ਕਸ਼ਮੀਰ ਦੇ ਸੇਬ ਉਤਪਾਦਕ ਫਾਰਮ ਲਾਅ ਨਾਲ ਖੁਸ਼

Saturday, Oct 03, 2020 - 01:47 AM (IST)

ਕਸ਼ਮੀਰ ਦੇ ਸੇਬ ਉਤਪਾਦਕ ਫਾਰਮ ਲਾਅ ਨਾਲ ਖੁਸ਼

ਸ਼੍ਰੀਨਗਰ: ਸਰਕਾਰ ਵਲੋਂ ਹਾਲ ਹੀ ਵਿਚ ਪਾਸ ਕੀਤੇ ਗਏ ਫਾਰਮ ਲਾਅ ਨਾਲ ਉਤਪਾਦਕ ਖੁਸ਼ ਨਜ਼ਰ ਆ ਰਹੇ ਹਨ। ਪੁਲਵਾਮਾ ਜ਼ਿਲੇ ਦੇ ਸੇਬ ਗ੍ਰੋਅਰਸ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਬਾਗਬਾਨੀ ਵਿਭਾਗ ਦੇ ਅਧਿਕਾਰੀ ਆਰ ਕੇ ਕੋਤਵਾਲ ਨੇ ਕਿਹਾ ਕਿ ਕਿਸਾਨਾਂ ਦਾ ਮੰਨਣਾ ਹੈ ਕਿ ਕਾਨੂੰਨ ਉਨ੍ਹਾਂ ਦੇ ਹਿੱਤ ਦਾ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੇ ਕਾਰਣ ਕਿਸਾਨਾਂ ਦੇ ਕੋਲ ਚੋਣ ਹੈ ਕਿ ਉਹ ਆਪਣੀ ਫਸਲ ਕਿਸ ਨੂੰ ਤੇ ਕਿਵੇਂ ਵੇਚਣ। ਉਨ੍ਹਾਂ ਕਿਹਾ ਕਿ ਮੇਰੇ ਵਿਚਾਰ ਨਾਲ ਕਾਨੂੰਨ ਕਿਸਾਨ ਹਿੱਤ ਵਿਚ ਹੈ।

ਸੇਬ ਉਤਪਾਦਕ ਬਿਲਾਲ ਅਹਿਮਦ ਦੇ ਮੁਤਾਬਕ ਇਸ ਕਾਨੂੰਨ ਦੇ ਆਉਣ ਨਾਲ ਅਸੀਂ ਕਿਸਾਨ ਹੁਣ ਚੈਨ ਦਾ ਸਾਹ ਲੈ ਸਕਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿੱਲ ਪਾਸ ਕਰਕੇ ਸਾਨੂੰ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਨੂੰ ਚੰਗੇ ਰੇਟ ਮਿਲਣ। ਅਜਿਹੀ ਹੀ ਭਾਵਨਾ ਨੂੰ ਉਜਾਗਰ ਕਰਦੇ ਹੋਏ ਇਕ ਹੋਰ ਕਿਸਾਨ ਨੇ ਕਿਹਾ ਕਿ ਦੱਖਣੀ ਕਸ਼ਮੀਰ ਦੇ ਬਹੁਤ ਸਾਰੇ ਕਿਸਾਨ ਹੁਣ ਆਪਣੀ ਮਰਜ਼ੀ ਨਾਲ ਆਪਣੀ ਫਸਲ ਵੇਚ ਸਕਦੇ ਹਨ। ਕੇਂਦਰ ਸਰਕਾਰ ਨੇ ਹਾਲ ਹੀ ਵਿਚ ਤਿੰਨ ਕਾਨੂੰਨ ਪਾਸ ਕੀਤੇ ਹਨ। ਇਹ ਕਾਨੂੰਨ ਹਨ, ਫਾਰਮਰਸ ਪ੍ਰੋਡਿਊਸ ਐਂਡ ਟਰੇਡ ਕਾਮਰਸ ਐਕਟ, ਫਾਰਮਰਸ ਐਗਰੀਮੈਂਟ ਆਨ ਪ੍ਰਾਈਸ ਏਸ਼ਯੋਰੈਂਸ ਐਂਡ ਫਾਰਮ ਸਰਵਿਸ ਐਕਟ, ਦ ਐਸੇਂਸ਼ੀਅਲ ਕੋਮੋਡਿਟੀ ਐਕਟ 2020।


author

Baljit Singh

Content Editor

Related News