ਤੇਲੰਗਾਨਾ ਨੂੰ ਮਿਲਿਆ ਨਵਾਂ ਸਕੱਤਰੇਤ ਭਵਨ, CM ਚੰਦਰਸ਼ੇਖਰ ਰਾਓ ਨੇ ਕੀਤਾ ਉਦਘਾਟਨ
Sunday, Apr 30, 2023 - 04:51 PM (IST)
ਹੈਦਰਾਬਾਦ (ਭਾਸ਼ਾ)- ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ (ਕੇ.ਸੀ.ਆਰ.) ਨੇ ਨਵੇਂ ਬਣੇ ਸਕੱਤਰੇਤ 'ਡਾ.ਬੀ.ਆਰ. ਅੰਬੇਡਕਰ ਤੇਲੰਗਾਨਾ ਰਾਜ ਸਕੱਤਰੇਤ' ਦਾ ਵਿਸ਼ੇਸ਼ ਪ੍ਰਾਰਥਨਾ ਅਤੇ ਪੂਜਾ ਕਰਨ ਤੋਂ ਬਾਅਦ ਉਦਘਾਟਨ ਕੀਤਾ। ਸਕੱਤਰੇਤ ਕੁੱਲ 616 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਆਧੁਨਿਕ ਸਹੂਲਤਾਂ ਨਾਲ ਲੈੱਸ ਇਸ ਕੰਪਲੈਕਸ ਨੂੰ ਸਾਰੇ ਸਰਕਾਰੀ ਵਿਭਾਗਾਂ ਨੂੰ ਇਕ ਛੱਤ ਹੇਠਾਂ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨਾਲ ਜਨਤਾ ਲਈ ਵੱਖ-ਵੱਖ ਸੇਵਾਵਾਂ ਤੱਕ ਪਹੁੰਚ ਸੌਖੀ ਹੋ ਜਾਂਦੀ ਹੈ।
ਇਹ ਵੀ ਪੜ੍ਹੋ- ਤੇਲੰਗਾਨਾ ਦੇ ਨਵੇਂ ਸਕੱਤਰੇਤ ਦਾ ਉਦਘਾਟਨ ਅੱਜ, ਜਾਣੋ ਕੀ ਹਨ ਇਸ ਦੀਆਂ ਵਿਸ਼ੇਸ਼ਤਾਵਾਂ
ਕੇ.ਸੀ.ਆਰ. ਨੇ ਜੂਨ 2019 'ਚ ਹੁਸੈਨ ਸਾਗਰ ਝੀਲ ਕੋਲ ਮੌਜੂਦ ਸਥਾਨ 'ਤੇ ਨਵੇਂ ਸਕੱਤਰੇਤ ਭਵਨ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਸੀ। ਨਵਾਂ ਸਕੱਤਰੇਤ ਭਵਨ 2 ਇਤਿਹਾਸਕ ਬੁਨਿਆਦੀ ਢਾਂਚਿਆਂ ਨੇੜੇ ਹੈ। ਇਹ ਬੁਨਿਆਦੀ ਢਾਂਚੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਦੀ 125 ਫੁੱਟ ਦੀ ਮੂਰਤੀ, ਜਿਸ ਦਾ ਉਦਘਾਟਨ 14 ਅਪ੍ਰੈਲ ਨੂੰ ਅੰਬੇਡਕਰ ਜਯੰਤੀ ਮੌਕਾ ਕੀਤਾ ਗਿਆ ਸੀ। ਤੇਲੰਗਾਨਾ ਦੇ ਸ਼ਹੀਦਾਂ ਦੇ ਬਲੀਦਾਨ ਨੂੰ ਯਾਦ ਕਰਨ ਲਈ ਸ਼ਹੀਦ ਸਮਾਰਕ ਹੈਦਰਾਬਾਦ 'ਚ ਪ੍ਰਸਿੱਧ ਹੁਸੈਨ ਸਾਗਰ ਝੀਲ ਹੈ। ਨਵੇਂ ਸਕੱਤਰੇਤ ਦੇ ਸਾਹਮਣੇ ਬਣ ਰਹੇ ਤੇਲੰਗਾਨਾ ਸ਼ਹੀਦ ਸਮਾਰਕ ਦਾ ਉਦਘਾਟਨ ਇਕ ਜੂਨ 2023 ਨੂੰ ਹੋਵੇਗਾ।
ਇਹ ਵੀ ਪੜ੍ਹੋ- ਲੁਧਿਆਣਾ ਗੈਸ ਲੀਕ ਘਟਨਾ ’ਚ ਹੁਣ ਤਕ 11 ਲੋਕਾਂ ਦੀ ਮੌਤ, ਰਾਹਤ ਕਾਰਜ ਅਜੇ ਵੀ ਜਾਰੀ
ਦੱਸ ਦੇਈਏ ਕਿ ਭਵਨ ਦਾ ਨਿਰਮਾਣ 7,79,982 ਵਰਗ ਫੁੱਟ ਵਿਚ ਕੀਤਾ ਗਿਆ ਅਤੇ ਇਸ ਦੀ ਉੱਚਾਈ 265 ਫੁੱਟ ਹੈ। ਨਵੇਂ ਸਕੱਤਰੇਤ ਦਾ ਕੁੱਲ ਰਕਬਾ 28 ਏਕੜ ਹੈ। ਇੰਨਾ ਲੰਮਾ ਸਕੱਤਰੇਤ ਕਿਸੇ ਸੂਬੇ 'ਚ ਨਹੀਂ ਹੈ। ਇਹ ਦੇਸ਼ ਦੇ ਸਭ ਤੋਂ ਵੱਡੇ ਸਕੱਤਰੇਤਾਂ 'ਚੋਂ ਇਕ ਹੈ। ਸਕੱਤਰੇਤ 'ਚ ਉਪਯੋਗ ਕੀਤੀਆਂ ਜਾਣ ਵਾਲੀਆਂ ਲਾਈਟਾਂ ਲਈ ਜ਼ਰੂਰੀ ਬਿਜਲੀ ਸੌਰ ਵਿਧੀ ਰਾਹੀਂ ਭਵਨ ਦੇ ਸਿਖਰ 'ਤੇ ਸਥਾਪਤ ਸੌਰ ਪੈਨਲਾਂ ਤੋਂ ਤਿਆਰ ਕੀਤੀ ਜਾ ਰਹੀ ਹੈ। ਸਕੱਤਰੇਤ ਦਾ ਨਿਰਮਾਣ ਕੰਮ ਸ਼ੁਰੂ ਹੋਣ ਦੇ 26 ਮਹੀਨਿਆਂ ਦੇ ਰਿਕਾਰਡ ਸਮੇਂ 'ਚ ਪੂਰਾ ਕੀਤਾ ਗਿਆ ਹੈ। ਇੰਨੇ ਵੱਡੇ ਨਿਰਮਾਣ 'ਚ ਆਮ ਤੌਰ 'ਤੇ 5 ਸਾਲ ਲੱਗਦੇ ਹਨ। ਨਵੇਂ ਭਵਨ 'ਚ ਬਿਹਤਰੀਨ ਤਕਨੀਕ ਦਾ ਇਸਤੇਮਾਲ ਕਰ ਕੇ ਸ਼ਾਸਨ ਨੂੰ ਆਨਲਾਈਨ ਕੀਤਾ ਜਾਵੇਗਾ। 6 ਮੰਜ਼ਿਲਾ ਸਕੱਤਰੇਤ 'ਚ 635 ਕਮਰੇ ਹਨ।
ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਇਮਾਰਤ ਹਾਦਸਾ; 18 ਘੰਟੇ ਬਾਅਦ ਮਲਬੇ 'ਚੋਂ ਜ਼ਿੰਦਾ ਕੱਢਿਆ ਸ਼ਖ਼ਸ, ਤਲਾਸ਼ੀ ਮੁਹਿੰਮ ਜਾਰੀ