ਤਸਵੀਰ ਟਵੀਟ ਕਰ ਕੇ ਕਾਂਗਰਸ ਨੇਤਾ ਬੋਲੀ- ''ਬੱਚੇ ਮਰ ਰਹੇ ਨੇ ਤੇ ਚਿਰਾਗ ਜੀ ਪਾਰਟੀ ਕਰਨ ''ਚ ਰੁੱਝੇ''

Wednesday, Jun 19, 2019 - 04:55 PM (IST)

ਤਸਵੀਰ ਟਵੀਟ ਕਰ ਕੇ ਕਾਂਗਰਸ ਨੇਤਾ ਬੋਲੀ- ''ਬੱਚੇ ਮਰ ਰਹੇ ਨੇ ਤੇ ਚਿਰਾਗ ਜੀ ਪਾਰਟੀ ਕਰਨ ''ਚ ਰੁੱਝੇ''

ਨਵੀਂ ਦਿੱਲੀ/ਪਟਨਾ— ਬਿਹਾਰ ਦੇ ਮੁਜ਼ੱਫਰਪੁਰ 'ਚ ਚਮਕੀ ਬੁਖਾਰ ਯਾਨੀ ਕਿ ਐਕਿਊਟ ਇੰਸੇਫੇਲਾਈਟਿਸ ਸਿੰਡਰੋਮ ਨਾਲ ਹੁਣ ਤਕ 112 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਸੂਬਾ ਸਰਕਾਰ 'ਤੇ ਹਸਪਤਾਲ ਵਿਚ ਉੱਚਿਤ ਇੰਤਜ਼ਾਮ ਨਾ ਕਰਨ ਦੇ ਦੋਸ਼ ਲੱਗ ਰਹੇ ਹਨ। ਇਸ ਨੂੰ ਲੈ ਕੇ ਕਾਂਗਰਸ ਨੇਤਾ ਨੇ ਚਿਰਾਗ ਪਾਸਵਾਨ 'ਤੇ ਸਵਾਲ ਚੁੱਕੇ ਹਨ। ਦਰਅਸਲ ਬਿਹਾਰ ਦੇ ਜਮੁਈ ਤੋਂ ਸੰਸਦ ਮੈਂਬਰ ਚਿਰਾਗ ਪਾਸਵਾਨ ਦੀਆਂ ਗੋਆ 'ਚ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਬੱਚਿਆਂ ਦੀ ਮੌਤ 'ਤੇ ਕਾਂਗਰਸ ਨੇਤਾ ਅਤੇ ਨੈਸ਼ਨਲ ਮੀਡੀਆ ਕੋਆਰਡੀਨੇਟਰ ਰਾਧਿਕਾ ਖੇਰਾ ਨੇ ਲੋਕ ਜਨਸ਼ਕਤੀ ਪਾਰਟੀ ਨੇਤਾ ਚਿਰਾਗ ਪਾਸਵਾਨ ਨੂੰ ਲੈ ਕੇ ਟਵਿੱਟਰ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਰਾਧਿਕਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਜਮੁਈ ਦੇ ਸੰਸਦ ਮੈਂਬਰ ਸੰਕਟ ਦੀ ਘੜੀ ਵਿਚ ਗੋਆ 'ਚ ਪਾਰਟੀ ਕਰ ਰਹੇ ਹਨ, ਜਦਕਿ ਬਿਹਾਰ 'ਚ ਬੱਚੇ ਚਮਕੀ ਬੁਖਾਰ ਕਾਰਨ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਹਨ। 

PunjabKesari


ਰਾਧਿਕਾ ਨੇ ਟਵਿੱਟਰ 'ਤੇ ਲਿਖਿਆ ਹੈ, ''ਇਹ ਹੈ ਮੌਸਮ ਵਿਗਿਆਨ ਰਾਮ ਵਿਲਾਸ ਪਾਸਵਾਨ ਦੇ ਚਿਰਾਗ, ਬਿਹਾਰ ਜਮੁਈ ਤੋਂ ਸੰਸਦ ਮੈਂਬਰ ਚਿਰਾਗ। ਹਰ ਘੰਟੇ ਮਾਸੂਮ ਮਰ ਰਹੇ ਹਨ, ਮਮਤਾ ਬਿਲਖ ਰਹੀ ਹੈ ਅਤੇ ਪੂਰਾ ਸੂਬਾ ਸਿਸਕ ਰਿਹਾ ਹੈ, ਸੈਂਕੜੇ ਘਰਾਂ ਦੇ ਚਿਰਾਗ ਬੁੱਝ ਗਏ। ਓਧਰ ਪੀ. ਐੱਮ. ਮੋਦੀ ਜੀ ਦੇ ਗਠਜੋੜ ਦੇ ਚਿਰਾਗ ਗੋਆ ਨੂੰ ਜਸ਼ਨ ਨਾਲ ਰੌਸ਼ਨ ਕਰ ਰਹੇ ਸਨ। ਇੱਥੇ ਦੱਸ ਦੇਈਏ ਕਿ ਰਾਮ ਵਿਲਾਸ ਪਾਸਵਾਨ ਮੋਦੀ ਕੈਬਨਿਟ 'ਚ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਪੁੱਤਰ ਹਨ। ਰਾਧਿਕਾ ਵਲੋਂ ਸ਼ੇਅਰ ਕੀਤੀ ਗਈ ਤਸਵੀਰ 'ਚ ਬਾਲੀਵੁੱਡ ਅਭਿਨੇਤਰੀ ਕਰਿਸ਼ਮਾ ਤੰਨਾ ਅਤੇ ਮਸ਼ਹੂਰ ਫਿਲਮ ਪ੍ਰੋਡਿਊਸਰ ਏਕਤਾ ਕਪੂਰ ਵੀ ਨਜ਼ਰ ਆ ਰਹੀ ਹੈ।


author

Tanu

Content Editor

Related News