ਕੇਜਰੀਵਾਲ ਨੇ ਦਿੱਤੀ ਸਫਾਈ ਕਿਹਾ, ''ਲਾਲੂ ਨੇ ਮੈਨੂੰ ਖਿੱਚਿਆ ਅਤੇ ਗਲੇ ਲਾ ਲਿਆ''

11/23/2015 6:30:33 PM


ਨਵੀਂ ਦਿੱਲੀ- ਲਾਲੂ ਪ੍ਰਸਾਦ ਯਾਦਵ ਨਾਲ ਗਲੇ ਲੱਗਣ ਵਾਲੀ ਆਪਣੀ ਤਸਵੀਰ ਵਾਇਰਲ ਹੋ ਜਾਣ ਤੋਂ ਬਾਅਦ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਰਾਜਦ ਮੁਖੀ ਲਾਲੂ ਪ੍ਰਸਾਦ ਨੇ ਉਨ੍ਹਾਂ ਨੂੰ ਖਿੱਚਿਆ ਅਤੇ ਗਲੇ ਲਾ ਲਿਆ, ਇਸ ਦਾ ਮਤਲਬ ਗਠਜੋੜ ਨਹੀਂ ਹੈ। 
ਕੇਜਰੀਵਾਲ ਨੇ ਕਿਹਾ ਕਿ ''ਆਪ'' ਨੇ ਬਿਹਾਰ ਵਿਧਾਨ ਸਭਾ ਚੋਣਾਂ ਵਿਚ ''ਭਾਜਪਾ ਵਿਰੁੱਧ'' ਕੰਮ ਕੀਤਾ ਹੈ ਅਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨਿਤੀਸ਼ ਕੁਮਾਰ ਦਾ ਸਮਰਥਨ ਕੀਤਾ। ਉਨ੍ਹਾਂ ਨੇ ਜਦ (ਯੂ) ਨੇਤਾ ਨੂੰ ਇਕ ਚੰਗਾ ਇਨਸਾਨ ਅਤੇ ਇਕ ਅਜਿਹਾ ਵਿਅਕਤੀ ਦੱਸਿਆ, ਜਿਸ ਨੇ ਚੰਗਾ ਕੰਮ ਕੀਤਾ ਹੈ।
ਕੇਜਰੀਵਾਲ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਭਵਨ ਜਾਂਦਾ ਹਾਂ। ਸਾਰੇ ਪਾਰਟੀ ਦੇ ਨੇਤਾ ਉੱਥੇ ਆਉਂਦੇ ਹਨ। ਉਹ ਸਾਨੂੰ ਮਿਲਦੇ ਹਨ। ਨਿਤੀਸ਼ ਕੁਮਾਰ ਦੇ ਸਹੁੰ ਚੁੱਕ ਸਮਾਰੋਹ ''ਚ ਵੀ ਲਾਲੂ ਮੰਚ ''ਤੇ ਮੌਜੂਦ ਸਨ। ਉਨ੍ਹਾਂ ਨੇ ਹੱਥ ਮਿਲਾਇਆ ਅਤੇ ਖਿੱਚ ਕੇ ਗਲੇ ਲਾ ਲਿਆ ਅਤੇ ਮੇਰਾ ਹੱਥ ਫੜ ਕੇ ਉੱਪਰ ਚੁੱਕ ਦਿੱਤਾ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕੋਈ ਗਠਜੋੜ ਬਣਾਇਆ ਹੈ। ਅਸੀਂ ਲਾਲੂ ਦੇ ਭ੍ਰਿਸ਼ਟਾਚਾਰ ਦੇ ਰਿਕਾਰਡ ਵਿਰੁੱਧ ਹਾਂ।


Tanu

News Editor

Related News