ਕੁਨਾਲ ਖੇਮੂ ਅਤੇ ਸੋਹਾ ਅਲੀ ਖਾਨ ਦੀ ਪੁਰਾਣੀ ਤਸਵੀਰ ਨੂੰ ਸੈਫ ਅਲੀ ਖਾਨ ਮਾਮਲੇ ਨਾਲ ਜੋੜ ਕੇ ਕੀਤਾ ਵਾਇਰਲ

Sunday, Jan 26, 2025 - 09:45 AM (IST)

ਕੁਨਾਲ ਖੇਮੂ ਅਤੇ ਸੋਹਾ ਅਲੀ ਖਾਨ ਦੀ ਪੁਰਾਣੀ ਤਸਵੀਰ ਨੂੰ ਸੈਫ ਅਲੀ ਖਾਨ ਮਾਮਲੇ ਨਾਲ ਜੋੜ ਕੇ ਕੀਤਾ ਵਾਇਰਲ

Fact Check By Vishvas.News


ਨਵੀਂ ਦਿੱਲੀ (ਵਿਸ਼ਵਾਸ ਨਿਊਜ਼) : ਅਭਿਨੇਤਾ ਸੈਫ ਅਲੀ ਖਾਨ 'ਤੇ 16 ਜਨਵਰੀ ਦੀ ਰਾਤ ਨੂੰ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਸਰਜਰੀ ਹੋਈ ਸੀ ਅਤੇ ਹੁਣ ਸੈਫ ਅਲੀ ਖਾਨ ਹਸਪਤਾਲ ਤੋਂ ਘਰ ਪਰਤ ਆਏ ਹਨ। ਹੁਣ ਇਸ ਦੇ ਸਿਲਸਿਲੇ 'ਚ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਅਦਾਕਾਰ ਕੁਣਾਲ ਖੇਮੂ ਅਤੇ ਸੋਹਾ ਅਲੀ ਖਾਨ ਬੇਟੀ ਇਨਾਇਆ ਨਾਲ ਪੂਜਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਤਸਵੀਰ ਨੂੰ ਤਾਜ਼ਾ ਦੱਸ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਦੋਵਾਂ ਨੇ ਸੈਫ ਅਲੀ ਖਾਨ ਦੇ ਘਰ ਵਾਪਸ ਆਉਣ ਤੋਂ ਬਾਅਦ ਪੂਜਾ ਕੀਤੀ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵਾ ਝੂਠਾ ਪਾਇਆ। ਦਰਅਸਲ, ਕੁਣਾਲ ਖੇਮੂ ਅਤੇ ਸੋਹਾ ਅਲੀ ਖਾਨ ਦੀ ਵਾਇਰਲ ਤਸਵੀਰ ਸਾਲ 2021 ਦੀ ਦੀਵਾਲੀ ਪੂਜਾ ਦੇ ਸਮੇਂ ਦੀ ਹੈ, ਜਿਸ ਨੂੰ ਹੁਣ ਹਾਲ ਹੀ ਵਿੱਚ ਸੈਫ ਅਲੀ ਖਾਨ ਨਾਲ ਜੋੜਿਆ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ 'ਚ?
ਫੇਸਬੁੱਕ ਯੂਜ਼ਰ Jay Raam Yadav ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ, “ਤੈਮੂਰ, ਜਹਾਂਗੀਰ ਦਾ ਚਾਚਾ ਅਤੇ ਸੈਫ ਅਲੀ ਖਾਨ ਦੇ ਜੀਜਾ ਜੀ। ਕੁਣਾਲ ਖੇਮੂ ਯਾਦਵ ਆਪਣੇ ਸਾਲੇ ਸਾਹਿਬ ਨਾਲ ਕੁਸ਼ਲ ਮੰਗਲ ਹਸਪਤਾਲ ਤੋਂ ਪਰਤਣ 'ਤੇ ਭਗਵਾਨ ਦਾ ਧੰਨਵਾਦ ਕਰਦੇ ਹੋਏ। ਨੇੜੇ ਹੀ ਸੋਹਾ ਅਲੀ ਯਾਦਵ ਵੀ ਹੱਥ ਜੋੜ ਕੇ ਖੜ੍ਹੀ ਨਜ਼ਰ ਆ ਰਹੀ ਹੈ।

ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

PunjabKesari


ਪੜਤਾਲ
ਵਾਇਰਲ ਤਸਵੀਰ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਲੈਂਸ ਰਾਹੀਂ ਫੋਟੋ ਨੂੰ ਸਰਚ ਕੀਤਾ। ਤਸਵੀਰ ਨਾਲ ਜੁੜੀ ਖਬਰ ਸਾਨੂੰ ਅਮਰ ਉਜਾਲਾ ਦੀ ਵੈੱਬਸਾਈਟ 'ਤੇ ਮਿਲੀ। ਇਹ ਰਿਪੋਰਟ 4 ਨਵੰਬਰ 2021 ਨੂੰ ਪ੍ਰਕਾਸ਼ਿਤ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਕੁਣਾਲ ਖੇਮੂ ਅਤੇ ਸੋਹਾ ਅਲੀ ਖਾਨ ਦੀ ਇਹ ਫੋਟੋ ਦੀਵਾਲੀ ਪੂਜਾ ਦੀ ਹੈ।

PunjabKesari

ਸਰਚ ਦੌਰਾਨ ਵਾਇਰਲ ਤਸਵੀਰ ਨਾਲ ਜੁੜੀ ਖ਼ਬਰ ਏਬੀਪੀ ਦੀ ਵੈੱਬਸਾਈਟ 'ਤੇ ਵੀ ਮਿਲੀ। 4 ਨਵੰਬਰ 2021 ਨੂੰ ਪ੍ਰਕਾਸ਼ਿਤ ਖਬਰ 'ਚ ਦਿੱਤੀ ਗਈ ਜਾਣਕਾਰੀ ਮੁਤਾਬਕ ਸੋਹਾ ਅਲੀ ਖਾਨ ਅਤੇ ਕੁਣਾਲ ਖੇਮੂ ਨੇ ਬੇਟੀ ਇਨਾਇਆ ਨਾਲ ਦੀਵਾਲੀ ਮਨਾਈ ਅਤੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ।

ਸਾਨੂੰ ਵਾਇਰਲ ਤਸਵੀਰ ਕੁਨਾਲ ਖੇਮੂ ਅਤੇ ਸੋਹਾ ਅਲੀ ਖਾਨ ਦੇ ਵੈਰੀਫਾਈਡ ਇੰਸਟਾਗ੍ਰਾਮ ਹੈਂਡਲ 'ਤੇ ਮਿਲੀ। 4 ਨਵੰਬਰ 2021 ਨੂੰ ਸ਼ੇਅਰ ਕੀਤੀ ਗਈ ਤਸਵੀਰ ਦੇ ਨਾਲ ਕਈ ਹੋਰ ਤਸਵੀਰਾਂ ਵੀ ਪੋਸਟ ਕੀਤੀਆਂ ਗਈਆਂ ਸਨ, ਜੋ ਦੀਵਾਲੀ ਪੂਜਾ ਦੀਆਂ ਦੱਸੀਆਂ ਜਾਂਦੀਆਂ ਹਨ।

PunjabKesari

ਵਾਇਰਲ ਫੋਟੋ ਨਾਲ ਜੁੜੀਆਂ ਹੋਰ ਖ਼ਬਰਾਂ ਇੱਥੇ ਵੇਖੀਆਂ ਜਾ ਸਕਦੀਆਂ ਹਨ।

ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੀ ਸੀਨੀਅਰ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ ਜੋ ਮੁੰਬਈ ਵਿੱਚ ਐਂਟਰਟੇਨਮੈਂਟ ਕਵਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਤਸਵੀਰ ਦੀਵਾਲੀ ਦੇ ਸਮੇਂ ਦੀ ਹੈ ਅਤੇ ਪੁਰਾਣੀ ਹੈ।

ਅੰਤ ਵਿੱਚ ਅਸੀਂ ਗੁੰਮਰਾਹਕੁੰਨ ਦਾਅਵੇ ਨਾਲ ਫੋਟੋ ਸਾਂਝੀ ਕਰਨ ਵਾਲੇ ਯੂਜ਼ਕ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਦੇ ਲਗਭਗ 2 ਹਜ਼ਾਰ ਦੋਸਤ ਹਨ। ਯੂਜ਼ਰ ਨੇ ਖੁਦ ਨੂੰ ਲਖਨਊ ਦਾ ਰਹਿਣ ਵਾਲਾ ਦੱਸਿਆ ਹੈ।

PunjabKesari

ਸਿੱਟਾ : ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਕੁਣਾਲ ਖੇਮੂ ਅਤੇ ਸੋਹਾ ਅਲੀ ਖਾਨ ਦੀ ਪੂਜਾ ਕਰਦੇ ਹੋਏ ਵਾਇਰਲ ਤਸਵੀਰ ਸਾਲ 2021 ਦੀ ਦੀਵਾਲੀ ਪੂਜਾ ਦੇ ਸਮੇਂ ਦੀ ਹੈ, ਜਿਸ ਨੂੰ ਹੁਣ ਤਾਜ਼ਾ ਦੱਸਿਆ ਜਾ ਰਿਹਾ ਹੈ ਅਤੇ ਸੈਫ ਅਲੀ ਖਾਨ ਨਾਲ ਜੋੜਿਆ ਜਾ ਰਿਹਾ ਹੈ।

(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishvas.News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


author

Sandeep Kumar

Content Editor

Related News