ਤਰਾਲ ਇਲਾਕੇ ''ਚ ਅੱਤਵਾਦੀਆਂ ਨੇ ਮੰਤਰੀ ਦੇ ਕਾਫਿਲੇ ''ਤੇ ਸੁੱਟਿਆ ਗ੍ਰੇਨੇਡ, 2 ਲੋਕਾਂ ਦੀ ਮੌਤ

Friday, Sep 22, 2017 - 01:21 AM (IST)

ਤਰਾਲ— ਕਸ਼ਮੀਰ ਦੇ ਤਰਾਲ ਇਲਾਕੇ 'ਚ ਵੀਰਵਾਰ ਨੂੰ ਅੱਤਵਾਦੀਆਂ ਨੇ ਸੂਬੇ ਦੇ ਸੜਕ ਅਤੇ ਭਵਨ ਨਿਰਮਾਣ (ਆਰ. ਐਂਡ. ਬੀ.) ਮੰਤਰੀ ਨਈਮ ਅਖਤਰ ਦੇ ਕਾਫਿਲੇ 'ਤੇ ਗ੍ਰੇਨੇਡ ਸੁੱਟ ਦਿੱਤਾ। ਇਸ ਹਮਲੇ 'ਚ ਮੰੰਤਰੀ ਬਾਲ-ਬਾਲ ਬੱਚ ਗਏ ਪਰ ਇਕ ਮਹਿਲਾ ਸਮੇਤ 2 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।
ਜ਼ਖਮੀਆਂ 'ਚ ਆਰ. ਐਂਡ. ਬੀ. ਵਿਭਾਗ ਦੇ ਇਕ ਸੁਪਰੀਡੈਂਟ ਇੰਜੀਨਿਅਰ, 7 ਸੀ. ਆਰ. ਪੀ. ਐਫ. ਜਵਾਨ ਅਤੇ ਪੁਲਸ ਦੇ 2 ਸਿਪਾਹੀ ਵੀ ਸ਼ਾਮਲ ਹਨ। ਅਜੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਸਾਲ 'ਚ ਕਿਸੇ ਮੰਤਰੀ ਦੇ ਕਾਫਿਲੇ 'ਤੇ ਇਹ ਪਹਿਲਾਂ ਵੱਡਾ ਅੱਤਵਾਦੀ ਹਮਲਾ ਹੈ।
ਸੁਬੇ ਦੇ ਆਰ. ਐਂਡ. ਬੀ. ਮੰਤਰੀ ਨਈਮ ਅਖਤਰ ਨੂੰ ਤਹਿਸੀਲ ਮੁੱਖ ਦਫਤਰ ਤਰਾਲ 'ਚ ਇਕ ਪਰੀਯੋਜਨਾ ਦਾ ਉਦਘਾਟਨ ਕਰਨਾ ਸੀ। ਇਸ ਦੇ ਮੱਦੇਨਜ਼ਰ ਕਸਬੇ 'ਚ ਸੁਰੱਖਿਆ ਦਾ ਸਖ਼ਤ ਬੰਦੋਬਸਤ ਸੀ। ਉਨ੍ਹਾਂ ਦਾ ਕਾਫਿਲਾ ਜਦੋਂ ਤਰਾਲ ਬੱਸ ਸਟੈਂਡ ਨੇੜੇ ਬਾਜ਼ਾਰ ਤੋਂ ਲੰਘਿਆ ਤਾਂ ਭੀੜ 'ਚ ਲੁਕੇ ਅੱਤਵਾਦੀਆਂ ਨੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ। ਗ੍ਰੇਨੇਡ ਕਾਫਿਲੇ ਕੋਲ ਜਾ ਕੇ ਫਟਿਆ। ਮੰਤਰੀ ਤਾਂ ਬਾਲ-ਬਾਲ ਬਚ ਗਿਆ ਪਰ ਕਾਫਿਲੇ 'ਚ ਸ਼ਾਮਲ ਅਤੇ ਨੇੜਲੇ ਮੌਜੂਦ ਲੋਕ ਇਸ ਦੀ ਲਪੇਟ 'ਚ ਆ ਗਏ।
ਅਫੜਾ-ਦਫੜੀ 'ਚ ਅੱਤਵਾਦੀ ਫਰਾਰ ਹੋ ਗਏ। ਸੁਰੱਖਿਆ ਕਰਮਚਾਰੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਮੰਤਰੀ ਨੂੰ ਸੁਰੱਖਿਅਤ ਕੱਢਦੇ ਹੋਏ ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਪਹੁੰਚਾ ਦਿੱਤਾ।


Related News