ਕੋਲਕਾਤਾ ਡਾਕਟਰ ਕਤਲਕਾਂਡ: ਪੋਸਟਮਾਰਟਮ ਰਿਪੋਰਟ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

Thursday, Aug 15, 2024 - 02:04 AM (IST)

ਕੋਲਕਾਤਾ — ਕੋਲਕਾਤਾ ਦੇ ਆਰ.ਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਕਥਿਤ ਤੌਰ 'ਤੇ ਬਲਾਤਕਾਰ ਅਤੇ ਕਤਲ ਕੀਤੀ ਗਈ ਮਹਿਲਾ ਡਾਕਟਰ ਦੀ ਪੋਸਟਮਾਰਟਮ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਰਿਪੋਰਟ 'ਚ ਉਸ ਦੇ ਸਰੀਰ 'ਤੇ ਕਈ ਸੱਟਾਂ ਦੇ ਨਿਸ਼ਾਨ ਅਤੇ ਕਈ ਵਾਰ  ਬਲਾਤਕਾਰ ਦੇ ਸੰਕੇਤ ਮਿਲੇ ਹਨ। ਰਿਪੋਰਟ ਉਨ੍ਹਾਂ ਦਾਅਵਿਆਂ ਨੂੰ ਰੱਦ ਕਰਦੀ ਹੈ ਕਿ ਮਹਿਲਾ ਡਾਕਟਰ ਦਾ ਕਤਲ ਕਰਨ ਤੋਂ ਬਾਅਦ ਬਲਾਤਕਾਰ ਕੀਤਾ ਗਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਮੌਤ ਦਾ ਸਮਾਂ ਸਵੇਰੇ 3 ਤੋਂ 5 ਵਜੇ ਦੇ ਵਿਚਕਾਰ ਹੋ ਸਕਦਾ ਹੈ।

ਰਿਪੋਰਟ ਮੁਤਾਬਕ ਸਰੀਰ ਦੇ ਹੇਠਲੇ ਅਤੇ ਉਪਰਲੇ ਬੁੱਲ੍ਹ, ਨੱਕ, ਗੱਲ੍ਹ ਅਤੇ ਹੇਠਲੇ ਜਬਾੜੇ ਸਮੇਤ ਵੱਖ-ਵੱਖ ਹਿੱਸਿਆਂ 'ਤੇ ਸੱਟ ਦੇ ਨਿਸ਼ਾਨ ਪਾਏ ਗਏ ਹਨ। ਰਿਪੋਰਟ 'ਚ ਖੋਪੜੀ ਦੀ ਹੱਡੀ 'ਤੇ ਸੱਟ ਅਤੇ ਉਸ ਦੇ ਅਗਲੇ ਹਿੱਸੇ 'ਤੇ ਖੂਨ ਦੇ ਥੱਕੇ ਦਾ ਵੀ ਜ਼ਿਕਰ ਕੀਤਾ ਗਿਆ ਹੈ। ਆਰ.ਜੀ. ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸਾਬਕਾ ਵਿਦਿਆਰਥੀ ਡਾ: ਸੁਵਰਨਾ ਗੋਸਵਾਮੀ ਨੇ ਪੋਸਟਮਾਰਟਮ ਰਿਪੋਰਟ ਦੇਖੀ ਹੈ। ਉਨ੍ਹਾਂ ਨੇ ਪੀਟੀਆਈ ਨੂੰ ਦੱਸਿਆ, "ਪੋਸਟਮਾਰਟਮ ਰਿਪੋਰਟ ਉਸ ਬੇਰਹਿਮੀ ਦਾ ਸਬੂਤ ਹੈ ਜਿਸ ਦਾ ਸਾਹਮਣਾ ਉਸ ਨੇ ਕੀਤਾ, ਕਿ ਉੱਥੇ ਇੱਕ ਤੋਂ ਵੱਧ ਵਿਅਕਤੀ ਮੌਜੂਦ ਸਨ ਅਤੇ ਉਸ ਨਾਲ ਇੱਕ ਤੋਂ ਵੱਧ ਵਾਰ ਬਲਾਤਕਾਰ ਕੀਤਾ ਗਿਆ ਸੀ।" ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਲਾਤਕਾਰ ਤੋਂ ਬਾਅਦ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਪੋਸਟ ਗ੍ਰੈਜੂਏਟ ਸਿਖਿਆਰਥਣ ਦੀ ਲਾਸ਼ 9 ਅਗਸਤ ਦੀ ਸਵੇਰ ਨੂੰ ਹਸਪਤਾਲ ਦੇ ਸੈਮੀਨਾਰ ਹਾਲ ਦੇ ਅੰਦਰੋਂ ਮਿਲੀ ਸੀ। ਇੱਕ ਸਿਵਿਕ ਵਲੰਟੀਅਰ ਨੂੰ ਸ਼ਨੀਵਾਰ ਨੂੰ ਅਪਰਾਧ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

 


Inder Prajapati

Content Editor

Related News