ਅਨੁਕੂਲ ਮੌਸਮ ਅਤੇ ਪੌਦਿਆਂ ਦੀ ਨਵੀਂ ਕਿਸਮ ਕਸ਼ਮੀਰ ''ਚ ਬਦਾਮ ਦੀ ਪੈਦਾਵਾਰ ''ਚ ਕਰੇਗੀ ਵਾਧਾ

10/1/2020 12:45:48 PM

ਸ਼੍ਰੀਨਗਰ- ਬੜਗਾਮ ਜ਼ਿਲ੍ਹਾ ਬਦਾਮ ਦੀ ਪੈਦਾਵਾਰ ਲਈ ਜਾਣਿਆ ਜਾਂਦਾ ਹੈ। ਇਸ ਵਾਰ ਗੁਣਵੱਤਾ 'ਚ ਹੋਰ ਵੀ ਵਾਧਾ ਹੋਵੇਗਾ ਅਤੇ ਇਹ ਕੰਮ ਕਰੇਗਾ ਅਨੁਕੂਲ ਮੌਸਮ ਅਤੇ ਪੌਦਿਆਂ ਦੀ ਨਵੀਂ ਕਿਸਮ। ਪਿਛਲੇ ਸਾਲ ਬਦਾਮ ਦੀ ਪੈਦਾਵਾਰ ਘੱਟ ਰਹੀ ਪਰ ਉਮੀਦ ਕੀਤੀ ਜਾ ਰਹੀ ਹੈ ਆਉਣ ਵਾਲੇ ਇਸ ਸਾਲ 'ਚ ਕਿਸਾਨਾਂ ਦਾ ਘਾਟਾ ਪੂਰਾ ਹੋ ਜਾਵੇਗਾ।

ਇਕ ਕਿਸਾਨ ਇਰਸ਼ਾਦ ਅਹਿਮਦ ਨੇ ਗੱਲ ਕਰਦੇ ਹੋਏ ਕਿਹਾ,''ਇਸ ਸਾਲ ਬਦਾਮ ਦੀ ਗੁਣਵੱਤਾ ਚੰਗੀ ਹੈ ਅਤੇ ਫਸਲ ਵੀ ਚੰਗੀ ਹੈ। ਫਸਲ ਥੋੜ੍ਹੀ ਜਿਹੀ ਘੱਟ ਹੈ ਪਰ ਕੁਆਲਿਟੀ ਵਧੀਆ ਹੈ। ਇਸ ਸਾਲ ਸਿੰਚਾਈ ਸਹੂਲਤ ਵੀ ਹੈ। ਕਸ਼ਮੀਰ ਦਾ ਬਦਾਮ ਮਸ਼ਹੂਰ ਹੈ, ਕਿਉਂਕਿ ਇਹ ਤੇਲ ਨਾਲ ਭਰਪੂਰ ਹੁੰਦਾ ਹੈ। ਹੋਰ ਕਿਸਾਨ ਨਿਸਾਰ ਅਹਿਮਦ ਨੇ ਕਿਹਾ,''ਇਸ ਸਾਲ ਬਦਮਾ ਦੀ ਕੁਆਲਿਟੀ ਬਹੁਤ ਹੀ ਚੰਗੀ ਹੈ। ਮਿੱਠੇ ਵੀ ਹਨ ਅਤੇ ਗਾਹਕ ਨੂੰ ਕੋਈ ਸ਼ਿਕਾਇਤ ਨਹੀਂ ਰਹੇਗੀ। ਲੋਕਾਂ ਨੂੰ ਕੰਮ ਵੀ ਮਿਲ ਰਿਹਾ ਹੈ, ਕਿਉਂਕਿ ਫਸਲ ਹੀ ਚੰਗੀ ਹੋਵੇ ਤਾਂ ਲਾਭ ਹੁੰਦਾ ਹੈ।

ਦੱਸਣਯੋਗ ਹੈ ਕਿ ਸੀ.ਆਈ.ਟੀ.ਐੱਚ. ਅਤੇ SKUAST ਨੇ ਮਿਲ ਕੇ ਇਸ ਵਾਰ ਬਦਾਮ ਦੇ ਨਵੇਂ ਪੌਦੇ ਤਿਆਰ ਕੀਤੇ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਪੌਦਿਆਂ ਦੀ ਫਸਲ ਕੁਆਲਿਟੀ ਦੀ ਹੈ। ਕਸ਼ਮੀਰ ਦੇ ਨੌਜਵਾਨਾਂ 'ਚ ਬਦਾਮ ਦਾ ਕਾਰੋਬਾਰ ਮਸ਼ਹੂਰ ਹੁੰਦਾ ਜਾ ਰਿਹਾ ਹੈ। ਨੌਜਵਾਨ ਇਸ ਨੂੰ ਰੁਜ਼ਗਾਰ ਦੇ ਰੂਪ 'ਚ ਅਪਣਾ ਰਹੇ ਹਨ। ਦੱਸਣਯੋਗ ਹੈ ਕਿ ਕਸ਼ਮੀਰ ਦੇ ਬਦਾਮ ਹੀ ਨਹੀਂ ਸਗੋਂ ਸੇਬ, ਨਾਸ਼ਪਤੀ, ਚੈਰੀ, ਅੰਗੂਰ, ਅਨਾਰ, ਆੜੂ, ਅਖਰੋਟ, ਖੁਮਾਨੀ ਵੀ ਵਿਸ਼ਵ 'ਚ ਮਸ਼ਹੂਰ ਹਨ। ਬਦਾਮ ਦੀ ਗੱਲ ਕਰੀਏ ਤਾਂ ਉਸ 'ਚ ਵਿਭਿੰਨਤਾ ਦੀ ਕਮੀ ਨਹੀਂ ਹੈ। ਸ਼ਾਲੀਮਾਰ, ਮਕਦੂਮ, ਬਾਰੀਸ ਅਤੇ ਕਾਗਜ਼ੀ, ਵਰਗੇ ਬਦਾਮ ਮਸ਼ਹੂਰ ਹਨ। ਸੀ.ਆਈ.ਟੀ.ਐੱਸ. ਦੇ ਇਕ ਵਿਗਿਆਨੀ ਡਾ. ਜਾਵੇਦ ਅਨੁਸਾਰ ਇਸ ਵਾਰ ਸਾਡੇ ਕੋਲ 10 ਕਿਸਮ ਦੇ ਬਦਾਮ ਹਨ। ਇਹ ਛਿਲਕੇ ਦੇ ਪਤਲੇ ਅਤੇ ਮਿੱਠੇ ਹਨ।


DIsha

Content Editor DIsha