ਅਨੋਖੇ ਰੰਗ ਵਾਲਾ ਕਰੈਤ ਸੱਪ ਮਿਲਿਆ, ਵਿਗਿਆਨੀਆਂ ਦਾ ਧਿਆਨ ਖਿੱਚਿਆ

Saturday, Sep 12, 2026 - 12:21 PM (IST)

ਅਨੋਖੇ ਰੰਗ ਵਾਲਾ ਕਰੈਤ ਸੱਪ ਮਿਲਿਆ, ਵਿਗਿਆਨੀਆਂ ਦਾ ਧਿਆਨ ਖਿੱਚਿਆ

ਲਖੀਮਪੁਰ ਖੀਰੀ (ਏਜੰਸੀ)- ਦੁਧਵਾ ਖੇਤਰ ਦੇ ਸੁਮੇਰ ਨਗਰ ਪਿੰਡ ਵਿਚ ਘਰੋਂ ਫੜੇ ਗਏ ਕਰੈਤ ਸੱਪ ਦੇ ਅਸਾਧਾਰਨ ਰੰਗ-ਰੂਪ ਨੇ ਵਿਗਿਆਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੱਪ ਦੇ ਸਰੀਰ ’ਤੇ ਆਮ ਤੌਰ ’ਤੇ ਦਿਖਾਈ ਦੇਣ ਵਾਲੀਆਂ ਛੱਲੇਦਾਰ ਧਾਰੀਆਂ ਨਹੀਂ ਹਨ। ਜੰਗਲੀ ਜੀਵ ਮਾਹਿਰਾਂ ਅਨੁਸਾਰ ਸਰੀਰਕ ਬਣਤਰ ਅਤੇ ਜੈਨੇਟਿਕ ਅਧਿਐਨ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਇਹ ‘ਲੇਸਰ ਬਲੈਕ ਕਰੈਤ’ ਹੈ ਜਾਂ ‘ਕਾਮਨ ਕਰੈਤ’ ਦਾ ਦੁਰਲੱਭ ਰੰਗ-ਰੂਪ। ਦੁਧਵਾ ਟਾਈਗਰ ਰਿਜ਼ਰਵ ਦੇ ਫੀਲਡ ਡਾਇਰੈਕਟਰ ਡਾ. ਐੱਚ. ਰਾਜਮੋਹਨ ਨੇ ਦੱਸਿਆ ਕਿ ਇਹ ਸੱਪ ਦੁਧਵਾ ਖੇਤਰ ਵਿਚ ਦੁਰਲੱਭ ਹੈ ਅਤੇ ਇਸ ਦੇ ‘ਲੇਸਰ ਬਲੈਕ ਕਰੈਤ’ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪਛਾਣ ਲਈ ਰੇਂਗਣ ਵਾਲੇ ਜੀਵਾਂ ਦੇ ਮਾਹਿਰਾਂ ਤੋਂ ਅਧਿਐਨ ਕਰਵਾਇਆ ਜਾਵੇਗਾ।

ਸੱਪ ਨੂੰ 16 ਅਗਸਤ ਨੂੰ ਸੁਮੇਰ ਨਗਰ ਪਿੰਡ ਦੇ ਇਕ ਘਰ ਤੋਂ ਸਥਾਨਕ ਸੱਪ ਬਚਾਓਕਰਮੀ ਨਿਸ਼ਾਨ ਸਿੰਘ ਨੇ ਫੜਿਆ ਸੀ। ਦੁਧਵਾ ਦੇ ਪਸ਼ੂ ਡਾਕਟਰ ਡਾ. ਦਿਆ ਸ਼ੰਕਰ ਨੇ ਇਸ ਦੀ ਜਾਂਚ ਕਰ ਕੇ ਇਸ ਨੂੰ ਅਸਧਾਰਨ ਦੱਸਿਆ। ਦੇਹਰਾਦੂਨ ਸਥਿਤ ਭਾਰਤੀ ਜੰਗਲੀ ਜੀਵ ਸੰਸਥਾਨ ਦੇ ਜੀਵ-ਵਿਗਿਆਨੀ ਵਿਪੁਲ ਮੌਰਿਆ ਅਨੁਸਾਰ ਧਾਰੀਆਂ ਦਾ ਹਲਕਾ ਹੋਣਾ ਜਾਂ ਗਾਇਬ ਹੋਣਾ ਉਮਰ ਦੇ ਨਾਲ ਹੋਣ ਵਾਲੇ ਬਦਲਾਅ ਦਾ ਨਤੀਜਾ ਵੀ ਹੋ ਸਕਦਾ ਹੈ। ਉਨ੍ਹਾਂ ਪਛਾਣ ਲਈ ਵਿਸਤ੍ਰਿਤ ਸਰੀਰਕ ਅਤੇ ਜੈਨੇਟਿਕ ਅਧਿਐਨ ਨੂੰ ਜ਼ਰੂਰੀ ਦੱਸਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News