ਕੋਲਕਾਤਾ ਕਾਂਡ : ਸੰਦੀਪ ਘੋਸ਼ ਦਾ ਗੁਜਰਾਤ ''ਚ ਨਾਰਕੋ ਟੈਸਟ ਕਰਵਾਉਣਾ ਚਾਹੁੰਦੀ ਹੈ CBI, ਕੋਰਟ ''ਚ ਕੀਤਾ ਇਹ ਦਾਅਵਾ

Friday, Sep 20, 2024 - 11:23 PM (IST)

ਕੋਲਕਾਤਾ ਕਾਂਡ : ਸੰਦੀਪ ਘੋਸ਼ ਦਾ ਗੁਜਰਾਤ ''ਚ ਨਾਰਕੋ ਟੈਸਟ ਕਰਵਾਉਣਾ ਚਾਹੁੰਦੀ ਹੈ CBI, ਕੋਰਟ ''ਚ ਕੀਤਾ ਇਹ ਦਾਅਵਾ

ਕੋਲਕਾਤਾ : ਸੀਬੀਆਈ ਆਰ. ਜੀ. ਕਰ ਮੈਡੀਕਲ ਕਾਲਜ, ਕੋਲਕਾਤਾ ਦੇ ਸਾਬਕਾ ਪ੍ਰਿੰਸੀਪਲ ਡਾ. ਸੰਦੀਪ ਘੋਸ਼ ਨੂੰ ਨਾਰਕੋ ਵਿਸ਼ਲੇਸ਼ਣ ਟੈਸਟ ਲਈ ਗੁਜਰਾਤ ਲਿਜਾਣਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਜਾਂਚ ਏਜੰਸੀ ਇਸ ਟੈਸਟ ਨੂੰ ਗਾਂਧੀਨਗਰ ਸਥਿਤ ਡਾਇਰੈਕਟੋਰੇਟ ਆਫ ਫੋਰੈਂਸਿਕ ਸਾਇੰਸ 'ਚ ਹੀ ਕਰਵਾਉਣਾ ਚਾਹੁੰਦੀ ਹੈ।

ਸੀਬੀਆਈ ਨੇ ਅੱਜ ਅਦਾਲਤ ਵਿਚ ਦਾਅਵਾ ਕੀਤਾ ਕਿ ਜਬਰ-ਜ਼ਨਾਹ ਅਤੇ ਕਤਲ ਕੇਸ ਦੀ ਜਾਂਚ ਦੌਰਾਨ ਸੰਦੀਪ ਘੋਸ਼ ਦਾ ਪੌਲੀਗ੍ਰਾਫ ਟੈਸਟ ਪਹਿਲਾਂ ਹੀ ਕਰਵਾਇਆ ਜਾ ਚੁੱਕਾ ਹੈ। CFSL ਦੀ ਰਿਪੋਰਟ ਮੁਤਾਬਕ ਕੁਝ ਅਹਿਮ ਮੁੱਦਿਆਂ 'ਤੇ ਉਸ ਦੇ ਬਿਆਨ ਗੁੰਮਰਾਹਕੁੰਨ ਪਾਏ ਗਏ ਹਨ। ਸੀਬੀਆਈ ਦਾ ਦਾਅਵਾ ਹੈ ਕਿ ਇਸ ਅਪਰਾਧ ਪਿੱਛੇ ਵੱਡੀ ਸਾਜ਼ਿਸ਼ ਦਾ ਪਤਾ ਲਗਾਉਣ ਅਤੇ ਮੁਲਜ਼ਮ ਦੇ ਬਿਆਨ ਦੀ ਪੁਸ਼ਟੀ ਕਰਨ ਲਈ ਮੁਲਜ਼ਮ ਸੰਦੀਪ ਘੋਸ਼ ਦਾ ਨਾਰਕੋ ਵਿਸ਼ਲੇਸ਼ਣ ਟੈਸਟ ਜ਼ਰੂਰੀ ਹੈ ਤਾਂ ਜੋ ਘਟਨਾ ਬਾਰੇ ਕੁਝ ਸੁਰਾਗ ਮਿਲ ਸਕਣ। ਦੱਸਣਯੋਗ ਹੈ ਕਿ ਨਾਰਕੋ ਟੈਸਟ ਲਈ ਗ੍ਰਿਫਤਾਰ ਮੁਲਜ਼ਮ ਦੀ ਸਹਿਮਤੀ ਜ਼ਰੂਰੀ ਸੀ ਪਰ ਉਸ ਨੇ ਆਪਣੀ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪੋਖਰਣ 'ਚ ਟ੍ਰੇਨਿੰਗ ਦੌਰਾਨ ਮੋਰਟਾਰ ਫਟਿਆ, ਬੀ. ਐੱਸ. ਐੱਫ. ਦੇ 3 ਜਵਾਨ ਜ਼ਖਮੀ

ਸੰਦੀਪ ਘੋਸ਼ ਤੋਂ ਇਲਾਵਾ ਕੇਂਦਰੀ ਜਾਂਚ ਏਜੰਸੀ ਕੋਲਕਾਤਾ ਦੇ ਪੁਲਸ ਇੰਸਪੈਕਟਰ ਅਭਿਜੀਤ ਮੰਡਲ ਦਾ ਵੀ ਪੌਲੀਗ੍ਰਾਫ ਟੈਸਟ ਕਰਵਾਉਣਾ ਚਾਹੁੰਦੀ ਹੈ। ਸੀਬੀਆਈ ਨੇ ਅਦਾਲਤ ਵਿਚ ਦਾਅਵਾ ਕੀਤਾ ਕਿ ਹਿਰਾਸਤ ਵਿਚ ਪੁੱਛ-ਪੜਤਾਲ ਦੌਰਾਨ ਮੁਲਜ਼ਮ ਅਭਿਜੀਤ ਮੰਡਲ ਨੂੰ ਕੁਝ ਰਿਕਾਰਡ ਅਤੇ ਗਵਾਹਾਂ ਨਾਲ ਰੂਬਰੂ ਕੀਤਾ ਗਿਆ ਅਤੇ ਉਸ ਨੇ ਕੁਝ ਅਹਿਮ ਮੁੱਦਿਆਂ ’ਤੇ ਟਾਲ-ਮਟੋਲ 'ਚ ਜਵਾਬ ਦਿੱਤੇ। ਉਸ ਦੇ ਬਿਆਨ ਦੀ ਪੁਸ਼ਟੀ ਲਈ ਮੁਲਜ਼ਮ ਅਭਿਜੀਤ ਮੰਡਲ ਦਾ ਪੌਲੀਗ੍ਰਾਫ ਟੈਸਟ ਜ਼ਰੂਰੀ ਹੈ।

ਸਿਆਲਦਾਹ ਅਦਾਲਤ ਵਿਚ ਸੁਣਵਾਈ ਦੌਰਾਨ ਸੀਬੀਆਈ ਨੇ 2 ਅਰਜ਼ੀਆਂ ਦਿੱਤੀਆਂ। ਪਹਿਲੀ ਅਰਜ਼ੀ ਗੁਜਰਾਤ ਦੇ ਗਾਂਧੀਨਗਰ ਵਿਚ ਨਾਰਕੋ ਵਿਸ਼ਲੇਸ਼ਣ ਟੈਸਟ ਲਈ ਮੁਲਜ਼ਮ ਸੰਦੀਪ ਘੋਸ਼ ਦੀ ਸਹਿਮਤੀ ਦਰਜ ਕਰਨ ਲਈ ਸੀ, ਜਦੋਂਕਿ ਦੂਜੀ ਅਰਜ਼ੀ ਕੋਲਕਾਤਾ ਵਿਚ ਪੌਲੀਗ੍ਰਾਫ ਟੈਸਟ ਕਰਵਾਉਣ ਲਈ ਤਾਲਾ ਥਾਣੇ ਦੇ ਸਾਬਕਾ ਓਸੀ ਅਭਿਜੀਤ ਮੰਡਲ ਦੀ ਸਹਿਮਤੀ ਲਈ ਆਦੇਸ਼ ਪਾਸ ਕਰਨ ਦੀ ਮੰਗ ਕੀਤੀ ਗਈ ਸੀ। ਹੈ।

ਸੁਣਵਾਈ ਤੋਂ ਬਾਅਦ ਅਦਾਲਤ ਨੇ ਸੀਬੀਆਈ ਨੂੰ ਹਦਾਇਤ ਕੀਤੀ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ 23 ਸਤੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇ। ਉਸ ਦਿਨ ਸਿਆਲਦਾਹ ਅਦਾਲਤ ਵਿਚ ਮੈਜਿਸਟਰੇਟ ਦੇ ਸਾਹਮਣੇ ਉਨ੍ਹਾਂ ਦੀ ਸਹਿਮਤੀ ਦਰਜ ਕੀਤੀ ਜਾਵੇਗੀ ਜਿਸ ਤੋਂ ਬਾਅਦ ਅਦਾਲਤ ਆਪਣਾ ਹੁਕਮ ਜਾਰੀ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News