ਕਿੰਨਰ ਕਲਿਆਣ ਬੋਰਡ ਦੇ ਮੈਂਬਰਾਂ ਨੇ ਕੀਤਾ ''ਮੋਦੀ ਚਾਲੀਸਾ'' ਦਾ ਪਾਠ, ਬਿਹਾਰ ਸਰਕਾਰ ਨੇ ਭੰਗ ਕਰ''ਤਾ ਬੋਰਡ
Saturday, Aug 29, 2026 - 10:50 AM (IST)
ਪਟਨਾ (ਏਜੰਸੀ)- ਬਿਹਾਰ ਸਰਕਾਰ ਨੇ ਰਾਜ ਕਿੰਨਰ ਭਾਵ ਟ੍ਰਾਂਸਜੈਂਡਰ ਕਲਿਆਣ ਬੋਰਡ ਨੂੰ ਭੰਗ ਕਰ ਦਿੱਤਾ ਹੈ। ਸਮਾਜ ਭਲਾਈ ਵਿਭਾਗ ਨੇ ਸ਼ੁੱਕਰਵਾਰ ਇਸ ਸਬੰਧੀ ਇਕ ਨੋਟੀਫਿਕੇਸ਼ਨ ਜਾਰੀ ਕੀਤਾ। ਬੋਰਡ ਦੇ ਨਾਮਜ਼ਦ ਤੇ ਸਰਕਾਰੀ ਮੈਂਬਰਾਂ ਦੀ ਮੈਂਬਰੀ ਜਾਂ ਨਾਮਜ਼ਦਗੀ ਵੀ ਖਤਮ ਕਰ ਦਿੱਤੀ ਗਈ ਹੈ। ਸਰਕਾਰ ਹੁਣ ਨਵੇਂ ਕੇਂਦਰੀ ਕਾਨੂੰਨ ’ਚ ਕੀਤੀ ਗਈ ਤਬਦੀਲੀ ਅਨੁਸਾਰ ਬੋਰਡ ਦਾ ਪੁਨਰਗਠਨ ਕਰੇਗੀ।
ਕਿੰਨਰ ਭਲਾਈ ਬੋਰਡ ਦੇ ਚੇਅਰਮੈਨ ਸਮਾਜ ਭਲਾਈ ਮੰਤਰੀ ਸਨ। ਇਹ ਬੋਰਡ ਕਈ ਦਿਨਾਂ ਤੋਂ ਪਟਨਾ ’ਚ ਮੋਦੀ ਮੰਦਰ ਦੀ ਉਸਾਰੀ ਦੀ ਮੰਗ ਕਰ ਰਿਹਾ ਸੀ। 8 ਦਿਨ ਪਹਿਲਾਂ ਬੋਰਡ ਦੇ ਮੈਂਬਰਾਂ ਨੇ ‘ਮੋਦੀ ਚਾਲੀਸਾ’ ਦਾ ਪਾਠ ਵੀ ਕੀਤਾ ਸੀ। ਸਰਕਾਰ ਨੇ ਆਪਣੇ ਹੁਕਮ ’ਚ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਇਸ ਸਾਲ 30 ਮਾਰਚ ਨੂੰ ‘ਦਿ ਟ੍ਰਾਂਸਜੈਂਡਰ ਪਰਸਨਜ਼ (ਪ੍ਰੋਟੈਕਸ਼ਨ ਆਫ਼ ਰਾਈਟਸ) ਸੋਧ ਐਕਟ, 2026’ ਨੂੰ ਨੋਟੀਫਾਈ ਕੀਤਾ ਸੀ। ਇਸ ਸੋਧ ਤੋਂ ਬਾਅਦ ਸੂਬੇ ’ਚ ਰਹਿ ਰਹੇ ਟ੍ਰਾਂਸਜੈਂਡਰ ਭਾਈਚਾਰੇ ਦੇ ਵੱਖ-ਵੱਖ ਵਰਗਾਂ ਦੀਆਂ ਬਦਲੀਆਂ ਹੋਈਆਂ ਵਿਵਸਥਾਵਾਂ ਤੇ ਭਾਈਵਾਲੀ ਨੂੰ ਯਕੀਨੀ ਬਣਾਉਣ ਲਈ ਬੋਰਡ ਦਾ ਪੁਨਰਗਠਨ ਕਰਨਾ ਜ਼ਰੂਰੀ ਹੋ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
