ਕੁੰਦਨ ਗ੍ਰੀਨ ਐਨਰਜੀ ਨੇ ਹਿਮਾਚਲ ਪ੍ਰਦੇਸ਼ ''ਚ ਹਾਈਡਰੋ ਪਾਵਰ ਪ੍ਰਾਜੈਕਟ ਕੀਤਾ ਲਾਂਚ
Friday, Oct 04, 2024 - 05:05 PM (IST)
ਨਵੀਂ ਦਿੱਲੀ- ਕੁੰਦਨ ਗ੍ਰੀਨ ਐਨਰਜੀ ਨੇ ਹਿਮਾਚਲ ਪ੍ਰਦੇਸ਼ ਵਿਚ 10 ਮੈਗਾਵਾਟ ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ (HEP) ਸ਼ੁਰੂ ਕੀਤਾ ਹੈ। ਇਸ ਨਾਲ ਕੰਪਨੀ ਦੀ ਕੁੱਲ ਸੰਚਾਲਨ ਪਣ-ਬਿਜਲੀ ਸਮਰੱਥਾ 85 ਮੈਗਾਵਾਟ ਹੋ ਗਈ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ 75 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਇਸ ਪ੍ਰਾਜੈਕਟ ਦਾ ਠੇਕਾ ਹਿਮਾਚਲ ਪ੍ਰਦੇਸ਼ ਸਰਕਾਰ ਨੇ 2022 ਵਿਚ ਕੀਤਾ ਸੀ।
ਹਿਮਾਚਲ ਪ੍ਰਦੇਸ਼ ਵਿਚ ਕੰਪਨੀ ਦਾ 7ਵਾਂ ਹਾਈਡ੍ਰੋ ਪਾਵਰ ਪਲਾਂਟ ਹੈ। ਇਸ ਸਮੇਂ ਕੰਪਨੀ ਦੀ ਕੁੱਲ ਕਾਰਜਸ਼ੀਲ ਬਿਜਲੀ ਉਤਪਾਦਨ ਸਮਰੱਥਾ 120.5 ਮੈਗਾਵਾਟ ਹੈ। ਇਸ ਵਿਚ ਸੂਰਜੀ ਅਤੇ ਹਵਾ ਆਧਾਰਿਤ ਪ੍ਰਾਜੈਕਟ (35.5 ਮੈਗਾਵਾਟ) ਵੀ ਸ਼ਾਮਲ ਹਨ। ਕੁੰਦਨ ਗ੍ਰੀਨ ਐਨਰਜੀ ਦੇ ਡਾਇਰੈਕਟਰ ਅਤੇ ਸੀ. ਈ. ਓ ਉਦਿਤ ਗਰਗ ਨੇ ਕਿਹਾ ਕਿ ਅਸੀਂ ਰਿਕਾਰਡ 24 ਮਹੀਨਿਆਂ ਵਿਚ ਲੂਨੀ HEP ਨੂੰ ਚਾਲੂ ਕੀਤਾ ਹੈ। ਅਸੀਂ ਦੇਸ਼ ਦੇ ਊਰਜਾ ਪਰਿਵਰਤਨ ਟੀਚਿਆਂ ਵਿਚ ਯੋਗਦਾਨ ਪਾਉਣ ਲਈ ਅਜਿਹੇ ਪ੍ਰਾਜੈਕਟਾਂ ਨੂੰ ਵਿਕਸਿਤ ਕਰਨ 'ਤੇ ਕੰਮ ਕਰ ਰਹੇ ਹਾਂ।