ਕੇਰਲ ਨਨ ਰੇਪ ਕੇਸ : ਬਿਸ਼ਪ ਫਰੈਂਕੋ ਵਿਰੁੱਧ 11 ਨਵੰਬਰ ਨੂੰ ਸ਼ੁਰੂ ਹੋਵੇਗਾ ਟ੍ਰਾਇਲ

10/24/2019 12:22:43 PM

ਕੇਰਲ— ਕੇਰਲ 'ਚ 44 ਸਾਲਾ ਨਨ ਨਾਲ ਰੇਪ ਦੇ ਮਾਮਲੇ 'ਚ ਜ਼ਮਾਨਤ 'ਤੇ ਚੱਲ ਰਹੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਵਿਰੁੱਧ 11 ਨਵੰਬਰ ਨੂੰ ਟ੍ਰਾਇਲ ਸ਼ੁਰੂ ਹੋਵੇਗਾ। ਕੇਰਲ ਦੀ ਕੋਟਯਮ ਕੋਰ ਨੇ ਬਿਸ਼ਪ ਨੂੰ ਸੰਮਨ ਭੇਜਿਆ ਹੈ। 11 ਨਵੰਬਰ ਨੂੰ ਬਿਸ਼ਪ ਫਰੈਂਕੋ ਮੁਲੱਕਲ ਨੂੰ ਕੋਰਟ 'ਚ ਪੇਸ਼ ਹੋਣਾ ਹੋਵੇਗਾ। ਬਿਸ਼ਪ ਵਿਰੁੱਧ ਨਨ ਨੇ 2 ਸਾਲ ਦੌਰਾਨ 13 ਵਾਰ ਜ਼ਬਰਦਸਤੀ ਕਰਨ ਦਾ ਦੋਸ਼ ਲਗਾਇਆ ਸੀ।

ਮੁਲੱਕਲ ਵਿਰੁੱਧ ਯੌਨ ਉਤਪੀੜਨ ਦਾ ਮਾਮਲਾ ਦਰਜ ਕਰਵਾਉਣ ਵਾਲੀ ਨਨ ਨੇ ਪਿਛਲੇ ਹਫਤੇ ਰਾਜ ਮਹਿਲਾ ਕਮਿਸ਼ਨ 'ਚ ਇਕ ਨਵੀਂ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਉਹ ਅਤੇ ਉਨ੍ਹਾਂ ਦੇ ਸਮਰਥਕ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਉਸ ਨੂੰ ਅਤੇ ਹੋਰ ਗਵਾਹਾਂ ਨੂੰ ਕਥਿਤ ਤੌਰ 'ਤੇ ਤੰਗ ਕਰ ਰਹੇ ਹਨ। ਸ਼ਿਕਾਇਤ 19 ਅਕਤੂਬਰ ਨੂੰ ਦਰਜ ਕੀਤੀ ਗਈ ਸੀ ਅਤੇ ਇਸ ਦੀਆਂ ਕਾਪੀਆਂ ਵੀ ਰਾਸ਼ਟਰੀ ਮਹਿਲਾ ਕਮਿਸ਼ਨ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ, ਸੇਵ ਅਵਰ ਸਿਸਟਰਜ਼ (ਐੱਸ.ਓ.ਐੱਸ.) ਦੇ ਇਕ ਬੁਲਾਰੇ, ਨਨ ਨਾਲ ਇਕਜੁਟਤਾ 'ਚ ਗਠਿਤ ਇਕ ਸੰਗਠਨ ਨੂੰ ਭੇਜੀਆਂ ਗਈਆਂ ਸਨ।


DIsha

Edited By DIsha