ਅਮਰੀਕੀ ਸੁਪਰੀਮ ਕੋਰਟ ਦਾ ਜ਼ਿਕਰ ਕਰ ਕੇਰਲ ਹਾਈਕੋਰਟ ਨੇ ਕੀਤੀ ਟਿੱਪਣੀ

07/07/2020 9:20:03 PM

ਕੋਚੀ (ਏ. ਐੱਨ. ਆਈ) : ਕੇਰਲ ਹਾਈਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਸਹਿਮਤੀ ਨਾਲ ਸੈਕਸ ਅਤੇ ਰੇਪ ਵਿਚ ਅੰਤਰ ਦੀ ਵਿਆਖਿਆ ਕੀਤੀ ਹੈ। ਅਦਾਲਤ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਸੈਕਸ ਸਬੰਧ ਲਈ ਜੇਕਰ ਮਹਿਲਾ ਸਵਾਗਤ ਕਰਦੀ ਹੈ ਤਾਂ ਉਸ ਨੂੰ ਆਪਸੀ ਸਹਿਮਤੀ ਨਾਲ ਸੈਕਸ ਮੰਨਿਆ ਜਾ ਸਕਦਾ ਹੈ, ਨਹੀਂ ਤਾਂ ਇਸ ਨੂੰ ਬਲਾਤਕਾਰ ਦੀ ਸ਼੍ਰੇਣੀ 'ਚ ਰੱਖਿਆ ਜਾਵੇਗਾ। ਜਸਟਿਸ ਪੀ. ਬੀ. ਸੁਰੇਸ਼ ਕੁਮਾਰ ਨੇ 1986 ਵਿਚ ਅਮਰੀਕਾ ਦੀ ਸੁਪਰੀਮ ਕੋਰਟ (ਮੈਰਿਟਰ ਸੇਵਿੰਗਸ ਬੈਂਕ ਬਨਾਮ ਵਿੰਸਨ) ਵਿਚ ਚੱਲੇ ਇਕ ਮਾਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮਹਿਲਾ ਵਲੋਂ ਸੈਕਸ ਲਈ ਖੁਸ਼ੀ-ਖੁਸ਼ੀ ਰਾਜ਼ੀ ਹੋਣ ਦਾ ਮਾਣਕ ਹੋਣਾ ਚਾਹੀਦਾ। ਇਸ ਦੇ ਲਈ ਸਹਿਮਤੀ ਆਧਾਰ ਨਹੀਂ ਹੋਣਾ ਚਾਹੀਦਾ। ਇਸ ਨਾਲ ਮਹਿਲਾ ਦੇ ਅਧਿਕਾਰਾਂ ਦੀ ਸੁਰੱਖਿਆ ਤੇ ਲੈਂਗਿਕ ਬਰਾਬਰੀ ਨੂੰ ਠੇਸ ਨਹੀਂ ਲੱਗੇਗੀ। ਹਾਈਕੋਰਟ ਨੇ ਕਿਹਾ ਕਿ ਦੂਜੇ ਸ਼ਬਦਾਂ 'ਚ ਭਾਰਤ ਵਰਗੇ ਦੇਸ਼ ਵਿਚ ਜੋ ਕਿ ਲੈਂਗਿਕ ਸਮਾਨਤਾ ਪ੍ਰਤੀ ਸਮਰਪਿਤ ਹੈ, ਸਿਰਫ ਅਜਿਹੇ ਸਰੀਰਕ ਸਬੰਧ ਜਿਸ ਦਾ ਖੁਸ਼ੀ ਨਾਲ ਸਵਾਗਤ ਕੀਤਾ ਜਾਂਦਾ ਹੈ, ਅਜਿਹੇ ਸਬੰਧਾਂ ਨੂੰ ਆਪਸੀ ਸਹਿਮਤੀ ਨਾਲ ਸਵੀਕਾਰ ਕੀਤਾ ਜਾ ਸਕਦਾ ਹੈ। 
ਹਾਈਕੋਰਟ ਨੇ ਫੈਸਲੇ 'ਚ ਕਿਹਾ ਕਿ ਇਹ ਸਮਾਜਿਕ ਸੱਚਾਈ ਹੈ ਕਿ ਜਿਸ ਤਰ੍ਹਾਂ ਦਾ ਸੈਕਸ ਇਕ ਮਹਿਲਾ ਚਾਹੁੰਦੀ ਹੈ, ਉਸ ਨੂੰ ਕਦੀ ਆਪਸੀ ਰਜ਼ਾਮੰਦੀ ਨਹੀਂ ਕਿਹਾ ਜਾ ਸਕਦਾ। ਜਦੋਂ ਸੈਕਸੁਅਲ ਇੰਟਰਐਕਸ਼ਨ ਬਰਾਬਰ ਹੋਵੇਗਾ ਤਾਂ ਸਹਿਮਤੀ ਦੀ ਜ਼ਰੂਰਤ ਨਹੀਂ ਹੈ ਤੇ ਜੇਕਰ ਇਹ ਦੋਵੇਂ ਪਾਸਿਓਂ ਨਹੀਂ ਹੋਵੇਗਾ ਤਾਂ ਰਜ਼ਾਮੰਦੀ ਨਾਲ ਇਸ ਨੂੰ ਬਰਾਬਰ ਨਹੀਂ ਕੀਤਾ ਜਾ ਸਕਦਾ। ਹਾਈਕੋਰਟ ਨੇ 1958 ਤੇ 2003 ਦੇ ਸੁਪਰੀਮ ਕੋਰਟ ਦੇ ਫੈਸਲਿਆਂ (ਰਾਵ ਹਰਨਾਰਾਇਣ ਸ਼ਿਵਜੀ ਸਿੰਘ ਬਨਾਮ ਸਟੇਟ ਤੇ ਉਦੈ ਬਨਾਮ ਕਰਨਾਟਕ ਸੂਬਾ) ਦਾ ਜ਼ਿਕਰ ਕਰਦੇ ਹੋਏ 59 ਸਾਲ ਦੇ ਇਕ ਵਿਅਕਤੀ ਦੀ ਅਪੀਲ 'ਤੇ ਫੈਸਲਾ ਸੁਣਾਇਆ। ਉਸ 'ਤੇ ਗੁਆਂਢ 'ਚ ਰਹਿਣ ਵਾਲੀ 14 ਸਾਲ ਦੀ ਲੜਕੀ ਦਾ ਕਈ ਵਾਰ ਰੇਪ ਕਰਨ ਦਾ ਦੋਸ਼ ਹੈ। ਲੜਕੀ ਗਰਭਵਤੀ ਵੀ ਹੋ ਗਈ ਸੀ। ਇਹ ਘਟਨਾ 2009 ਵਿਚ ਹੋਈ ਸੀ ਤੇ ਉਸ ਸਮੇਂ ਪਾਕਸੋ ਐਕਟ ਮੌਜੂਦ ਨਹੀਂ ਸੀ। ਹਾਈਕੋਰਟ ਨੇ ਹੇਠਲੀ ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਵਿਅਕਤੀ 'ਤੇ ਫੈਸਲੇ ਨੂੰ ਬਰਕਰਾਰ ਰੱਖਿਆ। ਉਸ ਦੀ ਅਪੀਲ ਖਾਰਿਜ਼ ਕਰ ਦਿੱਤੀ ਗਈ। ਹਾਈਕੋਰਟ ਵਿਚ ਅਪੀਲ ਕਰਦੇ ਹੋਏ ਦੋਸ਼ੀ ਨੇ ਦਲੀਲ ਦਿੱਤੀ ਸੀ ਕਿ ਉਸ ਨੇ ਪੀੜਤਾ ਨਾਲ ਸਹਿਮਤੀ ਨਾਲ ਸਬੰਧ ਬਣਾਏ ਸਨ। ਉਸ ਨੇ ਕਿਹਾ ਕਿ ਪਹਿਲੀ ਵਾਰ ਸੈਕਸ ਤੋਂ ਬਾਅਦ ਪੀੜਤਾ ਉਸ ਦੇ ਘਰ ਕਈ ਵਾਰ ਆਈ ਸੀ। ਪੀੜਤਾ ਨੇ ਅਦਾਲਤ ਵਿਚ ਕਿਹਾ ਕਿ ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਆਪਣੀ ਮਾਂ ਤੇ ਭੈਣ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਡਰ ਸੀ।


Gurdeep Singh

Content Editor

Related News