ਕੁੱਲੂ ਦਾ ਪ੍ਰਾਚੀਨ ਮੰਦਰ ਸੜ ਕੇ ਸੁਆਹ, ਮੂਰਤੀਆਂ ਸਮੇਤ ਕਰੋੜਾਂ ਦਾ ਹੋਇਆ ਨੁਕਸਾਨ

09/08/2019 4:47:41 PM

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਕੁਸ਼ਵਾ ਪਿੰਡ 'ਚ ਦੇਵਆਸਨ ਮਾਤਾ ਦੇ ਮੰਦਰ 'ਚ ਕੱਲ ਦੇਰ ਰਾਤ ਲੱਗੀ ਭਿਆਨਕ ਅੱਗ ਕਾਰਨ ਕਰੋੜਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ। ਲੱਕੜ ਨਾਲ ਬਣਿਆ ਇਹ ਮੰਦਰ ਸੜ ਕੇ ਪੂਰੀ ਤਰ੍ਹਾਂ ਰਾਖ ਹੋ ਗਿਆ। ਜਿਸ ਵਿਚ ਕਰੀਬ ਅੱਧਾ ਦਰਜਨ ਮੂਰਤੀਆਂ, ਸੋਨੇ, ਚਾਂਦੀ ਦੇ ਛੱਤਰ, ਗਹਿਣਿਆਂ ਸਮੇਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮੰਦਰ ਨੂੰ ਪਿੰਡ ਵਾਸੀਆਂ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਲੱਕੜ ਨਾਲ ਬਣਿਆ ਮੰਦਰ ਚੰਦ ਮਿੰਟਾਂ ਵਿਚ ਹੀ ਸੜ ਕੇ ਸੁਆਹ ਹੋ ਗਿਆ। ਅੱਗ ਬੁਝਾਉਣ ਲਈ ਰਾਮਪੁਰ ਤੋਂ ਫਾਇਰ ਬ੍ਰਿਗਡ ਗੱਡੀਆਂ ਭੇਜੀਆਂ ਗਈਆਂ ਪਰ ਉਦੋਂ ਤਕ ਸਭ ਕੁਝ ਖਾਕ ਹੋ ਚੁੱਕਾ ਸੀ।

ਪਿੰਡ ਵਾਸੀ ਫਾਇਰ ਬ੍ਰਿਗੇਡ ਗੱਡੀਆਂ ਦੀ ਮਦਦ ਨਾਲ ਪਿੰਡ ਦੇ ਕਰੀਬ 16 ਘਰਾਂ ਨੂੰ ਬਚਾਉਣ ਵਿਚ ਸਫਲ ਹੋਏ। ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਅਤੇ ਪ੍ਰਸ਼ਾਸਨ ਫਿਲਹਾਲ ਮੌਕੇ 'ਤੇ ਪਹੁੰਚ ਗਿਆ ਹੈ ਅਤੇ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਮੰਦਰ ਕਮੇਟੀ ਦੇ ਪ੍ਰਧਾਨ ਜੈ ਪ੍ਰਕਾਸ਼ ਨੇ ਦੱਸਿਆ ਕਿ ਅਚਾਨਕ ਅੱਗ ਲੱਗਣ ਨਾਲ ਮੰਦਰ ਦਾ ਸਾਮਾਨ ਅਤੇ ਮੂਰਤੀਆਂ ਨਹੀਂ ਬਚਾਈਆਂ ਜਾ ਸਕੀਆਂ। ਮੰਦਰ ਵਿਚ ਕਾਫੀ ਪੌਰਾਣਿਕ ਅਤੇ ਬੇਸ਼ਕੀਮਤੀ ਸਾਮਾਨ ਸੀ। ਉਨ੍ਹਾਂ ਨੇ ਦੱਸਿਆ ਕਿ ਪੁਰਾਤਨ ਸ਼ੈਲੀ ਦੇ ਇਸ ਮੰਦਰ ਦੀ ਤੀਜੀ ਮੰਜ਼ਲ 'ਚ ਮਾਤਾ ਦੀਆਂ ਮੋਹਰਾਂ (ਮੁੱਖ) ਅਤੇ ਸੋਨੇ-ਚਾਂਦੀ ਦਾ ਸਾਮਾਨ ਸੀ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


Tanu

Content Editor

Related News