ਮੈਨੂੰ ਮੁੱਖ ਮੰਤਰੀ ਪਸੰਦ ਨਹੀਂ...! ਕੇਰਲ ਦੇ CM ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ, ਦੋਸ਼ੀ ਗ੍ਰਿਫ਼ਤਾ

Saturday, Jun 13, 2026 - 10:43 AM (IST)

ਮੈਨੂੰ ਮੁੱਖ ਮੰਤਰੀ ਪਸੰਦ ਨਹੀਂ...! ਕੇਰਲ ਦੇ CM ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ, ਦੋਸ਼ੀ ਗ੍ਰਿਫ਼ਤਾ

ਤਿਰੂਵਨੰਤਪੁਰਮ : ਕੇਰਲ ਦੇ ਮੁੱਖ ਮੰਤਰੀ ਵੀ.ਡੀ. ਸਤੀਸ਼ਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਦੋਸ਼ੀ ਦੀ ਪਛਾਣ ਸੋਨੀ ਥਾਮਸ ਵਜੋਂ ਹੋਈ ਹੈ, ਜੋ ਕਿ ਅਟਿੰਗਲ ਦਾ ਰਹਿਣ ਵਾਲਾ ਹੈ। ਪੁਲਸ ਅਨੁਸਾਰ, ਸ਼ੁੱਕਰਵਾਰ ਸ਼ਾਮ 6:50 ਵਜੇ ਇੱਕ ਅਣਪਛਾਤੇ ਵਿਅਕਤੀ ਨੇ ਤਿਰੂਵਨੰਤਪੁਰਮ ਸਿਟੀ ਡਿਸਟ੍ਰਿਕਟ ਪੁਲਸ ਕਮਾਂਡ ਐਂਡ ਕੰਟਰੋਲ ਸੈਂਟਰ (ਡੀਪੀਸੀਸੀ) ਨੂੰ ਫ਼ੋਨ ਕੀਤਾ ਅਤੇ ਦਾਅਵਾ ਕੀਤਾ ਕਿ ਉਹ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਰ ਦੇਵੇਗਾ।

ਪੜ੍ਹੋ ਇਹ ਵੀ - ਅਗਲੇ 5 ਦਿਨ ਅਹਿਮ! ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 22 ਸੂਬਿਆਂ 'ਚ IMD ਦਾ ਅਲਰਟ ਜਾਰੀ

ਇਸ ਸੰਬੰਧ ਵਿੱਚ ਇੱਕ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਕਾਰਨ ਪੁੱਛਿਆ ਗਿਆ, ਤਾਂ ਕਾਲ ਕਰਨ ਵਾਲੇ ਨੇ ਕਥਿਤ ਤੌਰ 'ਤੇ ਕਿਹਾ ਕਿ ਉਹ ਸਤੀਸ਼ ਨੂੰ ਨਾਪਸੰਦ ਕਰਦਾ ਹੈ। ਅਧਿਕਾਰੀਆਂ ਅਨੁਸਾਰ, ਮੁਲਜ਼ਮ ਨੇ ਸ਼ਾਮ 6:53 ਵਜੇ ਦੁਬਾਰਾ ਫ਼ੋਨ ਕੀਤਾ ਅਤੇ ਇੱਕ ਹੋਰ ਧਮਕੀ ਦਿੱਤੀ। ਐਫਆਈਆਰ ਦੇ ਅਨੁਸਾਰ, ਦੋਸ਼ੀ ਨੇ ਕਾਲ ਪ੍ਰਾਪਤ ਕਰਨ ਵਾਲੇ ਪੁਲਸ ਅਧਿਕਾਰੀ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਅਤੇ ਇਹ ਵੀ ਪੁੱਛਿਆ ਕਿ ਕੀ ਮੁੱਖ ਮੰਤਰੀ ਲਈ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਜਾ ਨਹੀਂ। ਇਸ ਤੋਂ ਤੁਰੰਤ ਬਾਅਦ ਛਾਉਣੀ ਪੁਲਸ ਨੇ ਮਾਮਲਾ ਦਰਜ ਕਰਕੇ ਉਸ ਦੇ ਫ਼ੋਨ ਨੰਬਰ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ। 

ਪੜ੍ਹੋ ਇਹ ਵੀ - ਇੰਡੀਗੋ ਦੀ ਉਡਾਣ 'ਚ ਬੰਬ! ਲਖਨਊ ਤੋਂ ਨਵੀਂ ਦਿੱਲੀ ਜਾਣ ਵਾਲੇ 180 ਯਾਤਰੀਆਂ 'ਚ ਮਚੀ ਸਨਸਨੀ

ਪੁਲਸ ਨੇ ਸ਼ਨੀਵਾਰ ਸਵੇਰੇ ਅਟਿੰਗਲ ਵਿੱਚ ਥਾਮਸ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਦੋਸ਼ੀ ਫ਼ੋਨ ਕਰ ਰਿਹਾ ਸੀ ਤਾਂ ਉਹ ਸ਼ਰਾਬ ਦੇ ਨਸ਼ੇ ਵਿਚ ਸੀ। ਉਸਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਕੰਨੂਰ ਜ਼ਿਲ੍ਹੇ ਦੇ ਮਯਿਲ ਪੁਲਸ ਸਟੇਸ਼ਨ ਵਿੱਚ ਇੱਕ ਵੱਖਰਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸ਼ੁੱਕਰਵਾਰ ਨੂੰ ਥਲੀਪਰੰਬਾ ਦੇ ਵਿਧਾਇਕ ਟੀ.ਕੇ. ਗੋਵਿੰਦਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਨਾਲ ਸਬੰਧਤ ਹੈ।

ਪੜ੍ਹੋ ਇਹ ਵੀ - ਕਾਲਜ ਦੇ ਕਲਾਸਰੂਮ 'ਚ ਵਾਪਰੀ ਅਣਹੋਣੀ! ਵਿਦਿਆਰਥਣਾਂ ਦੇ ਸਿਰ 'ਤੇ ਡਿੱਗਾ ਛੱਤ ਦਾ ਪਲਾਸਟਰ, ਪਈਆਂ ਭਾਜੜਾਂ

ਪੁਲਸ ਦੇ ਅਨੁਸਾਰ, ਗੋਵਿੰਦਨ ਨੂੰ ਸ਼ਾਮ 4 ਵਜੇ ਦੇ ਕਰੀਬ ਇੱਕ ਫੋਨ ਆਇਆ, ਜਿਸ ਵਿੱਚ ਕਥਿਤ ਤੌਰ 'ਤੇ ਉਸਨੂੰ ਗਾਲ੍ਹਾਂ ਕੱਢੀਆਂ ਗਈਆਂ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਮਯਿਲ ਪੁਲਸ ਸਟੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਫੋਨ ਕਰਨ ਵਾਲੇ ਦੀ ਪਛਾਣ ਕੀਤੀ ਗਈ ਹੈ ਅਤੇ ਜਲਦੀ ਹੀ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) (ਸੀਪੀਆਈ-ਐਮ) ਤੋਂ ਕੱਢੇ ਗਏ ਗੋਵਿੰਦਨ ਨੇ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂਡੀਐਫ) ਦੇ ਸਮਰਥਨ ਨਾਲ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਥਲੀਪਰੰਬਾ ਵਿਧਾਨ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ।

ਪੜ੍ਹੋ ਇਹ ਵੀ - 6 ਹਜ਼ਾਰ ਦੀ ਨੌਕਰੀ..., 2 ਕਰੋੜ ਕੈਸ਼, 47 ਲੱਖ ਦਾ ਸੋਨਾ! ਓੜੀਸ਼ਾ 'ਚ ਇੰਜੀਨੀਅਰ ਦੇ ਘਰ ਰੇਡ, Lockers ਦੇਖ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News