'ਆਪ' 2 ਸੀਟਾਂ ਜਿੱਤੀ, ਕੇਜਰੀਵਾਲ ਬੋਲੇ- ਇਹ ਗੋਆ 'ਚ ਈਮਾਨਦਾਰ ਰਾਜਨੀਤੀ ਦੀ ਸ਼ੁਰੂਆਤ ਹੈ
Thursday, Mar 10, 2022 - 01:38 PM (IST)
ਗੋਆ- ਗੋਆ 'ਚ 14 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਅੱਗੇ ਚੱਲ ਰਹੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਨੇ ਗੋਆ 'ਚ 2 ਸੀਟਾਂ 'ਤੇ ਜਿੱਤ ਹਾਸਲ ਕਰ ਲਈ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,''ਗੋਆ 'ਚ 'ਆਪ' ਨੇ 2 ਸੀਟਾਂ ਜਿੱਤੀਆਂ ਹਨ। ਕੈਪਟਨ ਵੇਨਜ਼ੀ ਅਤੇ ਈ.ਆਰ. ਕਰਜ਼ੂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ। ਇਹ ਗੋਆ 'ਚ ਈਮਾਨਦਾਰ ਰਾਜਨੀਤੀ ਦੀ ਸ਼ੁਰੂਆਤ ਹੈ।
ਦੱਸਣਯੋਗ ਹੈ ਕਿ ਗੋਆ ਦੀ 40 ਮੈਂਬਰੀ ਵਿਧਾਨ ਸਭਾ 'ਚ ਆਮ ਬਹੁਮਤ ਲਈ ਕਿਸੇ ਪਾਰਟੀ ਜਾਂ ਗਠਜੋੜ ਦੇ 21 ਮੈਂਬਰ ਹੋਣੇ ਚਾਹੀਦੇ ਹਨ। ਸਾਲ 2017 ਦੀਆਂ ਚੋਣਾਂ 'ਚ 17 ਸੀਟਾਂ ਜਿੱਤਣ ਦੇ ਬਾਵਜੂਦ ਕਾਂਗਰਸ ਸੱਤਾ 'ਚ ਨਹੀਂ ਆ ਸਕੀ, ਕਿਉਂਕਿ 13 ਸੀਟਾਂ ਜਿੱਤਣ ਵਾਲੀ ਭਾਜਪਾ ਦੇ ਕੁਝ ਆਜ਼ਾਦ ਵਿਧਾਇਕਾਂ ਅਤੇ ਖੇਤਰੀ ਦਲਾਂ ਦੇ ਵਿਧਾਇਕਾਂ ਨਾਲ ਗਠਜੋੜ ਕਰ ਕੇ ਮਨੋਹਰ ਪਾਰੀਕਰ ਦੀ ਅਗਵਾਈ 'ਚ ਸਰਕਾਰ ਦਾ ਗਠਨ ਕਰ ਲਿਆ।