ਕੇਜਰੀਵਾਲ ਦੇ ਦਫਤਰ ਬਾਹਰ ਭਾਜਪਾ ਆਗੂ ਧਰਨੇ ''ਤੇ ਬੈਠੇ

Thursday, Jun 14, 2018 - 03:31 AM (IST)

ਕੇਜਰੀਵਾਲ ਦੇ ਦਫਤਰ ਬਾਹਰ ਭਾਜਪਾ ਆਗੂ ਧਰਨੇ ''ਤੇ ਬੈਠੇ

ਨਵੀਂ ਦਿੱਲੀ,(ਭਾਸ਼ਾ)—ਦਿੱਲੀ ਵਿਚ ਧਰਨਿਆਂ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੇਜਰੀਵਾਲ ਅਤੇ ਉਨ੍ਹਾਂ ਦੇ ਆਗੂਆਂ ਦੇ 3 ਦਿਨ ਤੋਂ ਜਾਰੀ ਧਰਨੇ-ਰੋਸ ਵਿਖਾਵੇ ਮਗਰੋਂ ਹੁਣ ਭਾਜਪਾ ਆਗੂ ਅਤੇ 'ਆਪ' ਦੇ ਬਾਗੀ ਵਿਧਾਇਕ ਕਪਿਲ ਮਿਸ਼ਰਾ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫਤਰ ਦੇ ਬਾਹਰ ਧਰਨੇ 'ਤੇ ਬੈਠ ਗਏ। 
ਭਾਜਪਾ ਆਗੂ ਕੇਜਰੀਵਾਲ ਸਰਕਾਰ ਦੇ 'ਗੈਰ-ਪ੍ਰਦਰਸ਼ਨ' ਵਿਰੁੱਧ ਧਰਨਾ ਦੇ ਰਹੇ ਹਨ। ਇਸੇ ਦਰਮਿਆਨ ਦਿੱਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਵਿਜੇਂਦਰ ਗੁਪਤਾ ਅਤੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ 'ਆਪ' ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਤਕ ਉਹ ਧਰਨੇ 'ਤੇ ਬੈਠੇ ਰਹਿਣਗੇ। ਗੁਪਤਾ ਨੇ ਕਿਹਾ, ''ਮੁੱਖ ਮੰਤਰੀ ਜਦੋਂ ਤਕ ਲੋਕਾਂ ਨੂੰ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣੀ ਯਕੀਨੀ ਨਹੀਂ ਬਣਾਉਂਦੇ, ਉਹ ਉਦੋਂ ਤਕ ਧਰਨੇ ਤੋਂ ਨਹੀਂ ਉਠਣਗੇ।''
ਉਨ੍ਹਾਂ ਕਿਹਾ ਕਿ ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ 'ਚ ਪਾਣੀ ਦੀ ਕਮੀ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ। ਮੁੱਖ ਮੰਤਰੀ ਆਪਣੇ ਦਫਤਰ ਨਹੀਂ ਆਉਂਦੇ, ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਕਿੱਥੇ ਜਾਣ।


Related News