UP : ਮਾਮੂਲੀ ਵਿਵਾਦ ਨੂੰ ਲੈ ਕੇ ਆਪਸ 'ਚ ਭਿੜੇ ਵਿਦਿਆਰਥੀ, ਮਾਰਿਆ ਚਾਕੂ
Wednesday, Sep 18, 2019 - 10:35 AM (IST)

ਮੁਜ਼ੱਫਰਨਗਰ (ਭਾਸ਼ਾ)— ਉੱਤਰ ਪ੍ਰਦੇਸ਼ (ਯੂ. ਪੀ.) ਦੇ ਸ਼ਾਮਲੀ ਜ਼ਿਲੇ ਵਿਚ ਮਾਮੂਲੀ ਵਿਵਾਦ ਨੂੰ ਲੈ ਕੇ ਇਕ ਸਕੂਲੀ ਵਿਦਿਆਰਥੀ ਨੇ ਚੌਥੀ ਜਮਾਤ ਦੇ ਇਕ ਵਿਦਿਆਰਥੀ ਨੂੰ ਚਾਕੂ ਮਾਰ ਦਿੱਤਾ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੀੜਤ ਆਮਿਰ (9) 'ਤੇ ਮੰਗਲਵਾਰ ਨੂੰ ਤੀਜੀ ਜਮਾਤ ਦੇ ਵਿਦਿਆਰਥੀ ਨੇ ਹਮਲਾ ਕੀਤਾ, ਜਦੋਂ ਉਹ ਸਕੂਲ ਤੋਂ ਆਪਣੇ ਘਰ ਪਰਤ ਰਿਹਾ ਸੀ।
ਜਲਾਲਾਬਾਦ ਪੁਲਸ ਚੌਕੀ ਦੇ ਮੁਖੀ ਪਵਨ ਸੈਨੀ ਨੇ ਦੱਸਿਆ ਕਿ ਗੰਭੀਰ ਹਾਲਤ ਵਿਚ ਆਮਿਰ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਆਮਿਰ ਨੂੰ ਚਾਕੂ ਮਾਰਨ ਵਾਲਾ 8 ਸਾਲਾ ਵਿਦਿਆਰਥੀ ਫਰਾਰ ਹੈ ਅਤੇ ਉਸ ਨੂੰ ਫੜਨ ਲਈ ਭਾਲ ਕੀਤੀ ਜਾ ਰਹੀ ਹੈ।