ਜੇਕਰ ਕਿਸੇ ਦਾ ਵਿਆਹ ਨਹੀਂ ਹੁੰਦਾ ਤਾਂ ਇਸ ਮੰਦਰ 'ਚ ਲਗਾਓ ਹਾਜ਼ਰੀ, ਮੁਰਾਦਾਂ ਹੋਣਗੀਆਂ ਪੂਰੀਆਂ

11/09/2021 4:30:34 PM

ਅਜਮੇਰ (ਭੁਪਿੰਦਰ ਅਸੀਜਾ)— ਰੰਗ-ਰੰਗੀਲਾ ਰਾਜਸਥਾਨ ਸੈਂਕੜੇ ਵਿਰਾਸਤਾਂ, ਕਿਲ੍ਹਿਆਂ, ਮੰਦਰਾਂ ਅਤੇ ਸੱਭਿਆਚਾਰ ਨੂੰ ਸਾਂਭੀ ਬੈਠਾ ਹੈ। ਅਸੀਂ ਤੁਹਾਨੂੰ ਅੱਜ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ’ਚ ਲੈ ਚੱਲਦੇ ਹਾਂ। ਅਜਮੇਰ ਜ਼ਿਲ੍ਹਾ ਖਵਾਜ਼ਾ ਮੁਈਨੁਦੀਨ ਚਿਸ਼ਤੀ ਦਰਗਾਹ ਲਈ ਦੁਨੀਆ ਵਿਚ ਪ੍ਰਸਿੱਧ ਹੈ। ਇਸ ਤੋਂ ਇਲਾਵਾ ਅਜਮੇਰ ਵਿਚ ਹਜ਼ਾਰਾਂ ਸਾਲਾ ਪੁਰਾਣੇ ਕਈ ਧਾਰਮਿਕ ਅਸਥਾਨ ਵੀ ਹਨ, ਜਿਨ੍ਹਾਂ ਦੀ ਆਪਣੀ ਇਕ ਵੱਖਰੀ ਪਛਾਣ ਅਤੇ ਮਹੱਤਵ ਹੈ। 

ਇਹ ਵੀ ਪੜ੍ਹੋ : ‘ਬੀਜ ਮਾਤਾ’ ਦੇ ਨਾਂ ਨਾਲ ਮਸ਼ਹੂਰ ਰਾਹੀਬਾਈ ਸੋਮਾ ਨੂੰ ਪਦਮ ਸ਼੍ਰੀ ਐਵਾਰਡ, ਵਿਗਿਆਨੀ ਵੀ ਮੰਨਦੇ ਨੇ ਲੋਹਾ

PunjabKesari

ਅਜਮੇਰ ਵਿਚ ਪ੍ਰਸਿੱਧ ਆਨਾਸਾਗਰ ਝੀਲ ਕੰਢੇ ਰਾਮ ਪ੍ਰਸਾਦ ਘਾਟ ਕੋਲ ਬਣਿਆ ਇਕ ਮੰਦਰ ਕੁਆਰੇ ਲੋਕਾਂ ਦੀਆਂ ਮੰਨਤਾਂ ਪੂਰੀਆਂ ਕਰਦਾ ਹੈ। ਕੋਈ ਵੀ ਕੁਆਰਾ ਮੁੰਡਾ ਜਾਂ ਕੁੜੀ ਜੋ ਇਸ ਮੰਦਰ ਵਿਚ ਪੂਜਾ ਕਰਦਾ ਅਤੇ ਮੰਨਤ ਮੰਗਣ ਲਈ ਮੰਦਰ ਦੀ ਘੰਟੀ ਵਜਾਉਂਦੇ ਹੋਏ ਆਪਣੇ ਮਨ ਦੀ ਮੁਰਾਦ ਮੰਗਦਾ ਹੈ ਤਾਂ ਉਸ ਦੀ ਮੁਰਾਦ ਜ਼ਰੂਰ ਪੂਰੀ ਹੁੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਖੋਬਰਾਨਾਥ ਭੈਰੂ ਮੰਦਰ ਦੀ। 

ਇਹ ਵੀ ਪੜ੍ਹੋ : ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਵਾਲੇ 'ਮੁਹੰਮਦ' ਨੂੰ ਮਿਲਿਆ ਪਦਮ ਸ਼੍ਰੀ, ਲੋਕ ਪਿਆਰ ਨਾਲ ਕਹਿੰਦੇ ਨੇ 'ਸ਼ਰੀਫ ਚਾਚਾ'

PunjabKesari

ਕਿਹਾ ਜਾਂਦਾ ਹੈ ਕਿ ਜੇਕਰ ਕੁਆਰੇ ਮੁੰੰਡੇ ਅਤੇ ਕੁੜੀਆਂ ਇੱਥੇ 7 ਦਿਨ ਤੱਕ ਲਗਾਤਾਰ ਦਰਸ਼ਨਾਂ ਲਈ ਪਹੁੰਚਦੇ ਹਨ ਤਾਂ ਉਨ੍ਹਾਂ ਦੇ ਵਿਆਹ ਦੀਆਂ ਸਾਰੀਆਂ ਅੜਚਨਾਂ ਦੂਰ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਚੰਗਾ ਜੀਵਨ ਸਾਥੀ ਮਿਲ ਜਾਂਦਾ ਹੈ। ‘ਵਿਆਹ ਦੇਵ’ ਦੇ ਨਾਂ ਤੋਂ ਮਸ਼ਹੂਰ ਹਰ ਸਾਲ ਦੀਵਾਲੀ ਮੌਕੇ ਖੋਬਰਾ ਨਾਥ ਭੇਰੂ ਜੀ ਦਾ ਮੇਲਾ ਲੱਗਦਾ ਹੈ ਅਤੇ ਵਿਆਹ ਲਈ ਇੱਛੁਕ ਸੈਂਕੜੇ ਕੁਆਰੇ ਇਸ ਦਿਨ ਮੰਦਰ ’ਚ ਹਾਜ਼ਰੀ ਲਗਵਾਉਣ ਪਹੁੰਚਦੇ ਹਨ। ਜਿੱਥੇ ਕੁਆਰੇ ਵਿਆਹ ਲਈ ਪ੍ਰਾਰਥਨਾ ਕਰਦੇ ਹਨ ਤਾਂ ਨਵੇ-ਵਿਆਹੇ ਜੋੜੇ ਵਿਆਹ ਕਰਵਾਉਣ ਮਗਰੋਂ ਭਗਵਾਨ ਦਾ ਸ਼ੁਕਰੀਆ ਕਰਦੇ ਹਨ। ਇਸ ਨੂੰ ਚਮਤਕਾਰ ਹੀ ਕਹਾਂਗੇ ਕਿ ਉਨ੍ਹਾਂ ਕੁਆਰਿਆਂ ਦਾ ਇਕ ਸਾਲ ਦੇ ਅੰਦਰ ਵਿਆਹ ਹੋ ਜਾਂਦਾ ਹੈ। 

ਇਹ ਵੀ ਪੜ੍ਹੋ : ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਮਰਨ ਉਪਰੰਤ ‘ਪਦਮ ਵਿਭੂਸ਼ਣ’ ਪੁਰਸਕਾਰ ਨਾਲ ਸਨਮਾਨਤ

PunjabKesari

ਇਹ ਮੰਦਰ ਉਂਝ ਤਾਂ ਕਾਯਸਥ ਸਮਾਜ ਦਾ ਹੈ ਅਤੇ ਇੱਥੇ ਪੁਜਾਰੀ ਵੀ ਕਾਯਸਥ ਦੇ ਹਨ ਪਰ ਵਿਆਹ ਦੇਵ ਦੇ ਇੱਥੇ ਹਰ ਜਾਤ ਅਤੇ ਧਰਮ ਦੇ ਲੋਕ ਮੱਥਾ ਟੇਕਣ ਆਉਂਦੇ ਹਨ ਅਤੇ ਆਪਣੀ ਮਨੋਕਾਮਨਾ ਮੰਗਦੇ ਹਨ। ਮੰਦਰ ਦੀ ਪ੍ਰਸਿੱਧੀ ਇੰਨੀ ਹੈ ਕਿ ਪੂਰੇ ਦੇਸ਼ ਤੋਂ ਸ਼ਰਧਾਲੂ ਮੰਦਰ ਮੱਥਾ ਟੇਕਣ ਆਉਂਦੇ ਹਨ। ਇਹ ਮੰਦਰ 5000 ਸਾਲ ਪੁਰਾਣਾ ਹੈ। 

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News