ਕੋਲਕਾਤਾ ''ਚ ਦੁਰਗਾ ਪੂਜਾ ਦੌਰਾਨ ਰੈਸਟੋਰੈਂਟ ''ਚ ਲੋਕ ਖਾ ਗਏ 1100 ਕਰੋੜ ਦਾ ਖਾਣਾ
Sunday, Oct 29, 2023 - 04:39 PM (IST)
ਕੋਲਕਾਤਾ- ਕੋਲਕਾਤਾ 'ਚ ਹਾਲ ਦੇ ਦੁਰਗਾ ਪੂਜਾ ਉਤਸਵ ਦੌਰਾਨ ਲੋਕਾਂ ਨੇ ਨਾ ਸਿਰਫ਼ ਪੰਡਾਲਾਂ 'ਚ ਦੁਰਗਾ ਮਾਤਾ ਦੀਆਂ ਮੂਰਤੀਆਂ ਦੇ ਦਰਸ਼ਨ ਕੀਤੇ ਸਗੋਂ ਸੁਆਦੀ ਖਾਣੇ ਦਾ ਆਨੰਦ ਮਾਣਨ ਲਈ ਰੈਸਟੋਰੈਂਟ 'ਚ ਕਾਫੀ ਪੈਸੇ ਖਰਚ ਕੀਤੇ। ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ਼ ਈਸਟਰਨ ਇੰਡੀਆ ਮੁਤਾਬਕ ਮਹਾਨਗਰ ਦੇ ਵੱਖ-ਵੱਖ ਰੈਸਟੋਰੈਂਟਾਂ ਨੇ ਤਿਉਹਾਰ ਦੇ ਆਖ਼ਰੀ ਦਿਨ 'ਦਸ਼ਮੀ' ਤੱਕ ਦੁਰਗਾ ਪੂਜਾ ਦੇ 6 ਦਿਨਾਂ ਦੇ ਉਤਸਵ ਦੌਰਾਨ 1100 ਕਰੋੜ ਰੁਪਏ ਕਮਾਏ, ਜੋ ਪਿਛਲੇ ਸਾਲ ਦੇ ਸਮੇਂ ਦੌਰਾਨ ਹੋਈ ਕਮਾਈ ਤੋਂ 20 ਫ਼ੀਸਦੀ ਵੱਧ ਹੈ।
ਕੋਵਿਡ-19 ਮਹਾਮਾਰੀ ਨਾਲ ਸਬੰਧਤ ਪਾਬੰਦੀਆਂ ਵਾਪਸ ਲਏ ਜਾਣ ਮਗਰੋਂ ਦੁਰਗਾ ਪੂਜਾ ਮਹਾਉਤਸਵ ਦਾ ਸ਼ਹਿਰ 'ਚ ਇਹ ਦੂਜਾ ਆਯੋਜਨ ਸੀ। ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ਼ ਈਸਟਰਨ ਇੰਡੀਆ ਦੇ ਪ੍ਰਧਾਨ ਸੁਦੇਸ਼ ਪੋਦਾਰ ਨੇ ਕਿਹਾ ਕਿ ਸ਼ੁਰੂਆਤੀ ਅਨੁਮਾਨ ਮੁਤਾਬਕ ਇਸ ਸਮੇਂ ਦੌਰਾਨ ਰੈਸਟੋਰੈਂਟ ਨੇ 1100 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ। ਮੋਕੈਮਬੋ ਅਤੇ ਪੀਟਰ ਕੈਟ ਸਮੇਤ 3 ਰੈਸਟੋਰੈਂਟਾਂ ਦੇ ਮਾਲਕ ਨਿਤਿਨ ਕੋਠਾੜੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੀ ਸਥਿਤੀ ਅਤੇ ਲਾਕਡਾਊਨ ਦੇ ਦੋ ਸਾਲ ਬਾਅਦ 2022 ਤੋਂ ਚੰਗਾ ਦੌਰ ਸ਼ੁਰੂ ਹੋਇਆ। ਲੋਕ ਘਰਾਂ ਤੋਂ ਬਾਹਰ ਖਾਣਾ ਖਾਣ ਅਤੇ ਸਿਨੇਮਾਘਰਾਂ ਵਿਚ ਫਿਲਮਾਂ ਵੇਖਣ ਦਾ ਆਨੰਦ ਮਾਣ ਰਹੇ ਹਨ।