ਕੇਜਰੀਵਾਲ ਨੂੰ CM ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ : ਭਾਜਪਾ

Friday, Sep 13, 2024 - 01:00 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਹੁਣ ਜੇਲ੍ਹ ਤੋਂ ਜ਼ਮਾਨਤ ਲੈਣ ਵਾਲੇ ਵਿਅਕਤੀ' ਬਣ ਗਏ ਹਨ, ਇਸ ਲਈ ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਜ਼ਮਾਨਤ ਦੇ ਹੁਕਮ ਤੋਂ ਤੁਰੰਤ ਬਾਅਦ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇੱਥੇ ਭਾਜਪਾ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਕਿਹਾ,"ਜੇਲ੍ਹ ਵਾਲਾ ਮੁੱਖ ਮੰਤਰੀ ਹੁਣ ਜ਼ਮਾਨਤ ਵਾਲਾ ਹੋ ਗਿਆ ਹੈ, ਕਿਉਂਕਿ ਉਹ 10 ਲੱਖ ਰੁਪਏ ਦਾ ਮੁਚੱਲਕਾ ਭਰ ਕੇ ਬਾਹਰ ਆ ਗਏ ਹਨ। ਉਨ੍ਹਾਂ ਕਿਹਾ,"ਕੇਜਰੀਵਾਲ ਨੂੰ ਤੁਰੰਤ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।" ਦੱਸ ਦਈਏ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ। ਜਸਟਿਸ ਸੂਰੀਆਕਾਂਤ ਅਤੇ ਉੱਜਵਲ ਭੂਈਆਂ ਦੀ ਬੈਂਚ ਨੇ ਕੇਜਰੀਵਾਲ ਨੂੰ 10 ਲੱਖ ਰੁਪਏ ਦੇ ਮੁਚਲਕੇ ਅਤੇ ਦੋ ਜ਼ਮਾਨਤ ਰਾਸ਼ੀਆਂ 'ਤੇ ਜ਼ਮਾਨਤ ਦੇ ਦਿੱਤੀ। ਸੁਣਵਾਈ ਦੌਰਾਨ ਅਦਾਲਤ ਵੱਲੋਂ ਕੀਤੀਆਂ ਗਈਆਂ ਕੁਝ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਭਾਟੀਆ ਨੇ ਕਿਹਾ ਕਿ ਮੁੱਖ ਮੰਤਰੀ ਸੰਵਿਧਾਨਕ ਅਹੁਦੇ 'ਤੇ ਬੈਠੇ ਹਨ ਅਤੇ ਉਹ 10 ਲੱਖ ਰੁਪਏ ਦਾ ਬਾਂਡ ਭਰ ਕੇ ਬਾਹਰ ਆ ਰਹੇ ਹਨ।

ਉਨ੍ਹਾਂ ਕਿਹਾ,''ਉਹ ਦੋਸ਼ੀ ਹਨ। ਉਨ੍ਹਾਂ ਖ਼ਿਲਾਫ਼ ਮੁਕੱਦਮਾ ਚੱਲ ਰਿਹਾ ਹੈ। ਕੀ ਦਿੱਲੀ ਨੂੰ ਅਜਿਹਾ ਮੁੱਖ ਮੰਤਰੀ ਚਾਹੀਦਾ? ਇਹ ਉਹੀ 'ਪਾਪੀ' 'ਆਪ' (ਆਮ ਆਦਮੀ ਪਾਰਟੀ) ਹੈ, ਜਿਸ ਦੇ ਰਗ-ਰਗ 'ਚ ਇਕ-ਇਕ ਬੂੰਦ 'ਚ ਭ੍ਰਿਸ਼ਟਾਚਾਰ ਭਰਿਆ ਹੈ। ਮੁੱਖ ਮੰਤਰੀ ਜ਼ਮਾਨਤ ਵਾਲਾ, ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜ਼ਮਾਨਤ ਵਾਲੇ, ਨੇਤਾ ਸੰਜੇ ਸਿੰਘ ਜ਼ਮਾਨਤ ਵਾਲੇ, ਇਹ ਕਿਹੋ ਜਿਹੀ ਪਾਰਟੀ ਹੈ ਭਾਈ। ਕੋਈ ਨੈਤਿਕਤਾ ਨਹੀਂ ਬਚੀ ਹੈ?'' ਭਾਟੀਆ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕੇਜਰੀਵਾਲ ਕੁਰਸੀ 'ਤੇ 'ਫੈਵੀਕੋਲ' ਲਗਾ ਕੇ ਬੈਠੇ ਹਨ ਅਤੇ ਉਨ੍ਹਾਂ ਨੇ ਤੈਅ ਕਰ ਰੱਖਿਆ ਹੈ ਕਿ ਕੁਝ ਵੀ ਹੋ ਜਾਵੇ ਅਹੁਦਾ ਨਹੀਂ ਛੱਡਣਗੇ। ਉਨ੍ਹਾਂ ਕਿਹਾ,''ਇਹ ਜੋ ਫਟਕਾਰ (ਅਦਾਲਤ ਦੀ) ਲੱਗੀ ਹੈ, ਜੋ ਸ਼ਰਤੀਆ ਜ਼ਮਾਨਤ ਮਿਲੀ ਹੈ... ਅਸੀਂ ਮੰਗ ਕਰਦੇ ਹਾਂ ਕਿ 'ਕੱਟੜ ਬੇਈਮਾਨ, ਪਾਪੀ', ਅਰਵਿੰਦ ਕੇਜਰੀਵਾਲ ਅਹੁਦੇ ਤੋਂ ਅਸਤੀਫ਼ਾ ਦੇਣ। ਨਹੀਂ ਤਾਂ ਜਨਤਾ ਕੋਲ ਬਹੁਤ ਤਾਕਤ ਹੈ। ਤੁਸੀਂ ਦੇਖਣਾ, ਉਹ ਵੀ ਦਿਨ ਆਏਗਾ, ਜਦੋਂ ਉਹ ਅਸਤੀਫ਼ਾ ਦੇਣਗੇ।'' ਭਾਟੀਆ ਨੇ ਕਿਹਾ ਕਿ ਕੇਜਰੀਵਾਲ ਪਹਿਲੇ ਕਿਹਾ ਕਰਦੇ ਸਨ ਕਿ ਜੇਕਰ ਕਿਸੇ 'ਤੇ ਦੋਸ਼ ਵੀ ਲੱਗ ਜਾਵੇ ਤਾਂ ਉਸ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News