ਕਿਸਾਨ ਅੰਦੋਲਨ 2.0: 'ਦਿੱਲੀ ਕੂਚ' 'ਤੇ ਅੱਜ ਮੀਟਿੰਗ ਕਰਨਗੇ ਕਿਸਾਨ, MSP ਸਣੇ ਇਨ੍ਹਾਂ ਮੰਗਾਂ 'ਤੇ ਅੜੇ ਅੰਨਦਾਤਾ

Tuesday, Feb 27, 2024 - 10:44 AM (IST)

ਕਿਸਾਨ ਅੰਦੋਲਨ 2.0: 'ਦਿੱਲੀ ਕੂਚ' 'ਤੇ ਅੱਜ ਮੀਟਿੰਗ ਕਰਨਗੇ ਕਿਸਾਨ, MSP ਸਣੇ ਇਨ੍ਹਾਂ ਮੰਗਾਂ 'ਤੇ ਅੜੇ ਅੰਨਦਾਤਾ

ਨੈਸ਼ਨਲ ਡੈਸਕ- ਕਿਸਾਨ ਅੰਦੋਲਨ ਦਾ ਅੱਜ 15ਵਾਂ ਦਿਨ ਹੈ। ਕਿਸਾਨ ਦਿੱਲੀ ਕੂਚ ਦਾ ਫ਼ੈਸਲਾ 29 ਫਰਵਰੀ ਤੱਕ ਟਾਲ ਚੁੱਕੇ ਹਨ। ਹਾਲਾਂਕਿ ਕਿਸਾਨ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਡਟੇ ਹੋਏ ਹਨ। ਦਿੱਲੀ ਕੂਚ ਨੂੰ ਲੈ ਕੇ ਕਿਸਾਨ ਅੱਜ ਮੀਟਿੰਗ ਕਰਨਗੇ। ਕਿਸਾਨ MSP ਦੀ ਕਾਨੂੰਨੀ ਗਾਰੰਟੀ ਦਾ ਕਾਨੂੰਨ ਬਣਾਉਣ ਸਣੇ ਕਈ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਇਸ ਦੇ ਨਾਲ ਹੀ ਖਨੌਰੀ ਬਾਰਡਰ 'ਤੇ ਪੁਲਸ ਦੀ ਗੋਲੀ ਲੱਗਣ ਕਾਰਨ ਸ਼ੁਭਕਰਨ ਮੌਤ ਮਾਮਲੇ 'ਚ ਹਰਿਆਣਾ ਪੁਲਸ ਖਿਲਾਫ FIR ਦਰਜ ਕਰਨ ਨੂੰ ਲੈ ਕੇ ਅੜੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ, ਉਹ ਵਾਪਸ ਨਹੀਂ ਜਾਣਗੇ। 

ਇਹ ਵੀ ਪੜ੍ਹੋ- ਸਾਬਕਾ MLA ਕਤਲ ਮਾਮਲਾ; ਪਰਿਵਾਰ ਵਲੋਂ ਪੋਸਟਮਾਰਟਮ ਤੋਂ ਇਨਕਾਰ, ਪੁੱਤ ਬੋਲਿਆ- ਕਈ ਵਾਰ ਮੰਗੀ ਸੀ ਸੁਰੱਖਿਆ

ਦੱਸ ਦੇਈਏ ਕਿ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ 4 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਇਸ ਗੱਲਬਾਤ ਵਿਚ ਵੀ ਅਜੇ ਤੱਕ ਕੋਈ ਸਿੱਟਾ ਨਹੀਂ ਨਿਕਲ ਸਕਿਆ ਹੈ। ਓਧਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਦੇ ਕਾਨਟ੍ਰੈਕਟ ਫਾਰਮਿੰਗ ਪ੍ਰਸਤਾਵ ਤੋਂ ਵਾਰਤਾ ਟੁੱਟੀ ਹੈ। ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਡਟੇ ਕਿਸਾਨਾਂ ਵਿਚੋਂ ਹੁਣ ਤੱਕ 6 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ-  ਰਾਜਿੰਦਰਾ ਹਸਪਤਾਲ ਦੇ ਬਾਹਰ ਡਟੇ ਕਿਸਾਨ, ਸ਼ੁਭਕਰਨ ਦੀ ਮ੍ਰਿਤਕ ਦੇਹ ਦੀ ਰਾਖੀ ਲਈ ਲਾਇਆ ਸਖ਼ਤ ਪਹਿਰਾ

ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ, ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਕਿਸਾਨੀ ਕਰਜ਼ਾ ਮੁਆਫ਼ੀ, ਪੁਲਸ 'ਚ ਦਰਜ ਕੇਸ ਵਾਪਸ ਲੈਣ, ਲਖੀਮਪੁਰੀ ਖੀਰੀ ਹਿੰਸਾ ਦੇ ਪੀੜਤਾਂ ਨੂੰ ਰਾਹਤ ਦੇਣ ਦੀ ਮੰਗ ਕਰ ਰਹੀ ਹੈ। । ਭੂਮੀ ਐਕੁਵਾਇਰ ਐਕਟ 2013 ਨੂੰ ਬਹਾਲ ਕਰਨ ਅਤੇ ਪਿਛਲੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ- ਸ਼ੁਭਕਰਨ ਦੀ ਭੈਣ ਤੇ ਦਾਦੀ ਨੇ ਮਾਂ ਨੂੰ ਲੈ ਕੇ ਦੱਸੀ ਪੂਰੀ ਕਹਾਣੀ, ਕੀਤੇ ਹੈਰਾਨ ਕਰਦੇ ਖ਼ੁਲਾਸੇ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News