ਕੇਜਰੀਵਾਲ ਨੇ ਦੱਸਿਆ ਐੱਮ.ਸੀ.ਡੀ. ਚੋਣਾਂ ''ਚ ਹਾਰ ਕਾਰਨ

04/14/2017 12:43:50 PM

ਨਵੀਂ ਦਿੱਲੀ— ਐੱਮ.ਸੀ.ਡੀ. ਚੋਣਾਂ ਤੋਂ ਪਹਿਲਾਂ ਰਾਜੌਰੀ ਗਾਰਡਨ ਉਪ ਚੋਣਾਂ ਦਾ ਨਤੀਜਾ ਆਮ ਆਦਮੀ ਪਾਰਟੀ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਵਿਧਾਨ ਸਭਾ ਚੋਣਾਂ ''ਚ ਹਾਰ ''ਤੇ ਪਹਿਲੀ ਵਾਰ ਬੋਲਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਰਨੈਲ ਸਿੰਘ ਦੇ ਅਸਤੀਫੇ ਨਾਲ ਜਨਤਾ ਨਾਰਾਜ਼ ਸੀ, ਇਸ ਲਈ ਅਜਿਹਾ ਹੋਇਆ। ਉੱਥੇ ਹੀ ਹਾਰ ਦੇ ਬਾਵਜੂਦ ਕੇਜਰੀਵਾਲ ਲਈ ਰਾਹਤ ਭਰੀ ਖਬਰ ਇਹ ਹੈ ਕਿ ਈ.ਵੀ.ਐੱਮ. ਮਾਮਲੇ ''ਚ ਉਨ੍ਹਾਂ ਨੂੰ ਯੂ.ਪੀ. ਚੋਣ ਕਮਿਸ਼ਨ ਦਾ ਸਾਥ ਮਿਲਿਆ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਚੋਣ ਕਮਿਸ਼ਨ ਨੇ ਕੇਂਦਰੀ ਚੋਣ ਕਮਿਸ਼ਨ ਨੂੰ ਖੱਤ ਲਿਖ ਕੇ ਕਿਹਾ ਹੈ ਕਿ ਰਾਜ ''ਚ ਮਈ ''ਚ ਹੋਣ ਵਾਲੀਆਂ ਸਥਾਨਕ ਬਾਡੀ ਚੋਣਾਂ ਲਈ ਉਨ੍ਹਾਂ ਨੂੰ 2006 ਤੋਂ ਬਾਅਦ ਹੀ ਵੋਟਿੰਗ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣ ਅਤੇ ਅਜਿਹਾ ਸੰਭਵ ਨਾ ਹੋਵੇ ਤਾਂ ਬੈਲੇਟ ਪੇਪਰ ਨਾਲ ਚੋਣਾਂ ਕਰਵਾਈਆਂ ਜਾਣ।
ਇਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਮੈਨੂੰ ਖੁਸ਼ੀ ਹੈ ਕਿ ਯੂ.ਪੀ. ਚੋਣ ਕਮਿਸ਼ਨ ਨੇ ਇਸ ਮਾਮਲੇ ''ਤੇ ਕਦਮ ਚੁੱਕਿਆ। ਮੈਨੂੰ ਆਸ ਹੈ ਕਿ ਦਿੱਲੀ ਚੋਣ ਕਮਿਸ਼ਨ ਵੀ ਅਜਿਹਾ ਹੀ ਕਰੇਗਾ। ਜ਼ਿਕਰਯੋਗ ਹੈ ਕਿ ਦਿੱਲੀ ''ਚ ਰਾਜੌਰੀ ਗਾਰਡਨ ਸੀਟ ''ਤੇ ਹੋਈਆਂ ਉਪ ਚੋਣਾਂ ਦੇ ਨਤੀਜੇ ਵੀਰਵਾਰ ਨੂੰ ਆ ਗਏ। ਇਸ ਸੀਟ ''ਤੇ ਆਮ ਆਦਮੀ ਪਾਰਟੀ ਉਮੀਦਵਾਰ ਹਰਜੀਤ ਸਿੰਘ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ''ਆਪ'' ਉਮੀਦਵਾਰ ਨੂੰ ਸਿਰਫ 10243 ਵੋਟਾਂ ਮਿਲੀਆਂ ਹਨ। ਪਾਰਟੀ ਦੇ ਖਰਾਬ ਪ੍ਰਦਰਸ਼ਨ ''ਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਕਿਹਾ ਕਿ ਲੋਕਾਂ ''ਚ ਜਨਰੈਲ ਸਿੰਘ ਦੇ ਅਸਤੀਫੇ ਨੂੰ ਲੈ ਕੇ ਨਾਰਾਜ਼ਗੀ ਸੀ ਪਰ ਰਾਜੌਰੀ ਗਾਰਡਨ ਦੇ ਨਤੀਜਿਆਂ ਨੂੰ ਪੂਰੀ ਦਿੱਲੀ ਦੇ ਨਤੀਜੇ ਨਾ ਸਮਝਿਆ ਜਾਵੇ।


Disha

News Editor

Related News