ਹਿਮਾਚਲ ਪ੍ਰਦੇਸ਼ ''ਚ ਬੱਸ ਹਾਦਸੇ ਦੌਰਾਨ 1 ਵਿਅਕਤੀ ਦੀ ਮੌਤ, 40 ਜ਼ਖਮੀ
Thursday, Apr 04, 2019 - 12:42 PM (IST)
ਕੁੱਲੂ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਇੱਕ ਪ੍ਰਾਈਵੇਟ ਬੱਸ ਨਾਲੇ 'ਚ ਡਿੱਗਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਕੁੱਲੂ 'ਚ ਲਗਵੈਲੀ ਦੇ ਸ਼ਲਾਂਗ 'ਚ ਮਿਨੀ ਬੱਸ ਠਾਕੁਰ ਕੋਚ ਨਾਲੇ 'ਚ ਡਿੱਗ ਗਈ। ਇਹ ਹਾਦਸਾ ਕੁੰਗੀ ਨਾਲੇ ਦੇ ਕੋਲ ਵਾਪਰਿਆ। ਹਾਦਸੇ 'ਚ ਮ੍ਰਿਤਕ ਵਿਅਕਤੀ ਦੀ ਬੱਸ ਦੇ ਹੇਠਾ ਆਉਣ ਕਾਰਨ ਮੌਤ ਹੋ ਗਈ ਅਤੇ ਬਾਕੀ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਫਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲੀ ਪਰ ਮੌਕੇ 'ਤੇ ਪਹੁੰਚੀ ਪੁਲਸ, ਪ੍ਰਸ਼ਾਸਨ ਅਤੇ ਸਥਾਨਿਕ ਲੋਕਾਂ ਦੀ ਮਦਦ ਨਾਲ ਬਚਾਅ ਅਤੇ ਰਾਹਤ ਕਾਰਜ ਜਾਰੀ ਹੈ।