ਕੇਰਲ ਜਹਾਜ਼ਾ ਹਾਦਸਾ: ਸਭ ਤੋਂ ਖ਼ੂਬਸੂਰਤ ਹਵਾਈਅੱਡਿਆਂ 'ਚ ਗਿਣਿਆ ਜਾਂਦਾ ਹੈ ਕੋਝੀਕੋਡ ਹਵਾਈਅੱਡਾ (ਦੇਖੋ ਤਸਵੀਰਾਂ)
Saturday, Aug 08, 2020 - 05:45 PM (IST)
ਨਵੀਂ ਦਿੱਲੀ (ਭਾਸ਼ਾ) : ਕੇਰਲ ਦੇ ਕੋਝੀਕੋਡ ਅੰਤਰਰਾਸ਼ਟਰੀ ਹਵਾਈਅੱਡੇ ਨੂੰ ਉਸ ਦੀ ਕੁਦਰਤੀ ਸੁੰਦਰਤਾ ਕਾਰਨ ਦੇਸ਼ ਦੇ ਸਭ ਤੋਂ ਖ਼ੂਬਸੂਰਤ ਹਵਾਈਅੱਡਿਆਂ ਵਿਚ ਗਿਣਿਆ ਜਾਂਦਾ ਹੈ ਪਰ ਸ਼ੁੱਕਰਵਾਰ ਨੂੰ ਉੱਥੇ ਦਾ ਦ੍ਰਿਸ਼ ਭਿਆਨਕ ਸੀ। ਏਅਰ ਇੰਡੀਆ ਐਕਸਪ੍ਰੈਸ ਦਾ ਦੁਬਈ ਤੋਂ ਪਰਤਿਆ ਬੋਇੰਗ 737 ਜਹਾਜ਼ ਕੋਝੀਕੋਡ ਹਵਾਈਅੱਡੇ ਦੇ ਰਨਵੇਅ ਤੋਂ ਫਿਸਲ ਕੇ ਘਾਟੀ ਵਿਚ ਡਿੱਗ ਕੇ 2 ਹਿੱਸਿਆ ਵਿਚ ਵੰਡਿਆ ਗਿਆ। ਇਸ ਹਾਦਸੇ ਵਿਚ ਘੱਟ ਤੋਂ ਘੱਟ 18 ਲੋਕਾਂ ਨੂੰ ਜਾਨ ਚਲੀ ਗਈ।
ਇਹ ਵੀ ਪੜ੍ਹੋ: ਕੋਝੀਕੋਡ ਜਹਾਜ਼ ਹਾਦਸੇ 'ਚ ਮਾਰੇ ਗਏ ਲੋਕਾਂ ਦਾ ਬਿਓਰਾ ਜਾਰੀ
ਏਅਰ ਇੰਡੀਆ ਦੀ ਕਿਫਾਇਤੀ ਸੇਵਾਵਾਂ ਦੇਣ ਵਾਲੀ ਸਹਾਇਕ ਏਅਰ ਇੰਡੀਆ ਐਕਸਪ੍ਰੈਸ ਨੇ 4 ਸਾਲ ਪਹਿਲਾਂ ਕੋਝੀਕੋਡ ਅੰਤਰਰਾਸ਼ਟਰੀ ਹਵਾਈਅੱਡੇ ਨੂੰ ਦੇਸ਼ ਦੇ 'ਸਭ ਤੋਂ ਖ਼ੂਬਸੂਰਤ ਹਵਾਈਅੱਡੇ ਅਤੇ ਹਵਾਈ ਪੱਟੀ' ਦੀ ਸੂਚੀ ਵਿਚ ਸ਼ਾਮਲ ਕੀਤਾ ਸੀ। ਏਅਰਲਾਈਨ ਨੇ 26 ਅਗਸਤ 2016 ਨੂੰ ਦੇਸ਼ ਦੇ ਸਭ ਤੋਂ ਖ਼ੂਬਸੂਰਤ ਰਨਵੇਅ ਅਤੇ ਹਵਾਈਅੱਡਿਆਂ 'ਤੇ ਬਲਾਗ ਲਿਖਿਆ ਸੀ। ਇਸ ਵਿਚ ਕਿਹਾ ਗਿਆ ਸੀ ਕਿ ਉਡਾਣ ਦਾ ਆਨੰਦ ਉਸ ਸਮੇਂ ਹੋਰ ਵੱਧ ਜਾਂਦਾ ਹੈ ਜਦੋਂ ਕਿ ਤੁਹਾਡਾ ਸਵਾਗਤ ਕੁਦਰਤ ਨਾਲ ਭਰਪੂਰ ਖ਼ੂਬਸੂਰਤੀ ਨਾਲ ਹੁੰਦਾ ਹੈ। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਸੁਫ਼ਨਿਆਂ ਦੀ ਜਗ੍ਹਾ 'ਤੇ ਆ ਗਏ ਹੋ। ਕੇਰਲ ਦੇ ਕੋਝੀਕੋਡ ਹਵਾਈਅੱਡੇ ਦੇ 'ਟੇਬਲਟਾਪ' ਰਨਵੇਅ (ਉਭਰੇ ਥਾਂ ਦੀ ਹਵਾਈ ਪੱਟੀ) 'ਤੇ ਜਹਾਜ਼ ਉਤਾਰਨਾ ਪਾਇਲਟਾਂ ਲਈ ਹਮੇਸ਼ਾ ਤੋਂ ਚੁਣੌਤੀ ਰਿਹਾ ਹੈ। ਉੱਥੇ ਕਿਸੇ ਤਰ੍ਹਾਂ ਦੀ ਚੂਕ ਜਾਂ ਗਲਤੀ ਲਈ ਗੁੰਜਾਇਸ਼ ਨਹੀਂ ਹੈ। ਬਲਾਗ ਵਿਚ ਦੇਸ਼ ਦੇ ਖ਼ੂਬਸੂਰਤ ਹਵਾਈਅੱਡਿਆਂ ਅਤੇ ਹਵਾਈਪੱਟੀ ਦਾ ਜ਼ਿਕਰ ਕੀਤਾ ਗਿਆ ਸੀ। ਇਸ ਵਿਚ ਕੋਝੀਕੋਡ ਦੇ ਹਵਾਈਅੱਡੇ ਦੇ ਵੀ ਚਰਚਾ ਸੀ। ਕੋਝੀਕੋਡ ਨੂੰ ਕਾਲੀਕਟ ਵੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ: ਆਤਮ ਨਿਰਭਰ ਭਾਰਤ ਐਪ ਮੁਕਾਬਲੇ ਦੇ ਜੇਤੂ ਘੋਸ਼ਿਤ, ਇਸ ਦੇਸੀ TikTok ਨੇ ਬਿਖ਼ੇਰਿਆ ਜਲਵਾ
ਏਅਰਲਾਈਨ ਦੀ ਵੈਬਸਾਈਟ 'ਤੇ ਲਿਖੇ ਬਲਾਗ ਪੋਸਟ ਵਿਚ ਕਿਹਾ ਗਿਆ ਸੀ, 'ਕਾਲੀਕਟ ਦਾ ਅੰਤਰਰਾਸ਼ਟਰੀ ਹਵਾਈਅੱਡਾ ਕੇਰਲ ਦੇ ਕੋਝੀਕੋਡ ਅਤੇ ਮੱਲਾਪੁਰਮ ਸ਼ਹਿਰਾਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਸਥਾਨਕ ਲੋਕ ਇਸ ਨੂੰ ਕਰੀਪੁਰ ਹਵਾਈਅੱਡਾ ਵੀ ਕਹਿੰਦੇ ਹਨ, ਕਿਉਂਕਿ ਇਹ ਮੱਲਾਪੁਰਮ ਤੋਂ ਕਰੀਬ 25 ਕਿਲੋਮੀਟਰ ਅਤੇ ਕੋਝੀਕੋਡ ਤੋਂ ਕਰੀਬ 28 ਕਿਲੋਮੀਟਰ ਦੂਰ ਕਰੀਪੁਰ ਵਿਚ ਸਥਿਤ ਹੈ।' ਬਲਾਗ ਵਿਚ ਕੋਝੀਕੋਡ ਦੇ ਹਵਾਈਅੱਡੇ ਦੇ ਬਾਰੇ ਵਿਚ ਲਿਖਿਆ ਸੀ, 'ਇਹ ਦੇਸ਼ ਦੇ ਟੇਬਲਟਾਪ ਰਨਵੇਅ ਵਾਲੇ 3 ਹਵਾਈਅੱਡਿਆਂ ਵਿਚੋਂ ਹੈ। ਪਹਾੜੀ ਖ਼ੇਤਰ ਵਿਚ ਸਥਿਤ ਇਸ ਹਵਾਈਅੱਡੇ 'ਤੇ ਜਹਾਜ਼ ਉਤਾਰਨਾ ਪਾਇਲਟਾਂ ਲਈ ਹਮੇਸ਼ਾ ਤੋਂ ਚੁਣੌਤੀ ਭਰਿਆ ਰਿਹਾ ਹੈ।' ਇਸ ਬਲਾਗ ਵਿਚ ਜਿਨ੍ਹਾਂ ਹੋਰ ਹਵਾਈਅੱਡਿਆਂ ਦਾ ਜ਼ਿਕਰ ਕੀਤਾ ਗਿਆ ਹੈ ਉਨ੍ਹਾਂ ਵਿਚ ਮਿਜੋਰਮ, ਲਕਸ਼ਦੀਪ, ਲੇਹ ਅਤੇ ਸ਼ਿਮਲਾ ਸ਼ਾਮਲ ਹਨ।
ਇਹ ਵੀ ਪੜ੍ਹੋ: ਦੀਵਾਲੀ ਤੱਕ 90,000 ਰੁਪਏ ਤੱਕ ਉਛਲੇਗੀ ਚਾਂਦੀ, ਸੋਨਾ ਬਣੇਗਾ 60 ਹਜ਼ਾਰੀ