ਕੇਰਲ ਸਰਕਾਰ ਦੀ ਨਵੀ ਪਹਿਲ, ਸਕੂਲਾਂ ’ਚ ਸ਼ੁਰੂ ਕੀਤੀ ਵਾਟਰ ਬ੍ਰੇਕ

Tuesday, Nov 19, 2019 - 01:32 PM (IST)

ਕੇਰਲ ਸਰਕਾਰ ਦੀ ਨਵੀ ਪਹਿਲ, ਸਕੂਲਾਂ ’ਚ ਸ਼ੁਰੂ ਕੀਤੀ ਵਾਟਰ ਬ੍ਰੇਕ

ਤਿਰੂਵੰਤਪੁਰਮ—ਕੇਰਲ ਦੇ ਸਰਕਾਰੀ ਸਕੂਲਾਂ ਨੇ ਬੱਚਿਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਨਵੀਂ ਪਹਿਲ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਬੱਚਿਆਂ ਨੂੰ ਪਾਣੀ ਪਿਲਾਉਣ ਲਈ 'ਵਾਟਰ ਬ੍ਰੇਕ' ਦਿੱਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਇਸ ਦੇ ਲਈ ਦਿਨ 'ਚ ਤਿੰਨ ਵਾਰ ਘੰਟੀ ਵੀ ਵਜਾਈ ਜਾ ਰਹੀ ਹੈ। ਇਸ ਨੂੰ 'ਵਾਟਰ ਬੈੱਲ' ਦਾ ਨਾਂ ਦਿੱਤਾ ਗਿਆ ਹੈ। ਘੰਟੀ ਵਜਾਉਣ 'ਤੇ ਸਕੂਲ 'ਚ ਸਾਰੇ ਬੱਚਿਆਂ ਨੂੰ ਪਾਣੀ ਪੀਣਾ ਹੁੰਦਾ ਹੈ। ਦੱਸਿਆ ਜਾਂਦਾ ਹੈ ਕਿ ਪਹਿਲੀ ਘੰਟੀ ਸਵੇਰ 10.35 ਵਜੇ ਵੱਜਦੀ ਹੈ। ਇਸੇ ਤਰ੍ਹਾਂ ਦੂਜੀ ਘੰਟੀ ਦੁਪਹਿਰ 12 ਵਜੇ ਅਤੇ ਤੀਜੀ ਘੰਟੀ 2 ਵਜੇ ਵਜਾਈ ਜਾਂਦੀ ਹੈ। ਇਹ ਵਾਟਰ ਬ੍ਰੇਕ 15 ਤੋਂ 20 ਮਿੰਟ ਦੀ ਹੁੰਦੀ ਹੈ।

ਦੱਸਣਯੋਗ ਹੈ ਕਿ ਹੁਣ ਤਾਮਿਲਨਾਡੂ ਅਤੇ ਕਰਨਾਟਕ ਸਰਕਾਰ ਨੇ ਕੇਰਲ ਦੇ ਇਸ ਤਰੀਕੇ ਨੂੰ ਅਪਣਾਉਣ ਲੱਗੀ ਹੈ। ਕਰਨਾਟਕ ਦੇ ਸਿੱਖਿਆ ਮੰਤਰੀ ਸੁਰੇਸ਼ ਕੁਮਾਰ ਨੇ ਇਸ ਸੰਬੰਧੀ ਪ੍ਰਸ਼ਾਸਨ ਨੂੰ ਆਦੇਸ਼ ਵੀ ਦੇ ਦਿੱਤੇ ਹਨ।

ਸਾਫ ਟਾਇਲਟਾਂ ਦੀ ਕਮੀ ਕਾਰਨ ਲੜਕੀਆਂ ਨਹੀਂ ਪੀਂਦੀਆਂ ਪਾਣੀ-
ਇੱਕ ਰਿਪੋਰਟ ਮੁਤਾਬਕ ਪਾਣੀ ਦੀ ਕਮੀ ਡੀਹਾਈਡ੍ਰੇਸ਼ਨ ਨਾਲ ਕਈ ਬੱਚੇ ਬੀਮਾਰ ਪੈ ਰਹੇ ਹਨ। ਇਸ ਨੂੰ ਲੈ ਕੇ ਡਾਕਟਰਾਂ ਦਾ ਕਹਿਣਾ ਹੈ ਕਿ ਖਾਸ ਤੌਰ 'ਤੇ ਲੜਕੀਆਂ ਸਮੇਂ ਸਿਰ ਜਰੂਰੀ ਮਾਤਰਾ 'ਚ ਪਾਣੀ ਨਹੀਂ ਪੀਂਦੀਆਂ ਹਨ। ਇਸ ਤੋਂ ਇਲਾਵਾ ਲੜਕੀਆਂ ਦੇ ਪਾਣੀ ਪੀਣ ਦਾ ਦੂਜਾ ਕਾਰਨ ਸਕੂਲਾਂ 'ਚ ਸਾਫ ਟਾਇਲਟਾਂ ਦੀ ਕਮੀ ਵੀ ਹੈ।


author

Iqbalkaur

Content Editor

Related News