ਟਰੰਪ ਦੇ ਕਰੀਬੀ ਕੇਨੇਥ ਜੇਸਟਰ ਹੋਣਗੇ ਭਾਰਤ ''ਚ ਅਮਰੀਕਾ ਦੇ ਨਵੇਂ ਰਾਜਦੂਤ

Thursday, Jun 22, 2017 - 03:14 AM (IST)

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਕੇਨੇਥ ਜੇਸਟਰ ਨੂੰ ਭਾਰਤ 'ਚ ਅਮਰੀਕਾ ਦੇ ਨਵੇਂ ਰਾਜਦੂਤ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ। ਉਹ ਰਿਚਰਡ ਵਰਮਾ ਦੀ ਥਾਂ ਲੈਣਗੇ। ਅਮਰੀਕੀ ਰਾਸ਼ਟਰਪਤੀ ਦੇ ਦਫਤਰ ਵਾਈਟ ਹਾਊਸ ਨੇ ਉਨ੍ਹਾਂ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਹੈ। ਜੇਸਟਰ ਫਿਲਹਾਲ ਰਾਸ਼ਟਰਪਤੀ ਟਰੰਪ ਲਈ ਅੰਤਰਰਾਸ਼ਟਰੀ ਆਰਥਿਕ ਮਾਮਲਿਆਂ ਦੇ ਡਿਪਟੀ ਅਸਿਸਟੰਟ ਤੇ ਨੈਸ਼ਨਲ ਕੌਂਸਲ ਦੇ ਡਿਪਟੀ ਡਾਇਰੈਕਟਰ ਹਨ।
ਵਾਈਟ ਹਾਊਸ ਦੀ ਉਪ ਤਰਜਮਾਨ ਲਿੰਡਸੇ ਈ ਵਾਲਟਰਸ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ, ''ਕੇਨ ਜੇਸਟਰ ਨੂੰ ਭਾਰਤ 'ਚ ਅਮਰੀਕਾ ਦਾ ਰਾਜਦੂਤ ਇਸ ਲਈ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਇਸ ਅਹੁਦੇ ਲਈ ਬਿਲਕੁਲ ਸਹੀ ਹਨ। ਉਨ੍ਹਾਂ ਦਾ ਵਾਈਟ ਹਾਊਸ 'ਚ ਸਾਰਿਆਂ ਨਾਲ ਸਾਕਾਰਾਤਮਕ ਤੇ ਮਜਬੂਤ ਰਿਸ਼ਤਾ ਹੈ।'' ਜੇਸਟਰ ਨੂੰ ਭਾਰਤੀ ਰਾਜਦੂਤ ਬਣਾਏ ਜਾਣ ਦਾ ਅਮਰੀਕਾ 'ਚ ਕਈ ਭਾਰਤੀ ਮਾਹਿਰਾਂ ਨੇ ਸਵਾਗਤ ਕੀਤਾ ਹੈ।


Related News