ਕੇਜਰੀਵਾਲ ਨੇ ਦੱਸਿਆ ਮੋਦੀ ਦੇ ਕੱਪੜਿਆਂ ''ਤੇ ਹੋਏ ਖਰਚ ਦਾ ਹਿਸਾਬ

06/30/2016 3:30:11 PM

ਪਣਜੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਆਮ ਆਮਦੀ ਪਾਰਟੀ ਦੇ ਐਡ ਬਜਟ ਤੋਂ ਵਧ ਪਿਛਲੇ 2 ਸਾਲਾਂ ''ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਪੜਿਆਂ ''ਤੇ ਖਰਚ ਹੋਇਆ ਹੈ। ਪਣਜੀ ''ਚ ਪੱਤਰਕਾਰਾਂ ਨਾਲ ਗੱਲਬਾਤ ''ਚ ਕੇਜਰੀਵਾਲ ਨੇ ਕਿਹਾ ਕਿ ਮੋਦੀ ਨੇ ਆਪਣੇ ਕੱਪੜਿਆਂ ''ਤੇ ਹਰ ਦਿਨ 10 ਲੱਖ ਰੁਪਏ ਖਰਚ ਕੀਤੇ। ਕੇਜਰੀਵਾਲ ਨੇ ਕਿਹਾ,''''ਮੈਂ ਤੁਹਾਨੂੰ ਪੂਰੀ ਗਿਣਤੀ ਦੱਸ ਸਕਦਾ ਹਾਂ। ਮੋਦੀ ਦੀ ਇਕ ਡਰੈੱਸ 2 ਲੱਖ ਰੁਪਏ ਦੀ ਹੁੰਦੀ ਹੈ। ਦਿਨ ''ਚ ਉਹ 5 ਵਾਰ ਕੱਪੜੇ ਬਦਲੇ ਹਨ। ਇਸ ਤਰ੍ਹਾਂ ਇਹ ਖਰਚ 10 ਲੱਖ ਰੁਪਏ ਬੈਠਦਾ ਹੈ।'''' ਕੇਜਰੀਵਾਲ ਅਨੁਸਾਰ ਪ੍ਰਧਾਨ ਮੰਤਰੀ ਕਦੇ ਕੱਪੜਿਆਂ ਰਿਪੀਟ ਨਹੀਂ ਕਰਦੇ ਅਤੇ ਨਾ ਹੀ ਉਨ੍ਹਾਂ ਦੇ ਕੱਪੜੇ ਧੁੱਲਦੇ ਹਨ, ਜਿਸ ਨਾਲ ਕਿ ਦੁਬਾਰਾ ਇਸਤੇਮਾਲ ਕੀਤੇ ਜਾ ਸਕੇ। 
ਕੇਜਰੀਵਾਲ ਨੇ ਕਿਹਾ,''''ਇਸ ਲਈ ਮੈਂ ਸਭ ਤੋਂ ਵੱਡਾ ਸਬੂਤ ਵੀ ਦੇ ਸਕਦਾ ਹਾਂ। ਤੁਸੀਂ ਗੂਗਲ ''ਤੇ ਜਾ ਕੇ ਟਾਈਪ ਕਰੋ ''ਮੋਦੀ।'' ਫਿਰ ਤਸਵੀਰਾਂ ਦੇ ਕਾਲਮ ''ਚ ਤੁਸੀਂ ਦੇਖੋਗੇ ਕਿ 2 ਵੱਖ-ਵੱਖ ਫੋਟਿਆਂ ''ਚ ਕਦੇ ਮੋਦੀ ਇਕ ਜਿਹੇ ਕੱਪੜੇ ਪਾਏ ਨਹੀਂ ਦਿੱਸਣਗੇ।'''' ਕੇਜਰੀਵਾਲ ਅਨੁਸਾਰ ਮੋਦੀ 700 ਦਿਨ ਤੋਂ ਸੱਤਾ ''ਚ ਹੈ, ਇਸ ਲਈ 10 ਲੱਖ ਰੁਪਏ ਰੋਜ਼ ਦੇ ਹਿਸਾਬ ਨਾਲ ਉਨ੍ਹਾਂ ਦੇ ਆਪਣੇ ਕੱਪੜਿਆਂ ਲਈ ਹੀ ਇਹ ਖਰਚ 70 ਕਰੋੜ ਰੁਪਏ ਬੈਠਦਾ ਹੈ। 5 ਕਰੋੜ ਰੁਪਏ ਉਨ੍ਹਾਂ ਦੇ ਹੋਰ ਕੱਪੜਿਆਂ ''ਤੇ ਵੀ ਖਰਚ ਹੋਇਆ। ਕੇਜਰੀਵਾਲ ਨੇ ਕਿਹਾ,''''ਇਹ ਕਿਹਾ ਜਾਂਦਾ ਹੈ ਕਿ ਅਸੀਂ 526 ਕਰੋੜ ਰੁਪਏ ਐਡ ''ਤੇ ਖਰਚ ਕੀਤੇ। ਇਹ ਪੂਰੀ ਤਰ੍ਹਾਂ ਝੂਠ ਹੈ। ਅਸੀਂ ਐਡ ''ਤੇ 76 ਕਰੋੜ ਰੁਪਏ ਖਰਚ ਕੀਤੇ। ਦਿੱਲੀ ਸਰਕਾਰ ਦੇ ਸਾਰੇ ਵਿਭਾਗਾਂ ਦੇ ਐਡ ''ਤੇ ਕੀਤਾ ਖਰਚ ਮੋਦੀ ਦੇ ਕੱਪੜਿਆਂ ''ਤੇ ਕੀਤੇ ਗਏ ਕੁੱਲ ਖਰਚ ਤੋਂ ਘੱਟ ਬੈਠਦਾ ਹੈ।''''


Disha

News Editor

Related News