ਆਪਣੀ ਕਸ਼ਮੀਰ ਨੀਤੀ ''ਤੇ ਮੁੜ ਵਿਚਾਰ ਕਰੇ ਮੋਦੀ ਸਰਕਾਰ : ਮਾਇਆਵਤੀ

Saturday, Jun 16, 2018 - 12:40 AM (IST)

ਆਪਣੀ ਕਸ਼ਮੀਰ ਨੀਤੀ ''ਤੇ ਮੁੜ ਵਿਚਾਰ ਕਰੇ ਮੋਦੀ ਸਰਕਾਰ : ਮਾਇਆਵਤੀ

ਲਖਨਊ,(ਭਾਸ਼ਾ)— ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਜੰਮੂ-ਕਸ਼ਮੀਰ 'ਚ ਸਰਹੱਦ ਪਾਰੋਂ ਗੋਲੀਬਾਰੀ ਵਿਚ ਭਾਰਤੀ ਜਵਾਨਾਂ ਦੇ ਲਗਾਤਾਰ ਸ਼ਹੀਦ ਹੋਣ ਅਤੇ ਇਕ ਸੀਨੀਅਰ ਪੱਤਰਕਾਰ ਦੀ ਹੱਤਿਆ ਕੀਤੇ ਜਾਣ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹੁਣ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਆਪਣੀ ਕਸ਼ਮੀਰ ਨੀਤੀ 'ਤੇ ਮੁੜ ਵਿਚਾਰ ਕਰਨ ਦਾ ਸਮਾਂ ਆ ਗਿਆ ਹੈ।
ਮਾਇਆਵਤੀ ਨੇ ਇਥੇ ਇਕ ਬਿਆਨ 'ਚ ਕਿਹਾ ਕਿ ਜੰਮੂ-ਕਸ਼ਮੀਰ 'ਚ ਸਰਹੱਦ ਪਾਰੋਂ ਲਗਾਤਾਰ ਜਵਾਨ ਸ਼ਹੀਦ ਹੋ ਰਹੇ ਹਨ, ਨਾਲ ਹੀ ਕੱਲ੍ਹ ਉਥੇ ਇਕ ਸੀਨੀਅਰ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਗਈ। ਇਸ ਲਈ ਕੇਂਦਰ ਸਰਕਾਰ ਨੂੰ ਆਪਣੀ ਅੜੀਅਲ ਨੀਤੀ ਦਾ ਤਿਆਗ ਕਰ ਕੇ ਬਿਨਾਂ ਦੇਰੀ ਕੀਤਿਆਂ ਦੇਸ਼ਹਿੱਤ ਵਿਚ ਆਪਣੀ ਕਸ਼ਮੀਰ ਨੀਤੀ 'ਤੇ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ। 
ਉਨ੍ਹਾਂ ਕਿਹਾ ਕਿ ਕਸ਼ਮੀਰ 'ਚ ਪੀ. ਡੀ. ਪੀ. ਅਤੇ ਭਾਜਪਾ ਦੀ ਗੱਠਜੋੜ ਸਰਕਾਰ ਹੋਣ ਦੇ ਬਾਵਜੂਦ ਉਥੋਂ ਦੇ ਹਾਲਾਤ ਲਗਭਗ ਬੇਕਾਬੂ ਹਨ ਅਤੇ ਪਾਕਿਸਤਾਨ ਸਰਹੱਦ ਦੇ ਨਾਲ-ਨਾਲ ਸੂਬੇ ਦੇ ਅੰਦਰ ਵੀ ਹਿੰਸਾ ਅਤੇ ਹੱਤਿਆਵਾਂ ਦਾ ਦੌਰ ਜਾਰੀ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰ ਸਰਕਾਰ ਨੂੰ ਖਾਸ ਕਰ ਕੇ ਕਸ਼ਮੀਰ ਨੀਤੀ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ ਅਤੇ ਸਿਆਸੀ ਪੱਧਰ 'ਤੇ ਵੀ ਸੁਧਾਰ ਦੀਆਂ ਕੋਸ਼ਿਸਾਂ ਕਰਨੀਆਂ ਚਾਹੀਦੀਆਂ ਹਨ।
 


Related News