ਅੱਤਵਾਦੀਆਂ ਵਲੋਂ ਘੁਸਪੈਠ ਦਾ ਡਰ, ਕੇਰਲ ’ਚ ਅਲਰਟ

Saturday, May 25, 2019 - 10:01 PM (IST)

ਅੱਤਵਾਦੀਆਂ ਵਲੋਂ ਘੁਸਪੈਠ ਦਾ ਡਰ, ਕੇਰਲ ’ਚ ਅਲਰਟ

ਤਿਰੂਵਨੰਤਪੁਰਮ– ਸ਼੍ਰੀਲੰਕਾ ਤੋਂ ਮਿੰਨੀਕਾਯ ਟਾਪੂ ਅਤੇ ਲਕਸ਼ਦੀਪ ਵਿਖੇ ਆਈ. ਐੱਸ. ਦੇ 15 ਅੱਤਵਾਦੀਆਂ ਦੇ ਦਾਖਲ ਹੋਣ ਦੀਆਂ ਖੁਫੀਆ ਰਿਪੋਰਟਾਂ ਪਿੱਛੋਂ ਕੇਰਲ ਦੇ ਸਮੁੰਦਰੀ ਕੰਢੇ ’ਤੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਨਾਲ ਹੀ ਕੇਰਲ ਵਿਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ।
ਸੂਤਰਾਂ ਨੇ ਸ਼ਨੀਵਾਰ ਇਥੇ ਦੱਸਿਆ ਕਿ ਅੱਤਵਾਦੀ ਇਕ ਚਿੱਟੀ ਕਿਸ਼ਤੀ ਵਿਚ ਸ਼੍ਰੀਲੰਕਾ ਤੋਂ ਰਵਾਨਾ ਹੋਏ ਹਨ। ਉਨ੍ਹਾਂ ਨੂੰ ਕੇਰਲ ਦੇ ਕਿਸੇ ਵੀ ਸਮੁੰਦਰ ੀ ਕੰਢੇ ਤੱਕ ਆਉਣ ਤੋਂ ਰੋਕਣ ਲਈ ਪੁਲਸ ਨੂੰ ਚੌਕਸ ਕਰ ਦਿੱਤਾ ਗਿਆ ਹੈ। ਤ੍ਰਿਸ਼ੁਰ ਅਤੇ ਕੋਝੀਕੋਡ ਵਿਖੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ।


author

Inder Prajapati

Content Editor

Related News