ਕਸ਼ਮੀਰੀ ਵੱਖਵਾਦੀ ਆਗੂ ਸ਼ਬੀਰ ਸ਼ਾਹ ਨੂੰ ਕੋਰਟ ਤੋਂ ਮਿਲੀ Bail, ਪਰ ਜੇਲ੍ਹ 'ਚੋਂ ਬਾਹਰ ਨਹੀਂ ਆਵੇਗਾ...ਜਾਣੋ ਵਜ੍ਹਾ
Tuesday, Aug 27, 2024 - 10:03 PM (IST)
ਨੈਸ਼ਨਲ ਡੈਸਕ : ਦਿੱਲੀ ਦੀ ਇਕ ਅਦਾਲਤ ਨੇ ਕਸ਼ਮੀਰੀ ਵੱਖਵਾਦੀ ਨੇਤਾ ਸ਼ਬੀਰ ਅਹਿਮਦ ਸ਼ਾਹ ਨੂੰ ਉਸ ਖਿਲਾਫ ਦਰਜ ਤਿੰਨ ਮਾਮਲਿਆਂ ਵਿੱਚੋਂ ਇਕ ਵਿਚ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਸ਼ਾਹ ਆਪਣੇ ਖਿਲਾਫ ਦਰਜ ਦੋ ਹੋਰ ਮਾਮਲਿਆਂ 'ਚ ਇੱਥੇ ਜੇਲ੍ਹ 'ਚ ਰਹਿਣਗੇ। ਐਡੀਸ਼ਨਲ ਸੈਸ਼ਨ ਜੱਜ ਧੀਰਜ ਮੋਰ ਨੇ ਅੱਤਵਾਦ ਨੂੰ ਵਿੱਤ ਪੋਸ਼ਣ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਸ਼ਾਹ ਦੀ ਰਿਹਾਈ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਉਹ 26 ਜੁਲਾਈ 2017 ਤੋਂ ਲਗਾਤਾਰ ਹਿਰਾਸਤ 'ਚ ਹੈ।
ਜੱਜ ਨੇ ਕਿਹਾ ਕਿ ਮਨੀ ਲਾਂਡਰਿੰਗ ਦੇ ਜੁਰਮ ਲਈ ਵੱਧ ਤੋਂ ਵੱਧ ਸਜ਼ਾ 7 ਸਾਲ ਹੈ ਜਦੋਂਕਿ ਉਹ ਇਸ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਰਿਹਾ ਹੈ। ਉਨ੍ਹਾਂ 24 ਅਗਸਤ ਨੂੰ ਇਕ ਆਦੇਸ਼ ਵਿਚ ਕਿਹਾ, “ਦੋਸ਼ੀ 'ਤੇ ਪੀਐੱਮਐੱਲਏ (ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ) ਤਹਿਤ ਮੁਕੱਦਮਾ ਚਲਾਇਆ ਜਾ ਰਿਹਾ ਹੈ ਅਤੇ ਉਕਤ ਅਪਰਾਧ ਲਈ ਵੱਧ ਤੋਂ ਵੱਧ ਸਜ਼ਾ 7 ਸਾਲ ਹੈ
ਉਹ ਇਸ ਮਾਮਲੇ ਵਿਚ 26 ਜੁਲਾਈ 2017 ਤੋਂ ਲਗਾਤਾਰ ਹਿਰਾਸਤ ਵਿਚ ਹੈ ਅਤੇ ਉਦੋਂ ਤੋਂ 7 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਇਸ ਮੁਤਾਬਕ ਉਹ ਇਸ ਮਾਮਲੇ ਵਿਚ ਰਿਹਾਅ ਹੋਣ ਦਾ ਹੱਕਦਾਰ ਹੈ।'' ਐੱਨਆਈਏ ਅਤੇ ਈਡੀ ਵੱਲੋਂ 2 ਹੋਰ ਕੇਸ ਦਰਜ ਕੀਤੇ ਗਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8