ਵੀਡੀਓ ਸਟ੍ਰੀਮਿੰਗ ਦੀ ਸ਼ਰਤ ''ਤੇ ਫਿਰ ਟਲ ਗਈ ਮੀਟਿੰਗ, ਟ੍ਰੇਨੀ ਡਾਕਟਰਾਂ ਨੂੰ ਹੱਥ ਜੋੜ ਕੇ ਮਨਾਉਂਦੀ ਦਿਸੀ CM
Saturday, Sep 14, 2024 - 10:29 PM (IST)

ਕੋਲਕਾਤਾ- ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਪ੍ਰਦਰਸ਼ਨ ਕਰ ਰਹੇ ਟ੍ਰੇਨੀ ਡਾਕਟਰਾਂ ਦੀ ਮੀਟਿੰਗ ਅੱਜ ਫਿਰ ਨਹੀਂ ਹੋ ਸਕੀ। ਟ੍ਰੇਨੀ ਡਾਕਟਰ ਲਾਈਵ ਸਟ੍ਰੀਮਿੰਗ ਅਤੇ ਵੀਡੀਓ ਰਿਕਾਰਡਿੰਗ ਦੀ ਸ਼ਰਤ 'ਤੇ ਅੜ ਗਏ, ਜਿਸ 'ਤੇ ਮਮਤਾ ਨੇ ਉਨਾਂ ਨੂੰ ਮਸਝਾਉਣਾ ਚਾਹਿਆਂ ਪਰ ਉਨ੍ਹਾਂ ਇਹ ਇਹ ਕੋਸ਼ਿਸ਼ ਫੇਲ੍ਹ ਰਹੀ। ਆਖੀਰ 'ਚ ਪ੍ਰਦਰਸ਼ਨ ਕਰ ਰਹੇ ਟ੍ਰੇਨੀ ਡਾਕਟਰ ਬਿਨਾਂ ਮੀਟਿੰਗ ਕੀਤੇ ਸੀ.ਐੱਮ. ਰਿਹਾਇਸ਼ ਦੇ ਗੇਟ ਤੋਂ ਹੀ ਪਰਤ ਆਏ।
ਦੱਸ ਦੇਈਏ ਕਿ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ 'ਚ ਟ੍ਰੇਨੀ ਡਾਕਟਰ ਦੇ ਰੇਪ ਅਤੇ ਕਤਲ ਦੇ ਮਾਮਲੇ ਨੂੰ ਲੈ ਕੇ ਜੂਨੀਅਰ ਡਾਕਟਰਾਂ 'ਚ ਗੁੱਸਾ ਹੈ। ਡਾਕਟਰ ਪਿਛਲੇ 33 ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਆਪਣੀਆਂ 5 ਸੂਤਰੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।
ਸ਼ਨੀਵਾਰ ਯਾਨੀ ਅੱਜ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਮੈਂ ਤੁਹਾਡੇ ਵਿਰੋਧ ਨੂੰ ਸਲਾਮ ਕਰਦੀ ਹਾਂ। ਮੈਂ ਇਕ ਵਿਦਿਆਰਥੀ ਨੇਤਾ ਸੀ। ਸੀ.ਐੱਮ. ਦੇ ਇਸ ਕਦਮ ਦੀ ਟ੍ਰੇਨੀ ਡਾਕਟਰਾਂ ਨੇ ਪ੍ਰਸ਼ੰਸਾ ਕੀਤੀ ਸੀ। ਇਸ ਤੋਂ ਬਾਅਦ ਮੀਟਿੰਗ ਲਈ ਸ਼ਾਮ 6 ਵਜੇ ਦਾ ਸਮਾਂ ਤੈਅ ਹੋਇਆ।
ਫਿਰ ਜੂਨੀਅਰ ਡਾਕਟਰ ਸੀ.ਐੱਮ. ਮਮਤਾ ਬੈਨਰਜੀ ਨਾਲ ਮੁਲਾਕਾਤ ਲਈ ਮੁੱਖ ਮੰਤਰੀ ਨਿਵਾਸ ਪਹੁੰਚੇ ਪਰ ਅੰਦਰ ਨਹੀਂ ਗਏ। ਇੱਥੇ ਉਨ੍ਹਾਂ ਮੀਟਿੰਗ ਦੀ ਵੀਡੀਓ ਰਿਕਾਰਡਿੰਗ ਦਾ ਮੁੱਦਾ ਉਠਾਇਆ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਉਹ ਜੋ ਕੈਮਰਾ ਪਰਸਨ ਆਪਣੇ ਨਾਲ ਲੈ ਕੇ ਆਏ ਹਨ, ਉਹ ਮੀਟਿੰਗ ਦੀ ਵੀਡੀਓ ਰਿਕਾਰਡਿੰਗ ਅਤੇ ਲਾਈਵ ਸਟ੍ਰੀਮਿੰਗ ਕਰਨ। ਮੁੱਖ ਮੰਤਰੀ ਇਸ ਗੱਲ ਨਾਲ ਸਹਿਮਤ ਨਹੀਂ ਸਨ। ਮਮਤਾ ਦੇ ਨਾਲ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਮਨੋਜ ਪੰਤ, ਪੱਛਮੀ ਬੰਗਾਲ ਦੇ ਡੀਜੀ ਰਾਜੀਵ ਕੁਮਾਰ, ਪੱਛਮੀ ਬੰਗਾਲ ਦੇ ਪ੍ਰਮੁੱਖ ਸਕੱਤਰ, ਸਿਹਤ ਨਾਰਾਇਣ ਸਵਰੂਪ ਨਿਗਮ ਅਤੇ ਪੱਛਮੀ ਬੰਗਾਲ ਦੀ ਮੰਤਰੀ ਚੰਦਰੀਮਾ ਭੱਟਾਚਾਰੀਆ ਵੀ ਬੈਠਕ ਲਈ ਪਹੁੰਚੇ ਸਨ।