ਕੋਰੋਨਾਵਾਇਰਸ ਦਾ ਮੁਕਾਬਲਾ ਕਰਨ ਲਈ ਹੁਣ ਮੈਦਾਨ ’ਚ ਡਟੇ ਰੋਬੋਟ

Friday, Mar 13, 2020 - 02:46 PM (IST)

ਕੋਰੋਨਾਵਾਇਰਸ ਦਾ ਮੁਕਾਬਲਾ ਕਰਨ ਲਈ ਹੁਣ ਮੈਦਾਨ ’ਚ ਡਟੇ ਰੋਬੋਟ

ਤਿਰੂਵੰਤਪੁਰਮ—ਪੂਰੀ ਦੁਨੀਆ ’ਚ ਪੈਰ ਪਸਾਰ ਚੁੱਕੇ ਖਤਰਨਾਕ ਕੋਰੋਨਾਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਹਾਮਾਰੀ ਐਲਾਨ ਕਰ ਦਿੱਤਾ ਹੈ। ਇਸ ਨੂੰ ਦੇਖਦੇ ਹੋਏ ਕੇਰਲ ਦੇ ਸਟਾਰਟਅਪ ਮਿਸ਼ਨ ਨੇ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਦਰਅਸਲ ਕੇਰਲ ਦੇ ਸਟਾਰਟਅਪ ਮਿਸ਼ਨ ਨੇ ਕੋਚੀ ’ਚ 2 ਰੋਬੋਟ ਦੀ ਵਰਤੋਂ ਕਰਕੇ ਵਾਇਰਸ ਖਿਲਾਫ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਅਸੀਮੋਵ ਰੋਬੋਟਿਕਸ ਦੇ ਸੰਸਥਾਪਕ ਅਤੇ ਸੀ.ਈ.ਓ ਜੈਕ੍ਰਿਸ਼ਣ ਟੀ. ਨੇ ਦੱਸਿਆ ਹੈ ਕਿ ਰੋਬੋਟ ਭੀੜ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ ਵਾਲੇ ਹੁੰਦੇ ਹਨ। ਇਹ ਰੋਬੋਟ ਮਾਸਕ, ਸੈਨੇਟਾਈਜ਼ਰ ਆਦਿ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਅਸੀਮੋਵ ਰੋਬੋਟਿਕਸ ਦੁਆਰਾ ਬਣਾਏ ਗਏ ਕੰਪਿਊਟਰ ਪ੍ਰੋਗਰਾਮ ਮਸ਼ੀਨ ਇੱਥੇ ਕੇ.ਐੱਸ.ਯੂ.ਐੱਮ ਦੀ ਇਕ ਸ਼ੁਰੂਆਤ ਹੈ। ਇਨ੍ਹਾਂ ਦੋਵਾਂ ਰੋਬੋਟਾਂ ’ਚੋਂ ਇਕ ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਮਾਸਕ, ਸੈਨੇਟਾਈਜ਼ਰ ਅਤੇ ਨੈਪਕਿਨ ਵੰਡਦਾ ਹੈ ਜਦਕਿ ਦੂਜੇ ਦੀ ਸਕਰੀਨ ’ਤੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਿਸ਼ਵ ਸਿਹਤ ਸੰਗਠਨ ਮੁਹਿੰਮ ਦੀ ਜਾਣਕਾਰੀ ਦਿੱਤੀ ਜਾਂਦੀ ਹੈ। 

PunjabKesari

ਇੱਥੇ ਦੱਸਿਆ ਜਾਂਦਾ ਹੈ ਕਿ ਭਾਰਤ ’ਚ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਮਾਮਲੇ ਕੇਰਲ ’ਚ ਹੀ ਦਰਜ ਕੀਤੇ ਗਏ ਸੀ। ਇੱਥੇ ਤਿੰਨ ਵਿਦਿਆਰਥੀ ਸੀ ਅਤੇ ਵੁਹਾਨ ਤੋਂ ਵਾਪਸ ਭਾਰਤ ਪਰਤੇ ਸੀ, ਹਾਲਾਂਕਿ ਇਲਾਜ ਦੌਰਾਨ ਇਹ ਤਿੰਨੋ ਵਿਦਿਆਰਥੀ ਠੀਕ ਹੋ ਗਏ ਹਨ।

PunjabKesari

ਜ਼ਿਕਰਯੋਗ ਹੈ ਕਿ ਭਾਰਤ ’ਚ ਹੁਣ ਤੱਕ ਕੋਰੋਨਾਵਾਇਰਸ ਦੇ ਕੁੱਲ 76 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਦੇਸ਼ ’ਚ ਕੋਰੋਨਾਵਾਇਰਸ ਕਾਰਨ 1 ਮੌਤ ਹੋ ਚੁੱਕੀ ਹੈ, ਜੋ ਕਿ ਕਰਨਾਟਕ ’ਚ ਹੋਈ ਹੈ। ਦਿੱਲੀ ਅਤੇ ਹਰਿਆਣਾ ਨੇ ਕੋਰੋਨਾਵਾਇਰਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਹੈ।

PunjabKesari


author

Iqbalkaur

Content Editor

Related News