ਭਾਰਤ ਆਇਆ ਨੀਂਦਰਲੈਂਡ ਦਾ ਸ਼ਾਹੀ ਜੋੜਾ, ਵਿਦੇਸ਼ ਮੰਤਰੀ ਨਾਲ ਹੋਈ ਮੁਲਾਕਾਤ

10/14/2019 3:56:49 PM

ਨਵੀਂ ਦਿੱਲੀ— ਨੀਦਰਲੈਂਡ ਦੇ ਰਾਜਾ ਵਿਲੀਅਮ ਅਲੈਕਜੈਂਡਰ ਅਤੇ ਰਾਨੀ ਮੈਕਸਿਮਾ 5 ਦਿਨਾਂ ਦੇ ਭਾਰਤ ਦੌਰੇ 'ਤੇ ਹਨ। ਨਵੀਂ ਇਹ ਸ਼ਾਹੀ ਜੋੜਾ ਐਤਵਾਰ ਦੀ ਸ਼ਾਮ ਨੂੰ ਭਾਰਤ ਪੁੱਜਾ। ਦਿੱਲੀ ਹਵਾਈ ਅੱਡੇ 'ਤੇ ਦੋਹਾਂ ਮਹਿਮਾਨਾਂ ਦਾ ਖਾਸ ਤੌਰ 'ਤੇ ਸਵਾਗਤ ਕੀਤਾ ਗਿਆ। ਇਸ ਦੌਰਾਨ ਕਈ ਅਧਿਕਾਰੀ ਵੀ ਮੌਜੂਦ ਰਹੇ।

Image

ਸਾਲ 2013 'ਚ ਸ਼ਾਹੀ ਗੱਦੀ ਸੰਭਾਲਣ ਤੋਂ ਬਾਅਦ ਵਿਲੀਅਮ ਅਲੈਕਜੈਂਡਰ ਦੀ ਇਹ ਪਹਿਲੀ ਭਾਰਤ ਫੇਰੀ ਹੈ। ਭਾਰਤ ਵਿਚ ਉਨ੍ਹਾਂ ਦੇ ਆਉਣ ਦਾ ਮਕਸਦ ਇੰਡੋ-ਡੱਚ ਰਣਨੀਤਕ ਭਾਈਚਾਰੇ ਅਤੇ ਸਿਆਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਹੈ। ਰਾਜਾ-ਰਾਨੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੱਦੇ 'ਤੇ ਭਾਰਤ ਆਏ ਹਨ। 

Image

ਸ਼ਾਹੀ ਜੋੜੇ ਨੇ ਸੋਮਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨਾਲ ਹੋਈ ਮੁਲਾਕਾਤ 'ਚ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਵਧਾਉਣ ਅਤੇ ਇਸ ਨੂੰ ਮਜ਼ਬੂਤ ਬਣਾਉਣ 'ਤੇ ਚਰਚਾ ਕੀਤੀ ਗਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ।

Image

ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਭਵਨ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ। ਇਸ ਤੋਂ ਬਾਅਦ ਦੋਹਾਂ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਸ਼ਰਧਾਂਜਲੀ ਭੇਟ ਕੀਤੀ। 

Image

ਜ਼ਿਕਰਯੋਗ ਹੈ ਕਿ ਸਾਲ 2018-19 ਵਿਚ ਭਾਰਤ ਅਤੇ ਨੀਂਦਰਲੈਂਡ ਦਾ ਦੋ-ਪੱਖੀ ਕਾਰੋਬਾਰ 12.87 ਬਿਲੀਅਨ ਡਾਲਰ ਹੋਇਆ। ਭਾਰਤ ਵਿਚ ਨੀਂਦਰਲੈਂਡ 5ਵਾਂ ਸਭ ਤੋਂ ਵੱਡਾ ਨਿਵੇਸ਼ਕ ਹੈ। ਨੀਂਦਰਲੈਂਡ ਵਿਚ 235,000 ਭਾਰਤੀ ਭਾਈਚਾਰੇ ਰਹਿੰਦਾ ਹੈ। ਪੂਰੇ ਯੂਰਪ 'ਚ ਭਾਰਤੀਆਂ ਲਈ ਇਹ ਸਭ ਤੋਂ ਵੱਡਾ ਨਿਵਾਸ ਸਥਾਨ ਹੈ।


Tanu

Content Editor

Related News