ਕਸ਼ਮੀਰ ਦੇ ਸਿੱਖਿਆ ਸੰਸਥਾਂਵਾਂ ''ਚ 6 ਜੁਲਾਈ ਤੋਂ ਪੈਣਗੀਆਂ ਗਰਮੀਆਂ ਦੀਆਂ ਛੁੱਟੀਆਂ

Friday, Jun 30, 2017 - 09:51 AM (IST)

ਸ਼੍ਰੀਨਗਰ—ਜੰਮੂ ਕਸ਼ਮੀਰ ਸਰਕਾਰ ਨੇ ਕਸ਼ਮੀਰ ਘਾਟੀ ਦੇ ਸਾਰੇ ਸਿੱਖਿਆ ਸੰਸਥਾਂਵਾਂ ਦੇ ਲਈ ਗਰਮੀਆਂ ਦੀਆਂ ਛੁੱਟੀਆਂ ਦੀ ਘੋਸ਼ਣਾ ਕਰ ਦਿੱਤੀ ਹੈ। ਘਾਟੀ 'ਚ ਦੱਸ ਦਿਨ ਦੇ ਲਈ ਗਰਮੀਆਂ ਦੀਆਂ ਛੁੱਟੀਆਂ 6 ਜੁਲਾਈ ਤੋਂ ਪੈ ਰਹੀਆਂ ਹਨ ਅਤੇ 17 ਜੁਲਾਈ ਨੂੰ ਸਕੂਲ ਫਿਰ ਤੋਂ ਖੁੱਲ੍ਹ ਜਾਣਗੇ। ਇਸ ਸੰਦਰਭ 'ਚ ਹਾਇਰ ਐਜੂਕੇਸ਼ਨ ਦੇ ਕਮਿਸ਼ਨਰ ਸਕੱਤਰ ਅਸਗਰ ਮਸੂਨ ਨੇ ਨੋਟਿਸ ਜਾਰੀ ਕੀਤਾ ਹੈ।
ਮਸੂਨ ਨੇ ਨੋਟਿਸ ਜਾਰੀ ਕੀਤਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ 'ਚ ਸਾਰੇ ਡਿਗਰੀ ਕਾਲਜਾਂ 'ਚ 6 ਜੁਲਾਈ ਤੋਂ ਛੁੱਟੀਆਂ ਹੋਣਗੀਆਂ ਅਤੇ ਸਕੂਲ 17 ਜੁਲਾਈ ਤੋਂ ਫਿਰ ਤੋਂ ਖੁੱਲ੍ਹਣਗੇ। ਉੱਥੇ ਸਕੂਲੀ ਸਿੱਖਿਆ ਨਿਰਦੇਸ਼ਕ ਦੇ ਮੁਤਾਬਕ ਇਸ ਦੌਰਾਨ ਸਕੂਲਾਂ 'ਚ ਵੀ ਛੁੱਟੀਆਂ ਰਹਿਣਗੀਆਂ। ਉੱਥੇ ਇਸ ਗੱਲ 'ਤੇ ਧਿਆਨ ਕੀਤਾ ਜਾ ਰਿਹਾ ਹੈ ਕਿ ਯੂਨਾਈਟੇਡ ਜਿਹਾਦ ਕਾਉਂਸਿਲ ਨੇ ਪਿਛਲੇ ਸਾਲ 8 ਜੁਲਾਈ ਨੂੰ ਮਾਰੇ ਗਏ ਅੱਤਵਾਦੀ ਬੁਰਹਾਨ ਵਾਨੀ ਦੀ ਬਰਸੀ 'ਤੇ ਪ੍ਰਦਰਸ਼ਨਾਂ ਦਾ ਸ਼ੈਡਿਊਲ ਕੱਢਿਆ ਹੈ। ਇਸ ਸਮੇਂ 'ਚ ਸਕੂਲਾਂ ਅਤੇ ਕਾਲਜਾਂ 'ਚ ਛੁੱਟੀਆਂ ਦਾ ਫੈਸਲਾ ਉੱਚਿਤ ਮੰਨਿਆ ਜਾ ਰਿਹਾ ਹੈ, ਤਾਂਕਿ ਵਿਦਿਆਿਰਥੀ ਕਿਸੇ ਤਰ੍ਹਾਂ ਨਾਲ ਹਿੰਸਕ ਪ੍ਰਦਰਸ਼ਨਾਂ 'ਚ ਸ਼ਾਮਲ ਨਾ ਹੋਣ ਸਕਣ।


Related News