ਖਾਪ ਪੰਚਾਇਤਾਂ ਦੀ ਮੰਗ: ਸਮਾਨ ਗੋਤਰ ਵਿਆਹ ਨੂੰ ਐਲਾਨਿਆ ਜਾਵੇ ਗ਼ੈਰ-ਕਾਨੂੰਨੀ
Friday, Jun 23, 2023 - 04:03 PM (IST)

ਹਿਸਾਰ- ਅਜਿਹੇ ਸਮੇਂ ਜਿੱਥੇ ਸੁਪਰੀਮ ਕੋਰਟ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਨਾਲ ਜੁੜੀਆਂ ਕਈ ਪਟੀਸ਼ਨਾਂ 'ਤੇ ਸੁਣਵਾਈ ਕਰ ਰਿਹਾ ਹੈ, ਹਰਿਆਣਾ 'ਚ ਖਾਪਾਂ ਜਾਂ ਜਾਤੀ-ਆਧਾਰਤ ਭਾਈਚਾਰਕ ਪ੍ਰੀਸ਼ਦਾਂ ਦੇ ਪ੍ਰਤੀਨਿਧੀਆਂ ਨੇ ਮੰਗ ਕੀਤੀ ਹੈ ਕਿ ਭਾਰਤ 'ਚ ਹਿੰਦੂ ਵਿਆਹ ਐਕਟ ਦੇ ਅਧੀਨ ਸਮਾਨ ਗੋਤਰ ਵਿਆਹਾਂ ਨੂੰ ਗੈਰ-ਕਾਨੂੰਨੀ ਐਲਾਨ ਕੀਤਾ ਜਾਵੇ। ਸੁਪਰੀਮ ਕੋਰਟ ਵਲੋਂ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ 'ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖਣ ਦੇ ਇਕ ਮਹੀਨੇ ਤੋਂ ਵੱਧ ਸਮੇਂ ਬਾਅਦ ਵੀਰਵਾਰ ਨੂੰ ਇਹ ਮੰਗ ਆਈ।
ਖਾਪਾਂ ਦੇ ਪ੍ਰਤੀਨਿਧੀ ਹਿਸਾਰ 'ਚ ਇਕ ਬੈਠਕ ਲਈ ਇਕੱਠੇ ਹੋਏ, ਜਿੱਥੇ ਉਨ੍ਹਾਂ ਨੇ ਸਮਾਨ ਗੋਤਰ ਵਿਆਹ ਨੂੰ ਗੈਰ-ਕਾਨੂੰਨੀ ਐਲਾਨ ਕਰਨ ਦੀ ਮੰਗ ਕੀਤੀ। ਇਸ ਲਈ ਖਾਪ ਪ੍ਰਤੀਨਿਧੀਆਂ ਨੇ ਹਿੰਦੂ ਵਿਆਹ ਐਕਟ 'ਚ ਸੋਧ ਦੀ ਮੰਗ ਕਤੀ। ਕੰਡੇਲਾ ਖਾਪ ਦੇ ਰਾਸ਼ਟਰੀ ਪ੍ਰਧਾਨ ਟੇਕਰਾਮ ਕੰਡੇਲਾ ਨੇ ਕਿਹਾ ਕਿ ਪ੍ਰੋਗਰਾਮ ਦੌਰਾਨ ਲੋਕ 'ਨਸਲਾਂ' ਦੇ ਸਨ। ਉਨ੍ਹਾਂ ਕਿਹਾ,''ਇਕ ਹੀ ਗੋਤਰ 'ਚ ਵਿਆਹ ਨਾਲ ਨਸਲਾਂ ਕਮਜ਼ੋਰ ਹੁੰਦੀਆਂ ਹਨ, ਇਸ ਲਈ ਸਰਕਾਰ ਨੂੰ ਇਕ ਹੀ ਗੋਤਰ ਨੂੰ ਵਿਆਹ ਨੂੰ ਗੈਰ-ਕਾਨੂੰਨੀ ਐਲਾਨ ਕਰਨਾ ਚਾਹੀਦਾ। ਇਸ ਲਈ ਖਾਪਾਂ ਕਈ ਸਾਲਾਂ ਤੋਂ ਮੰਗ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਮੰਗਾਂ ਸੌਂਪੀਆਂ ਗਈਆਂ ਹਨ।'' ਕੌਮਾਂਤਰੀ ਜਾਟ ਪ੍ਰੀਸ਼ਦ ਦੇ ਪ੍ਰਦੇਸ਼ ਪ੍ਰਧਾਨ ਨਵੀਨ ਨੈਨ ਨੇ ਕਿਹਾ ਕਿ ਇਕ ਹੀ ਗੋਤਰ 'ਚ ਵਿਆਹ ਨਾਲ ਬਹੁਤ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ,''ਇਕ ਹੀ ਗੋਤਰ 'ਚ ਵਿਆਹ ਨੂੰ ਮਾਨਤਾ ਨਹੀਂ ਦਿੱਤੀ ਜਾਣੀ ਚਾਹੀਦੀ।''