ਕੇਜਰੀਵਾਲ ਦੀ ਰਿਹਾਇਸ਼ ’ਤੇ ਭੰਨ-ਤੋੜ ਮਾਮਲਾ: ਦਿੱਲੀ ਪੁਲਸ ਨੇ 8 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Thursday, Mar 31, 2022 - 01:20 PM (IST)

ਕੇਜਰੀਵਾਲ ਦੀ ਰਿਹਾਇਸ਼ ’ਤੇ ਭੰਨ-ਤੋੜ ਮਾਮਲਾ: ਦਿੱਲੀ ਪੁਲਸ ਨੇ 8 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ)– ਦਿੱਲੀ ਦੇ ਮੁੱਖ ਮੰਤਰੀ ਅਰਿਵੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਬੀਤੇ ਕੱਲ ਭੰਨ-ਤੋੜ  ਕਰਨ ਦੇ ਮਾਮਲੇ ’ਚ ਦਿੱਲੀ ਪੁਲਸ ਨੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ 8 ਲੋਕਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹ ਗਿਣਤੀ ਅਜੇ ਹੋਰ ਵੀ ਵੱਧ ਸਕਦੀ ਹੈ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਅਰਵਿੰਦ ਕੇਜਰੀਵਾਲ ਦੇ ਘਰ 'ਤੇ ਹਮਲਾ, CCTV ਕੈਮਰੇ ਤੋੜੇ

ਦੱਸਣਯੋਗ ਹੈ ਕਿ ਫਿਲਮ ‘ਦਿ ਕਸ਼ਮੀਰ ਫਾਈਲਸ’ ਦੇ ਸਬੰਧ ’ਚ ਦਿੱਤੇ ਗਏ ਕੇਜਰੀਵਾਲ ਦੇ ਬਿਆਨ ਖਿਲਾਫ ਭਾਜਪਾ ਪਾਰਟੀ ਦੀ ਯੁਵਾ ਸ਼ਾਖਾ ਦੇ ਕਾਰਕੁੰਨਾਂ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਬੁੱਧਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਭੰਨ-ਤੋੜ ਕੀਤੀ ਸੀ। ਪੁਲਸ ਨੇ ਬੁੱਧਵਾਰ ਨੂੰ ਅਣਪਛਾਤੇ ਲੋਕਾਂ ਖਿਲਾਫ ਇਸ ਸਬੰਧ ’ਚ ਮਾਮਲਾ ਦਰਜ ਕੀਤਾ ਸੀ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਪੰਜਾਬ ਚੋਣਾਂ ’ਚ ਹਾਰ ਤੋਂ ਨਾਰਾਜ਼ ਭਾਜਪਾ ਕੇਜਰੀਵਾਲ ਨੂੰ ‘ਮਾਰਨਾ’ ਚਾਹੁੰਦੀ ਹੈ। ਭਾਜਪਾ ਪਾਰਟੀ ਦੀ ਯੁਵਾ ਸ਼ਾਖਾ ਦੇ ਕਾਰਕੁੰਨਾਂ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਜਰੀਵਾਲ ਦੀ ਰਿਹਾਇਸ਼ ’ਤੇ ਸੀ. ਸੀ. ਟੀ. ਵੀ. ਕੈਮਰੇ ਅਤੇ ਸੁਰੱਖਿਆ ਲਈ ਲਾਏ ਗਏ ਬੈਰੀਕੇਡਜ਼ ਨੂੰ ਤੋੜ ਦਿੱਤਾ।

ਇਹ ਵੀ ਪੜ੍ਹੋ: CM ਕੇਜਰੀਵਾਲ ਦੇ ਘਰ 'ਤੇ ਹਮਲਾ, ਮਨੀਸ਼ ਸਿਸੋਦੀਆ ਨੇ ਭਾਜਪਾ 'ਤੇ ਲਾਇਆ ਵੱਡਾ ਇਲਜ਼ਾਮ

ਓਧਰ ਪੁਲਸ ਡਿਪਟੀ ਕਮਿਸ਼ਨਰ (ਉੱਤਰ) ਸਾਗਰ ਸਿੰਘ ਕਲਸੀ ਨੇ ਕਿਹਾ, ‘‘ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ-186 (ਸਰਕਾਰੀ ਕਰਮਚਾਰੀ ਦੇ ਕੰਮ ’ਚ ਰੁਕਾਵਟ ਪੈਦਾ ਕਰਨ), 188 (ਲੋਕ ਸੇਵਕ ਵਲੋਂ ਜਾਰੀ ਹੁਕਮ ਦਾ ਉਲੰਘਣ), 353 (ਸਰਕਾਰੀ ਕਰਮਚਾਰੀ ਨੂੰ ਹਮਲਾ ਜਾਂ ਅਪਰਾਧਕ ਬਲ ਜ਼ਰੀਏ ਜ਼ਿੰਮੇਵਾਰੀ ਤੋਂ ਰੋਕਣਾ) ਅਤੇ ਜਨਤਕ ਸੰਪਤੀ ਨੁਕਸਾਨ ਰੋਕਥਾਮ ਐਕਟ ਦੀ ਧਾਰਾ 3 ਤਹਿਤ ਇਕ ਮਾਮਲਾ ਦਰਜ ਕੀਤਾ ਗਿਆ ਹੈ।’’ 
 


author

Tanu

Content Editor

Related News