ਕੁੱਲੂ ''ਚ ਚੱਲਦੀ ਬੱਸ ਦਾ ਫਟਿਆ ਟਾਇਰ, 3 ਵਿਦਿਆਰਥਣਾਂ ਜ਼ਖਮੀ

Thursday, Oct 03, 2019 - 02:21 PM (IST)

ਕੁੱਲੂ ''ਚ ਚੱਲਦੀ ਬੱਸ ਦਾ ਫਟਿਆ ਟਾਇਰ, 3 ਵਿਦਿਆਰਥਣਾਂ ਜ਼ਖਮੀ

ਕੁੱਲੂ—ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਅੱਜ ਭਾਵ ਵੀਰਵਾਰ ਨੂੰ ਉਸ ਸਮੇਂ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ, ਜਦੋਂ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਚੱਲਦੀ ਬੱਸ ਦਾ ਟਾਇਰ ਫਟ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਧਾਰਮਿਕ ਸੈਰ ਸਪਾਟਾ ਸ਼ਹਿਰ ਮਣੀਕਰਣ ਘਾਟੀ ਦੇ ਜਰੀ ਦੇ ਨੇੜੇ ਵਾਪਰਿਆ। ਟਾਇਰ ਦੇ ਫਟਣ ਕਾਰਨ 3 ਸਕੂਲੀ ਵਿਦਿਆਰਥਣਾਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸਥਾਨਿਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੱਸ ਦੇਈਏ ਕਿ ਬੱਸ ਕੁੱਲੂ ਤੋਂ ਮਲਾਣਾ ਜਾ ਰਹੀ ਸੀ ਪਰ ਗਨੀਮਤ ਨਾਲ ਬੱਸ ਮੋੜ ਤੋਂ ਖੱਡ 'ਚ ਡਿੱਗਣ ਤੋਂ ਬਚ ਗਈ।


author

Iqbalkaur

Content Editor

Related News