ਅਮਰੀਕਾ ’ਚ ਕਸ਼ਮੀਰੀ ਵਾਇਰੋਲਾਜਿਸਟ ਡਾ. ਸਫਦਰ ਗਨੀ ਦੀ ਪ੍ਰਾਪਤੀ, RVF ਵਾਇਰਸ ’ਤੇ ਕੀਤੀ ਨਵੀਂ ਖੋਜ
Wednesday, Apr 13, 2022 - 01:23 PM (IST)
ਨਵੀਂ ਦਿੱਲੀ– ਭਾਵੇਂ ਕਈ ਦਹਾਕਿਆਂ ਤੋਂ ਜੰਮੂ-ਕਸ਼ਮੀਰ ਨੇ ਬੁਰਾ ਦੌਰ ਦੇਖਿਆ ਹੋਵੇ ਪਰ ਅੱਜ ਵੀ ਵਾਦੀ ਵਿਚ ਪ੍ਰਤਿਭਾਵਾਂ ਦੀ ਕਮੀ ਨਹੀਂ ਹੈ। ਕਸ਼ਮੀਰ ਦੀ ਤਸਵੀਰ ਬਦਲ ਰਹੀ ਹੈ ਅਤੇ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਕਸ਼ਮੀਰੀ ਲੋਕ ਉੱਚੇ ਮੁਕਾਮ ਹਾਸਲ ਕਰ ਕੇ ਭਾਰਤ ਦਾ ਨਾਂ ਰੋਸ਼ਨ ਕਰ ਰਹੇ ਹਨ। ਹਾਲ ਹੀ ਵਿਚ ਸੰਯੁਕਤ ਰਾਜ ਅਮਰੀਕਾ ਵਿਚ ਵਾਸ਼ਿੰਗਟਨ ਯੂਨੀਵਰਸਿਟੀ ਦੇ ਖੋਜੀਆਂ ਨੇ ਪਤਾ ਲਾਇਆ ਹੈ ਕਿ ਘਾਤਕ ਰਿਫਟ ਵੈਲੀ ਫੀਵਰ ਵਾਇਰਸ ਮਨੁੱਖੀ ਸੈੱਲਾਂ ਨੂੰ ਕਿਵੇਂ ਇਨਫੈਕਟਿਡ ਕਰਦਾ ਹੈ। ਇਸ ਰਿਸਰਚ ਵਿਚ ਸ਼ਾਮਲ ਪ੍ਰਮੁੱਖ ਵਿਗਿਆਨੀਆਂ ਵਿਚੋਂ ਇਕ ਅਮਰੀਕਾ ਵਿਚ ਸਥਿਤ ਇਕ ਕਸ਼ਮੀਰੀ ਵਾਇਰੋਲਾਜਿਸਟ ਡਾ. ਸਫਦਰ ਗਨੀ ਵੀ ਹਨ।
ਇਹ ਵੀ ਪੜ੍ਹੋ– ਦੁਨੀਆ ’ਚ ਵਧਦੇ ਹੋਏ ਪ੍ਰਮਾਣੂ ਹਥਿਆਰ ’ਤੇ ਨਾਰਵੇਜੀਅਨ ਸੰਸਥਾ ਨੇ ਪ੍ਰਗਟਾਈ ਚਿੰਤਾ, 9 ਦੇਸ਼ਾਂ ਕੋਲ ਹੈ ਖਤਰਨਾਕ ਭੰਡਾਰ
ਰਿਸਰਚ ਕਾਰਨ ਇਲਾਜ ਵਧਣ ਦੀ ਉਮੀਦ
ਗਨੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਰਿਸਰਚ ਨੂੰ ਹਾਲ ਹੀ ਵਿਚ ਜਰਨਲ ਸੇਲ ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। ਡਾ. ਗਨੀ ਅਤੇ ਉਨ੍ਹਾਂ ਦੀ ਟੀਮ ਨੇ ਪਾਇਆ ਕਿ ਮੱਛਰਾਂ ਵਲੋਂ ਫੈਲਿਆ ਰਿਫਟ ਵੈਲੀ ਫੀਵਰ ਵਾਇਰਸ ਖੂਨ ਵਿਚੋਂ ‘ਖਰਾਬ ਕੋਲੈਸਟ੍ਰੋਲ’ ਦੇ ਵਾਹਕ ਘੱਟ ਘਣਤਵ ਵਾਲੇ ਲਿਪੋਪ੍ਰੋਟੀਨ ਨੂੰ ਹਟਾਉਣ ਵਿਚ ਸ਼ਾਮਲ ਪ੍ਰੋਟੀਨ ਦੇ ਮਾਧਿਅਮ ਨਾਲ ਮਨੁੱਖੀ ਸੈੱਲਾਂ ਵਿਚ ਪ੍ਰਵੇਸ਼ ਕਰਦਾ ਹੈ। ਇਸ ਰਿਸਰਚ ਨਾਲ ਉਸ ਇਲਾਜ ਵੱਲ ਵਧਣ ਦੀ ਉਮੀਦ ਹੈ ਜੋ ਰਿਫਟ ਵੈਲੀ ਫੀਵਰ ਨੂੰ ਰੋਕਦੇ ਹਨ ਜਾਂ ਇਸ ਦੀ ਗੰਭੀਰਤਾ ਨੂੰ ਘੱਟ ਕਰਦੇ ਹਨ। ਵਿਸ਼ਵ ਸਿਹਤ ਸੰਗਠਨ ਨੇ ਰਿਫਟ ਵੈਲੀ ਫੀਵਰ ਨੂੰ ਇਕ ਪਹਿਲ ਵਾਲੀ ਬੀਮਾਰੀ ਦੇ ਰੂਪ ਵਿਚ ਸੂਚੀਬੱਧ ਕੀਤਾ ਹੈ, ਜਿਸ ਦੇ ਨੇੜ ਭਵਿੱਖ ਵਿਚ ਮਹਾਮਾਰੀ ਹੋਣ ਦੀ ਸੰਭਾਵਨਾ ਹੈ। ਇਹ ਵਾਇਰਸ ਪਾਲਤੂ ਜਾਨਵਰਾਂ ਦਰਮਿਆਨ ਮੱਛਰਾਂ ਰਾਹੀਂ ਫੈਲਦਾ ਹੈ, ਜੋ ਬਾਅਦ ਵਿਚ ਇਸ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ।
ਇਹ ਵੀ ਪੜ੍ਹੋ– ਭਾਰਤ ਅਤੇ ਅਮਰੀਕਾ ਦਾ ਸਾਂਝਾ ਬਿਆਨ, ਅੱਤਵਾਦ ਖ਼ਿਲਾਫ਼ ਤੁਰੰਤ, ਬਿਨਾਂ ਰੁਕੇ ਅਤੇ ਸਖ਼ਤ ਕਾਰਵਾਈ ਕਰੇ ਪਾਕਿਸਤਾਨ
ਪੂਰੇ ਮਨੁੱਖੀ ਸਰੀਰ ’ਚ ਫੈਲ ਸਕਦਾ ਹੈ ਵਾਇਰਸ
ਇਹ ਰਿਸਰਚ ਪਿਟਸਬਰਗ ਯੂਨੀਵਰਸਿਟੀ, ਟੋਰਾਂਟੋ ਯੂਨੀਵਰਸਿਟੀ, ਹਾਰਵਰਡ ਯੂਨੀਵਰਸਿਟੀ, ਐੱਮ. ਆਈ. ਟੀ. ਅਤੇ ਹਾਰਵਰਡ ਦੇ ਬ੍ਰਾਡ ਇੰਸਟੀਚਿਊਟ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਡਾ. ਗਨੀ ਅਧਿਐਨ ਦੇ ਪ੍ਰਮੁੱਖ ਲੇਖਕ ਸਨ। ਡਾ. ਗਨੀ ਕਹਿੰਦੇ ਹਨ ਕਿ ਪ੍ਰਯੋਗਾਂ ਤੋਂ ਪਤਾ ਲੱਗਾ ਕਿ ਹਮਸਟਰ, ਗੋਜਾਤੀ, ਬੰਦਰ ਅਤੇ ਮਨੁੱਖੀ ਸੈੱਲਾਂ ਨੂੰ ਇਨਫੈਕਟਿਡ ਕਰਨ ਲਈ ਵਾਇਰਸ ਨੂੰ ਐੱਲ. ਆਰ. ਪੀ. ਆਈ. ਦੀ ਲੋੜ ਹੁੰਦੀ ਹੈ, ਇਹ ਦਰਸਾਉਂਦਾ ਹੈ ਕਿ ਇਹ ਦੂਰ ਤੋਂ ਸੰਬੰਧਤ ਪ੍ਰਜਾਤੀਆਂ ਵਿਚ ਸਮਾਨ ਪ੍ਰੋਟੀਨ ਦੀ ਵਰਤੋਂ ਕਰਦਾ ਹੈ। ਇਸ ਖੋਜ ਤੋਂ ਸਾਨੂੰ ਇਹ ਸਮਝਣ ਵਿਚ ਮਦਦ ਮਿਲੇਗੀ ਕਿ ਰਿਫਟ ਵੈਲੀ ਫੀਵਰ ਵਾਇਰਸ ਨਾ ਸਿਰਫ ਪੂਰੇ ਮਨੁੱਖੀ ਸਰੀਰ ਵਿਚ ਫੈਲਦਾ ਹੈ ਸਗੋਂ ਇਹ ਮੱਛਰਾਂ ਅਤੇ ਥਨਧਾਰੀਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਨੂੰ ਕਿਵੇਂ ਇਨਫੈਕਟਿਡ ਕਰਨ ਵਿਚ ਸਮਰੱਥ ਹੈ।
ਇਹ ਵੀ ਪੜ੍ਹੋ– ਹੁਣ ਸਸਤਾ ਮਿਲੇਗਾ iPhone 13! ਭਾਰਤ ’ਚ ਸ਼ੁਰੂ ਹੋਇਆ ਪ੍ਰੋਡਕਸ਼ਨ
ਕਸ਼ਮੀਰ ਯੂਨੀਵਰਸਿਟੀ ਤੋਂ ਲਈ ਹੈ ਮਾਸਟਰ ਡਿਗਰੀ
ਸਫਦਰ ਗਨੀ ਦਾ ਜਨਮ ਸੋਪੋਰ ਤੋਂ ਲਗਭਗ 15 ਕਿਲੋਮੀਟਰ ਦੂਰ ਇਕ ਛੋਟੇ ਜਿਹੇ ਪਿੰਡ ਜਾਲੂਰ ਵਿਚ ਹੋਇਆ ਸੀ। ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਸੋਪੋਰ ਵਿਚ ਕੀਤੀ ਅਤੇ ਡਿਗਰੀ ਕਾਲਜ ਸੋਪੋਰ ਤੋਂ ਵਿਗਿਆਨ ਵਿਚ ਗ੍ਰੈਜੁਏਟ ਦੀ ਡਿਗਰੀ ਪੂਰੀ ਕੀਤੀ ਸੀ। ਸੰਯੁਕਤ ਰਾਜ ਅਮਰੀਕਾ ਜਾਣ ਤੋਂ ਪਹਿਲਾਂ ਡਾ. ਗਨੀ ਨੇ ਕਸ਼ਮੀਰ ਯੁੂਨੀਵਰਸਿਟੀ ਤੋਂ ਆਪਣੀ ਮਾਸਟਰ ਡਿਗਰੀ ਪ੍ਰਾਪਤ ਕੀਤੀ। ਅਮਰੀਕਾ ਵਿਚ ਉਨ੍ਹਾਂ ਕੈਨਸਸ ਯੂਨੀਵਰਸਿਟੀ ਤੋਂ ਸਨਮਾਨ ਦੇ ਨਾਲ ਵਾਇਰੋਲਾਜੀ ਵਿਚ ਡਾਕਟ੍ਰੇਟ ਦੀ ਉਪਾਧੀ ਪ੍ਰਾਪਤ ਕੀਤੀ ਹੈ। ਉਹ ਮੌਜੂਦਾ ਵਿਚ ਵਾਸ਼ਿੰਗਟਨ ਯੂਨੀਵਰਸਿਟੀ ਵਿਚ ਇਕ ਖੋਜ ਵਿਗਿਆਨੀ ਹਨ। ਖੋਜ ਵਿਚ ਉਨ੍ਹਾਂ ਦੀਆਂ ਉਪਲੱਭਧੀਆਂ ਲਈ ਉਨ੍ਹਾਂ ਨੂੰ ਕੈਨਸਸ ਯੂਨੀਵਰਸਿਟੀ ਤੋਂ 2018 ਰੇਮੀ ਐਮੇਲੁਨਕਸੇਨ ਪੁਰਸਕਾਰ ਮਿਲਿਆ ਹੈ। ਉਨ੍ਹਾਂ ਵਾਇਰੋਲਾਜੀ ਦੀਆਂ ਵੱਕਾਰੀ ਮੈਗਜ਼ੀਨਾਂ ਵਿਚ ਕਈ ਹੋਰ ਅਧਿਐਨ ਪ੍ਰਕਾਸ਼ਿਤ ਕੀਤੇ ਹਨ। ਉਨ੍ਹਾਂ ਦੀ ਖੋਜ ਇਬੋਲਾ, ਓਰੋਪਾਊਚ ਅਤੇ ਸਾਰਸ ਕੋਵ-2 ਵਰਗੇ ਵਾਇਰਸ ’ਤੇ ਕੇਂਦਰਿਤ ਹੈ।
ਇਹ ਵੀ ਪੜ੍ਹੋ– ਬਿਨਾਂ ਨੰਬਰ ਸੇਵ ਕੀਤੇ ਭੇਜੋ ਵਟਸਐਪ ਮੈਸੇਜ, ਇਹ ਹੈ ਆਸਾਨ ਤਰੀਕਾ