ਕੋਲਕਾਤਾ ਹਵਾਈ ਅੱਡੇ ''ਤੇ ਰਨਵੇ ਤੋਂ ਫਿਸਲਿਆ ਸਪਾਈਸਜੈੱਟ ਦਾ ਜਹਾਜ਼, ਟਲਿਆ ਹਾਦਸਾ

Tuesday, Jul 02, 2019 - 10:48 PM (IST)

ਕੋਲਕਾਤਾ ਹਵਾਈ ਅੱਡੇ ''ਤੇ ਰਨਵੇ ਤੋਂ ਫਿਸਲਿਆ ਸਪਾਈਸਜੈੱਟ ਦਾ ਜਹਾਜ਼, ਟਲਿਆ ਹਾਦਸਾ

ਨਵੀਂ ਦਿੱਲੀ— ਸਪਾਈਸ ਜੈੱਟ ਦਾ ਇਕ ਜਹਾਜ਼ ਕੋਲਕਾਤਾ ਹਵਾਈ ਅੱਡੇ 'ਤੇ ਉਤਰਨ ਦੌਰਾਨ ਰਨਵੇ ਤੋਂ ਫਿਸਲ ਗਿਆ। ਇਸ ਕਾਰਨ ਰਨਵੇ ਦੀ ਚਾਰ ਲਾਈਟਾਂ ਨੁਕਸਾਨੀਆਂ ਗਈਆਂ। ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਏਅਰਲਾਈਨ ਨੇ ਇਹ ਜਾਣਕਾਰੀ ਦਿੱਤੀ। ਜਹਾਜ਼ ਐੱਸ.ਜੀ.-275 ਪੁਣੇ ਤੋਂ ਇੱਥੇ ਆ ਰਿਹਾ ਸੀ। ਇਹ ਉਤਰਨ ਦੌਰਾਨ ਰਨਵੇ 19 ਐੱਲ ਦੇ ਸੱਜੇ ਪਾਸੇ ਫਿਸਲ ਗਿਆ।

PunjabKesari
ਏਅਰਲਾਈਨ ਨੇ ਇਕ ਬਿਆਨ 'ਚ ਦੱਸਿਆ ਕਿ ਹਵਾਈ ਅੱਡੇ ਦੌਰਾਨ ਜਹਾਜ਼ ਦੇ ਸੱਜੇ ਪਾਸੇ ਫਿਸਲ ਗਿਆ। ਕਿਉਂਕਿ ਮੀਂਹ ਦੇ ਕਾਰਨ ਨਾਲ ਰਨਵੇ ਗਿੱਲਾ ਸੀ। ਪਾਇਲਟ ਨੇ ਸਹੀਂ ਕਦਮ ਚੁੱਕਿਆ ਅਤੇ ਜਹਾਜ਼ ਨੂੰ ਸੈਂਟਰ ਲਾਈਨ 'ਚ ਲੈ ਆਏ। ਜ਼ਿਕਰਯੋਗ ਹੈ ਕਿ ਚਾਰ ਰਨਵੇ ਲਾਈਟਾਂ ਇਸ ਦੌਰਾਨ ਨੁਕਸਾਨ ਹੋ ਗਿਆ। ਯਾਤਰੀ ਸਾਮਾਨ ਤਰੀਕੇ ਨਾਲ ਜਹਾਜ਼ ਤੋਂ ਉਤਰ ਗਏ। ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ।

PunjabKesari


author

satpal klair

Content Editor

Related News