ਨਿਰਭਿਆ ਮਾਮਲਾ: ਕਿਊਰੇਟਿਵ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਦੋਸ਼ੀ ਮੁਕੇਸ਼ ਨੇ ਲਗਾਈ ਰਹਿਮ ਪਟੀਸ਼ਨ
Tuesday, Jan 14, 2020 - 07:02 PM (IST)
ਨਵੀੰ ਦਿੱਲ਼ੀ - ਨਿਰਭਿਆ ਦੇ ਦੋਸ਼ੀ ਫਾਂਸੀ ਤੋਂ ਬਚਣ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੇ। ਹੁਣ ਨਿਰਭਿਆ ਦੇ ਦੋਸ਼ੀ ਮੁਕੇਸ਼ ਨੇ ਕਿਊਰੇਟਿਵ ਪਟੀਸ਼ਨ ਖਾਰਜ ਹੋਣ ਦੇ ਬਾਅਦ ਰਾਸ਼ਟਪਤੀ ਤੋਂ ਦਯਾ ਦੀ ਗੁਹਾਰ ਲਗਾਈ ਹੈ। ਮੁਕੇਸ਼ ਨੇ ਤਿਹਾੜ ਪ੍ਰਸ਼ਾਸਨ ਨੂੰ ਰਹਿਮ ਪਟੀਸ਼ਨ ਦੀ ਅਰਜੀ ਸੌਂਪ ਦਿੱਤੀ ਹੈ। ਜਿਸ 'ਚ ਉਸ ਨੇ ਰਾਸ਼ਟਰਪਤੀ ਤੋਂ ਫਾਂਸੀ ਨੂੰ ਉਮਰਕੈਦ 'ਚ ਬਦਲਣ ਦੀ ਮੰਗ ਕੀਤੀ ਹੈ।
ਸੁਪਰੀਮ ਕੋਰਟ ਨੇ ਖਾਰਜ ਕੀਤੀ ਕਿਊਰੇਟਿਵ ਪਟੀਸ਼ਨ
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ 2012 ਦੇ ਨਿਰਭਿਆ ਸਾਮੂਹਕ ਬਲਾਤਕਾਰ ਅਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਮਿਲੀ 4 ਦੋਸ਼ੀਆਂ 'ਚੋਂ 2 ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ। ਜੱਜ ਐੱਨ.ਵੀ. ਰਮਣ ਦੀ ਪ੍ਰਧਾਨਗੀ ਵਾਲੀ ਪੰਜ ਜੱਜਾਂ ਦੀ ਬੈਂਚ ਨੇ ਦੋਸ਼ੀ ਵਿਨੇ ਸ਼ਰਮਾ ਤੇ ਮੁਕੇਸ਼ ਕੁਮਾਰ ਦੀ ਸੁਧਾਰਕ ਪਟੀਸ਼ਨਾਂ 'ਤੇ ਚੈਂਬਰ 'ਚ ਵਿਚਾਰ ਤੋਂ ਬਾਅਦ ਉਨ੍ਹਾਂ ਨੂੰ ਖਾਰਿਜ ਕਰ ਦਿੱਤਾ। ਸੁਧਾਰਤਮਕ ਪਟੀਸ਼ਨ ਕਿਸੇ ਵਿਅਕਤੀ ਨੂੰ ਮੁਹੱਈਆ ਆਖਰੀ ਕਾਨੂੰਨੀ ਬਦਲ ਹੈ। ਪੰਜ ਜੱਜਾਂ ਦੀ ਇਹ ਸਰਬਸੰਮਤੀ ਰਾਏ ਸੀ ਕਿ ਇਨ੍ਹਾਂ ਦੋਸ਼ੀਆਂ ਦੀ ਸੁਧਾਰਾਤਮਕ ਪਟੀਸ਼ਨਾਂ 'ਚ ਕੋਈ ਦਮ ਨਹੀਂ ਹੈ।