ਸਿੰਘੂ ਸਰਹੱਦ ਲਾਠੀਚਾਰਜ: ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਅਤੇ ਸੰਘ ’ਤੇ ਲਾਏ ਗੰਭੀਰ ਇਲਜ਼ਾਮ

Friday, Oct 29, 2021 - 10:13 AM (IST)

ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਨੇ ਸਿੰਘੂ ਸਰਹੱਦ ਕੋਲ ਕਿਸਾਨਾਂ ਦੇ ਇਕ ਸਮੂਹ ’ਤੇ ਪੁਲਸ ਦੇ ਕਥਿਤ ਲਾਠੀਚਾਰਜ ਨੂੰ ਲੈ ਕੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਅਤੇ ਰਾਸ਼ਟਰੀ ਸਵੈ-ਸੇਵਕ ਸੰਘ ’ਤੇ ਵੀਰਵਾਰ ਨੂੰ ਗੰਭੀਰ ਦੋਸ਼ ਲਗਾਏ। ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਸੰਗਠਨਾਂ ਦੇ ਸੰਘ ਐੱਸ.ਕੇ.ਐੱਮ. ਨੇ ਇਕ ਬਿਆਨ ’ਚ ਦੋਸ਼ ਲਗਾਇਆ ਕਿ ਬੁੱਧਵਾਰ ਨੂੰ ਹਿੰਦ ਮਜ਼ਦੂਰ ਕਿਸਾਨ ਕਮੇਟੀ ਦੇ ਮੈਂਬਰਾਂ ਨੂੰ ਦਿੱਲੀ ਪੁਲਸ ਨੇ ਸਿੰਘੂ ਸਰਹੱਦ ਵੱਲ ਵਧਣ ਤੋਂ ਰੋਕਿਆ। ਕਮੇਟੀ ਦੇ ਮੈਂਬਰ ਉੱਤਰ ਪ੍ਰਦੇਸ਼ ਤੋਂ ਇੱਥੇ ਪਹੁੰਚੇ ਸਨ, ਜਿਸ ਨੇ ਪਹਿਲਾਂ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਸਮਰਥਨ ਜਤਾਇਆ ਸੀ। ਐੱਸ.ਕੇ.ਐੱਮ. ਨੇ ਕਿਹਾ ਕਿ ਉਹ ਲਖਬਬੀਰ ਸਿੰਘ ਲਈ ਨਿਆਂ ਮੰਗ ਰਹੇ ਹਨ, ਜਿਨ੍ਹਾਂ ਨੂੰ ਸਿੰਘ ਸਰਹੱਦ ’ਤੇ 15 ਅਕਤੂਬਰ ਨੂੰ ਕੁਝ ਨਿਹੰਗ ਸਿੱਖਾਂ ਨੇ ਮਾਰ ਦਿੱਤਾ ਸੀ।

ਇਹ ਵੀ ਪੜ੍ਹੋ : ਟਿਕਰੀ ਬਾਰਡਰ ਦੀ ਵੱਡੀ ਖ਼ਬਰ: ਕੱਲ ਤੱਕ ਖਾਲੀ ਹੋ ਜਾਵੇਗਾ ਰਸਤਾ, ਪੁਲਸ ਹਟਾ ਰਹੀ ਬੈਰੀਕੇਡ

ਬਿਆਨ ’ਚ ਦੋਸ਼ ਲਗਾਇਆ ਗਿਆ,‘‘ਐੱਸ.ਕੇ.ਐੱਮ. ਇਸ ਨੂੰ ਸਪੱਸ਼ਟ ਰੂਪ ਨਾਲ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਲਈ ਰੁਕਾਵਟ ਪੈਦਾ ਕਰਨ ਦੀ ਭਾਜਪਾ ਸਰਕਾਰ ਦੀ ਇਕ ਹੋਰ ਕੋਸ਼ਿਸ਼ ਦੇ ਤੌਰ ’ਤੇ ਦੇਖਦਾ ਹੈ। ਐੱਸ.ਕੇ.ਐੱਮ. ਮੋਰਚਾ ਸਥਾਨਾਂ ’ਤੇ ਸ਼ਾਂਤੀ ਰੋਕਣ ਦੀਆਂ ਭਾਜਪਾ ਅਤੇ ਆਰ.ਐੱਸ.ਐੱਸ. ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਾ ਹੈ।’’ ਬਿਆਨ ਅਨੁਸਾਰ ਐੱਸ.ਕੇ.ਐੱਮ. ਇਕ ਵਾਰ ਫਿਰ ਮੰਗ ਕਰਦਾ ਹੈ ਕਿ ਸਿੰਘ ਦੇ ਕਤਲ ਦੇ ਪੂਰੇ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਵਲੋਂ ਕਰਵਾਈ ਜਾਣੀ ਚਾਹੀਦੀ ਹੈ। ਇਸ ’ਚ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਅਤੇ ਉਸ ’ਤੇ ਹਮਲਾ ਕਰਨ ਦੀ ਪੂਰੀ ਸਾਜਿਸ਼ ਉਦੋਂ ਜਨਤਕ ਹੋਵੇਗੀ। ਹਿੰਦ ਮਜ਼ਦੂਰ ਕਿਸਾਨ ਕਮੇਟੀ ਦੇ ਕਿਸਾਨਾਂ ਦੇ ਇਕ ਸਮੂਹ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਲਖਬੀਰ ਸਿੰਘ ਲਈ ਨਿਆਂ ਦੀ ਮੰਗ ਕਰਨ ਲਈ ਸਿੰਘੂ ਸਰਹੱਦ ਵੱਲ ਜਾਂਦੇ ਸਮੇਂ ਨਰੇਲਾ ਇਲਾਕੇ ’ਚ ਦਿੱਲੀ ਪੁਲਸ ਨੇ ਰੋਕ ਲਿਆ ਅਤੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ।

ਇਹ ਵੀ ਪੜ੍ਹੋ : ਪਟਾਕਿਆਂ ’ਤੇ ਰੋਕ ਕਿਸੇ ਭਾਈਚਾਰੇ ਵਿਰੁੱਧ ਨਹੀਂ ਹੈ : ਸੁਪਰੀਮ ਕੋਰਟ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News