ਕੇਜਰੀਵਾਲ ਨੇ ਉੱਪ ਰਾਜਪਾਲ ਬੈਜਲ ਨੂੰ ਲਿਖੀ ਚਿੱਠੀ, ‘ਛਠ ਪੂਜਾ’ ਕਰਨ ਦੀ ਆਗਿਆ ਦੇਣ ਦੀ ਕੀਤੀ ਅਪੀਲ

10/14/2021 2:18:18 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉੱਪ ਰਾਜਪਾਲ ਅਨਿਲ ਬੈਜਲ ਨੂੰ ਛਠ ਪੂਜਾ ਦੇ ਆਯੋਜਨ ਦੀ ਆਗਿਆ ਦੇਣ ਦੀ ਅਪੀਲ ਕੀਤੀ ਹੈ। ਉਨ੍ਹ੍ਹਾਂ ਨੇ ਇਸ ਬਾਬਤ ਅੱਜ ਯਾਨੀ ਕਿ ਵੀਰਵਾਰ ਨੂੰ ਬੈਜਲ ਨੂੰ ਚਿੱਠੀ ਲਿਖੀ। ਉਨ੍ਹਾਂ ਨੇ ਲਿਖਿਆ ਕਿ ਪਿਛਲੇ ਤਿੰਨ ਮਹੀਨੇ ਤੋਂ ਕੋਵਿਡ ਮਹਾਮਾਰੀ ਕੰਟਰੋਲ ਵਿਚ ਹੈ। ਮੇਰੇ ਖ਼ਿਆਲ ਨਾਲ ਕੋਵਿਡ ਪ੍ਰੋਟੋਕਾਲ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਲੀ ’ਚ ਛਠ ਪੂਜਾ ਦੇ ਆਯੋਜਨ ਦੀ ਆਗਿਆ ਦੇ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਕਾਂਗਰਸ ਦੇ ਵਫ਼ਦ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

PunjabKesari

 

ਕੇਜਰੀਵਾਲ ਨੇ ਚਿੱਠੀ ਵਿਚ ਇਹ ਵੀ ਲਿਖਿਆ ਕਿ ਦਿੱਲੀ ਦੇ ਲੋਕ ਬਹੁਤ ਹੀ ਆਸਥਾ ਨਾਲ ਹਰ ਸਾਲ ਛਠ ਪੂਜਾ ਮਨਾਉਂਦੇ ਹਨ। ਇਹ ਤਿਉਹਾਰ ਸਾਡੇ ਸੱਭਿਆਚਾਰ ਦਾ ਇਕ ਅਹਿਮ ਹਿੱਸਾ ਹੈ। ਛਠ ਪੂਜਾ ’ਤੇ ਸੂਰਜ ਦੇਵ ਅਤੇ ਛਠੀ ਮਈਆ ਦੀ ਪੂਜਾ ਕਰਨ ਨਾਲ ਵਿਅਕਤੀ ਨੂੰ ਸਿਹਤਮੰਦ, ਖ਼ੁਸ਼ਹਾਲੀ ਆਦਿ ਸੁੱਖਾਂ ਦਾ ਲਾਭ ਹੁੰਦਾ ਹੈ।

ਇਹ ਵੀ ਪੜ੍ਹੋ : ਡਾ. ਮਨਮੋਹਨ ਸਿੰਘ ਏਮਜ਼ ’ਚ ਦਾਖ਼ਲ, PM ਮੋਦੀ ਨੇ ਟਵੀਟ ਕਰ ਆਖੀ ਇਹ ਗੱਲ

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਆਦਿ ਗੁਆਂਢੀ ਸੂਬਿਆਂ ਨੇ ਆਪਣੇ ਨਾਗਰਿਕਾਂ ਦੇ ਸਿਹਤ ਅਤੇ ਸੁਰੱਖਿਆ ਲਈ ਉੱਚਿਤ ਪ੍ਰਬੰਧਾਂ ਨਾਲ ਛਠ ਪੂਜਾ ਮਨਾਉਣ ਦੀ ਆਗਿਆ ਦਿੱਤੀ। ਮੇਰੀ ਤਹਾਨੂੰ ਬੇਨਤੀ ਹੈ ਕਿ ਛੇਤੀ ਹੀ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ. ਡੀ. ਐੱਮ. ਏ.) ਦੀ ਬੈਠਕ ਬੁਲਾ ਕੇ ਛਠ ਪੂਜਾ ਦੇ ਸਮਾਰੋਹ ਦਾ ਆਯੋਜਨ ਕਰਨ ਦੀ ਆਗਿਆ ਪ੍ਰਦਾਨ ਕੀਤੀ ਜਾਵੇ।

ਇਹ ਵੀ ਪੜ੍ਹੋ : ਦਿੱਲੀ ’ਚ ਛਠ ਪੂਜਾ ਨੂੰ ਲੈ ਕੇ ਘਮਸਾਨ, ਪ੍ਰਦਰਸ਼ਨ ਦੌਰਾਨ ਜ਼ਖਮੀ ਹੋਏ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ

ਇਸ ਖ਼ਬਰ ਸਬੰਧੀ ਤੁਹਾਡੀ ਕੀ ਰਾਏ ਹੈ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News