ਮਾਕਪਾ ਦਾ ਫੇਸਬੁੱਕ ਪੇਜ ਹੈੱਕ, UDF ਉਮੀਦਵਾਰ ਦੀ ਵੀਡੀਓ ਪੋਸਟ ਕੀਤੀ
Monday, Nov 11, 2024 - 12:07 PM (IST)
ਪਥਨਮਥਿੱਟਾ (ਭਾਸ਼ਾ)- ਕੇਰਲ ’ਚ ਹੋਣ ਵਾਲੀਆਂ ਅਹਿਮ ਜ਼ਿਮਨੀ-ਚੋਣਾਂ ਦੌਰਾਨ ਸੱਤਾਧਾਰੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਨੂੰ ਐਤਵਾਰ ਨੂੰ ਉਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਸ ਦੇ ਅਧਿਕਾਰਤ ਫੇਸਬੁੱਕ ਪੇਜ ’ਤੇ ਥੋੜ੍ਹੀ ਦੇਰ ਲਈ ਪਲੱਕੜ ਵਿਧਾਨ ਸਭਾ ਹਲਕੇ ਤੋਂ ਵਿਰੋਧੀ ਯੂ. ਡੀ. ਐੱਫ. ਉਮੀਦਵਾਰ ਰਾਹੁਲ ਮਮਕੂਟਥਿਲ ਦੇ ਚੋਣ ਪ੍ਰਚਾਰ ਦੀ ਵੀਡੀਓ ਵਿਖਾਈ ਗਈ। ਜ਼ਿਲ੍ਹਾ ਲੀਡਰਸ਼ਿਪ ਨੇ ਸ਼ੁਰੂ ’ਚ ਦਾਅਵਾ ਕੀਤਾ ਕਿ ਇਹ ਪਾਰਟੀ ਦਾ ਅਧਿਕਾਰਤ ਪੇਜ ਨਹੀਂ ਹੈ ਪਰ ਬਾਅਦ ’ਚ ਸਪੱਸ਼ਟ ਕੀਤਾ ਕਿ ਵੀਡੀਓ ਪੋਸਟ ਕਰਨ ਅਤੇ ਵਿਵਾਦ ਪੈਦਾ ਕਰਨ ਲਈ ਪੇਜ ਨੂੰ ‘ਹੈਕ’ ਕੀਤਾ ਗਿਆ ਸੀ।
ਮਾਕਪਾ ਦੇ ਪਥਨਮਥਿੱਟਾ ਜ਼ਿਲਾ ਸਕੱਤਰ ਕੇ. ਪੀ. ਉਦੇਭਾਨੂ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਪਾਰਟੀ ਨੂੰ ਮੀਡੀਆ ਦੀਆਂ ਖਬਰਾਂ ਤੋਂ ਬਾਅਦ ਪੋਸਟ ਕੀਤੀ ਗਈ ਵੀਡੀਓ ਬਾਰੇ ਪਤਾ ਲੱਗਾ। ਉਦੇਭਾਨੂ ਨੇ ਕਿਹਾ,‘‘ਵਿਸਥਾਰਤ ਜਾਂਚ ਕਰਨ ’ਤੇ ਪਤਾ ਲੱਗਾ ਕਿ ਕਿਸੇ ਨੇ ਪੇਜ ਨੂੰ ਹੈਕ ਕਰ ਲਿਆ, ਵਿਵਾਦ ਪੈਦਾ ਕਰਨ ਲਈ ਜਾਣ-ਬੁੱਝ ਕੇ ਵੀਡੀਓ ਪੋਸਟ ਕੀਤੀ, ਸਕ੍ਰੀਨਸ਼ਾਟ ਲਏ ਅਤੇ ਇਸ ਨੂੰ ਮੀਡੀਆ ’ਚ ਸ਼ੇਅਰ ਕੀਤਾ।’’ ਸੋਸ਼ਲ ਮੀਡੀਆ ਟੀਮ ਨੇ ਪੇਜ ਨੂੰ ਮੁੜ ਪ੍ਰਾਪਤ ਕੀਤਾ ਅਤੇ ਵੀਡੀਓ ਨੂੰ ਤੁਰੰਤ ਹਟਾ ਦਿੱਤਾ ਗਿਆ। ਸਾਈਬਰ ਪੁਲਸ ਅਤੇ ਫੇਸਬੁੱਕ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਵਾਇਨਾਡ ਲੋਕ ਸਭਾ ਸੀਟ ਅਤੇ ਚੇਲੱਕਾਰਾ ਵਿਧਾਨ ਸਭਾ ਸੀਟ ਲਈ ਉਪ-ਚੋਣਾਂ 13 ਨਵੰਬਰ ਨੂੰ ਹੋਣਗੀਆਂ, ਜਦੋਂ ਕਿ ਪਲੱਕੜ ਸੀਟ ਲਈ ਜ਼ਿਮਨੀ-ਚੋਣ 20 ਨਵੰਬਰ ਨੂੰ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8