ਕੋਲਕਾਤਾ ''ਚ 100 ਕਰੋੜ ਰੁਪਏ ਦੀ ਹੈਰੋਇਨ ਜ਼ਬਤ, 2 ਗ੍ਰਿਫਤਾਰ

Tuesday, Jan 21, 2020 - 12:23 PM (IST)

ਕੋਲਕਾਤਾ ''ਚ 100 ਕਰੋੜ ਰੁਪਏ ਦੀ ਹੈਰੋਇਨ ਜ਼ਬਤ, 2 ਗ੍ਰਿਫਤਾਰ

ਕੋਲਕਾਤਾ— ਕੋਲਕਾਤਾ ਪੁਲਸ ਨੇ ਮੰਗਲਵਾਰ ਤੜਕੇ ਸ਼ਹਿਰ 'ਚ ਕਰੀਬ 100 ਕਰੋੜ ਰੁਪਏ ਕੀਮਤ ਦੀ 25 ਕਿਲੋਗ੍ਰਾਮ ਹੈਰੋਇਨ ਜ਼ਬਤ ਕਰ ਕੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜ਼ਬਤ ਕੀਤੀ ਗਈ ਹੈਰੋਇਨ ਦੀ ਕੀਮਤ 100 ਰੁਪਏ ਜਾਂ ਇਸ ਤੋਂ ਵਧ ਵੀ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਅੱਤਵਾਦ ਰੋਕੂ ਦੋਸਤ (ਏ.ਟੀ.ਐੱਸ.) ਨੇ ਮੰਗਲਵਾਰ ਤੜਕੇ ਪਾਈਕਪਾੜਾ ਇਲਾਕੇ 'ਚ ਛਾਪਾ ਮਾਰਿਆ ਅਤੇ ਉੱਤਰ ਪ੍ਰਦੇਸ਼ ਦੇ ਇਕ ਤਸਕਰ ਨੂੰ ਉਸ ਦੇ ਮਣੀਪੁਰੀ ਸਾਥੀ ਨਾਲ ਗ੍ਰਿਫਤਾਰ ਕੀਤਾ।

ਅਧਿਕਾਰੀ ਨੇ ਕਿਹਾ,''ਕਰੀਬ 25.555 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ। ਦੋਹਾਂ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।'' ਅਧਿਕਾਰੀ ਨੇ ਦਾਅਵਾ ਕੀਤਾ,''ਨਾ ਸਿਰਫ਼ ਕੋਲਕਾਤਾ 'ਚ ਸਗੋਂ ਬੰਗਾਲ ਅਤੇ ਪੂਰਬ-ਉੱਤਰ 'ਚ ਵੀ ਹਾਲੇ ਤੱਕ ਇੰਨੀ ਵੱਡੀ ਮਾਤਰਾ 'ਚ ਹੈਰੋਇਨ ਜ਼ਬਤ ਨਹੀਂ ਕੀਤੀ ਗਈ ਹੈ।''


author

DIsha

Content Editor

Related News