'ਆਪ' ਨੇ ਸ਼ੁਰੂ ਕੀਤੀ 'ਕੇਜਰੀਵਾਲ ਨੂੰ ਆਸ਼ੀਰਵਾਦ' ਮੁਹਿੰਮ, ਪਤਨੀ ਸੁਨੀਤਾ ਨੇ ਜਾਰੀ ਕੀਤਾ ਵਟਸਐੱਪ ਨੰਬਰ

Friday, Mar 29, 2024 - 12:24 PM (IST)

'ਆਪ' ਨੇ ਸ਼ੁਰੂ ਕੀਤੀ 'ਕੇਜਰੀਵਾਲ ਨੂੰ ਆਸ਼ੀਰਵਾਦ' ਮੁਹਿੰਮ, ਪਤਨੀ ਸੁਨੀਤਾ ਨੇ ਜਾਰੀ ਕੀਤਾ ਵਟਸਐੱਪ ਨੰਬਰ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਕ ਮੁਹਿੰਮ ਸ਼ੁਰੂ ਕੀਤੀ। ਜਿਸ ਦਾ ਨਾਂ ਹੈ 'ਕੇਜਰੀਵਾਲ ਨੂੰ ਆਸ਼ੀਰਵਾਦ' ਹੈ। ਸੁਨੀਤਾ ਨੇ ਕੇਜਰੀਵਾਲ ਦੀ ਤੁਲਨਾ ਸੁਤੰਤਰਤਾ ਸੰਗ੍ਰਾਮ ਸੈਨਾਨੀਆਂ ਨਾਲ ਕੀਤੀ। ਉਨ੍ਹਾਂ ਕਿਹਾ, ਦੇਸ਼ ਭਗਤੀ ਕੇਜਰੀਵਾਲ ਦੇ ਰੋਮ-ਰੋਮ 'ਚ ਹੈ। ਸੁਨੀਤਾ ਨੇ ਵੀਡੀਓ ਸੰਦੇਸ਼ 'ਚ ਕਿਹਾ,''ਕੇਜਰੀਵਾਲ ਜੀ ਨੇ ਕੱਲ੍ਹ ਜੋ ਕੁਝ ਵੀ ਕੋਰਟ ਦੇ ਸਾਹਮਣੇ ਬੋਲਿਆ ਹੈ। ਉਸ ਲਈ ਬਹੁਤ ਹਿੰਮਤ ਚਾਹੀਦੀ ਹੈ। ਉਹ ਸੱਚੇ ਦੇਸ਼ਭਗਤ ਹਨ। ਇਸੇ ਤਰ੍ਹਾਂ ਨਾਲ ਸਾਡੇ ਸੁਤੰਤਰਤਾ ਸੈਨਾਨੀ ਅੰਗਰੇਜ਼ਾਂ ਨਾਲ ਲੜਦੇ ਸਨ। ਮੈਂ 30 ਸਾਲ ਤੋਂ ਉਨ੍ਹਾਂ ਨਾਲ ਹਾਂ। ਕੇਜਰੀਵਾਲ ਨੇ ਸਭ ਤੋਂ ਭ੍ਰਿਸ਼ਟ ਅਤੇ ਤਾਨਾਸ਼ਾਹ ਤਾਕਤਾਂ ਨੂੰ ਲਲਕਾਰਿਆ ਹੈ। ਕੀ ਤੁਸੀਂ ਇਸ ਲੜਾਈ 'ਚ ਆਪਣੇ ਭਰਾ, ਆਪਣੇ ਪੁੱਤ ਦਾ ਸਾਥ ਨਹੀਂ ਦੇਵੋਗੇ? ਮੈਨੂੰ ਯਕੀਨ ਹੈ ਕਿ ਅਸੀਂ ਇਹ ਲੜਾਈ ਮਿਲ ਕੇ ਸੜਨਗੇ। ਅਸੀਂ ਅੱਜ ਤੋਂ ਇਕ ਮੁਹਿੰਮ ਸ਼ੁਰੂ ਕਰ ਰਹੇ ਹਾਂ- 'ਕੇਜਰੀਵਾਲ ਨੂੰ ਆਸ਼ੀਰਵਾਦ'।

ਸੁਨੀਤਾ ਨੇ ਕਿਹਾ,''ਅੱਜ ਤੋਂ ਇਕ ਮੁਹਿੰਮ ਸ਼ੁਰੂ ਕਰ ਰਹੇ ਹਾਂ। ਇਸ ਦਾ ਨਾਂ 'ਕੇਜਰੀਵਾਲ ਨੂੰ ਆਸ਼ੀਰਵਾਦ' ਦਿੱਤਾ ਹੈ। ਤੁਸੀਂ ਸਾਰੇ ਇਸ 8297324624 ਵਟਸਐੱਪ ਨੰਬਰ 'ਤੇ ਦੁਆਵਾਂ, ਪ੍ਰਾਰਥਨਾਵਾਂ ਅਤੇ ਸੰਦੇਸ਼ ਲਿਖ ਕੇ ਜਾਂ ਆਡੀਓ-ਵੀਡੀਓ ਰਾਹੀਂ ਆਸ਼ੀਰਵਾਦ ਦੇ ਸਕਦੇ ਹੋ। ਕਈ ਮਾਵਾਂ-ਭੈਣਾਂ ਨੇ ਕੇਜਰੀਵਾਲ ਲਈ ਮੰਨਤਾਂ ਮੰਗੀਆਂ ਹਨ। ਕਈ ਲੋਕਾਂ ਨੇ ਵਰਤ ਰੱਖਿਆ ਹੈ। ਤੁਸੀਂ ਸਾਰੇ ਲੋਕ ਕੇਜਰੀਵਾਲ ਜੀ ਨੂੰ ਪਿਆਰ ਕਰਦੇ ਹੋ। ਹਰ ਪਰਿਵਾਰ ਦੇ ਮੈਂਬਰ ਸਾਨੂੰ ਮੈਸੇਜ ਭੇਜਣ। ਤੁਹਾਡਾ ਇਕ-ਇਕ ਮੈਸੇਜ ਮੈਂ ਖ਼ੁਦ ਜੇਲ੍ਹ 'ਚ ਜਾ ਕੇ ਦੇ ਕੇ ਆਵਾਂਗੀ। ਸੁਨੀਤਾ ਕੇਜਰੀਵਾਲ ਦਾ ਕਹਿਣਾ ਸੀ ਕਿ ਤੁਹਾਨੂੰ ਆਮ ਆਦਮੀ ਪਾਰਟੀ ਦਾ ਹੋਣਾ ਜ਼ਰੂਰੀ ਨਹੀਂ ਹੈ। ਤੁਸੀਂ ਕਿਸੇ ਪਾਰਟੀ ਦੇ ਹੋ ਸਕਦੇ ਹੋ। ਇਸ ਤੋਂ ਕੋਈ ਫ਼ਰਕ ਨਹੀਂ ਪੈਂਦਾ ਹੈ। ਤੁਸੀਂ ਕੁਝ ਨਾ ਕੁਝ ਜ਼ਰੂਰ ਲਿਖ ਕੇ ਭੇਜੋ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News