ਇਸ ਸੂਬੇ 'ਚ ਨਹੀਂ ਲੱਗੇਗਾ ਲਾਕਡਾਊਨ, 15 ਦਿਨਾਂ ਤੱਕ ਵਿਰੋਧ-ਪ੍ਰਦਰਸ਼ਨ ਅਤੇ ਰੈਲੀ 'ਤੇ ਪਾਬੰਦੀ

03/30/2021 12:24:58 AM

ਬੈਂਗਲੁਰੂ - ਕਰਨਾਟਕ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅਜਿਹੇ ਵਿੱਚ ਸੂਬਾ ਸਰਕਾਰ ਨੇ ਕੋਰੋਨਾ ਇਨਫੈਕਸ਼ਨ ਦੇ ਵੱਧਦੇ ਖ਼ਤਰੇ ਨੂੰ ਵੇਖਦੇ ਹੋਏ ਸਖ਼ਤੀ ਵਧਾ ਦਿੱਤੀ ਹੈ। ਕਰਨਾਟਕ ਵਿੱਚ ਅਗਲੇ 15 ਦਿਨਾਂ ਤੱਕ ਵਿਰੋਧ-ਪ੍ਰਦਰਸ਼ਨ ਜਾਂ ਰੈਲੀਆਂ ਕਰਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੀ.ਐੱਮ. ਬੀ.ਐੱਸ. ਯੇਦਿਉਰੱਪਾ ਨੇ ਸੋਮਵਾਰ ਨੂੰ ਸਿਹਤ ਵਿਭਾਗ ਦੇ ਚੋਟੀ ਦੇ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ।

ਇਹ ਵੀ ਪੜ੍ਹੋ- ਮਹਿਬੂਬਾ ਮੁਫਤੀ ਨੂੰ ਝਟਕਾ, ਜੰਮੂ-ਕਸ਼ਮੀਰ ਪੁਲਸ ਨੇ ਪਾਸਪੋਰਟ ਲਈ ਮਨਜ਼ੂਰੀ ਦੇਣ ਤੋਂ ਕੀਤਾ ਇਨਕਾਰ 

ਕਰਨਾਟਕ ਸਰਕਾਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਸੂਬੇ ਵਿੱਚ ਫਿਲਹਾਲ ਲਾਕਡਾਊਨ ਨਹੀਂ ਲਗਾਇਆ ਜਾਵੇਗਾ। ਸੂਬਾ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਬੈਠਕ ਤੋਂ ਬਾਅਦ ਸਰਕਾਰ ਨੂੰ ਕਿਹਾ ਗਿਆ ਕਿ ਅੱਜ (ਸੋਮਵਾਰ) ਤੋਂ ਲੈ ਕੇ 15 ਦਿਨਾਂ ਤੱਕ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਹੋਵੇਗੀ। ਕੋਰੋਨਾ ਦੇ ਖ਼ਤਰੇ ਨੂੰ ਵੇਖਦੇ ਹੋਏ ਕਿਸੇ ਵੀ ਤਰ੍ਹਾਂ ਦੀ ਪਾਰਟੀ ਜਾਂ ਫੰਕਸ਼ਨ ਕਰਨ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਮਾਸਕ ਨਾ ਪਹਿਨਣ ਵਾਲੇ ਲੋਕਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਕਰਨਾਟਕ ਸਰਕਾਰ ਨੇ ਕਿਹਾ ਕਿ ਸੂਬੇ ਵਿੱਚ ਚੋਣ ਰੈਲੀਆਂ ਦੀਆਂ ਗਿਣਤੀਆਂ ਨੂੰ ਵੀ ਘੱਟ ਕਰਨ ਦੀ ਜ਼ਰੂਰਤ ਹੈ। ਜੇਕਰ ਵਿਆਹ ਹਾਲ ਮਾਲਿਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਹਨ, ਤਾਂ ਉਨ੍ਹਾਂ ਨੂੰ 6 ਮਹੀਨੇ ਲਈ ਜੇਲ੍ਹ ਦੀ ਸਜ਼ਾ ਹੋਵੇਗੀ। ਕਿਸੇ ਵੀ ਹਾਲਤ ਵਿੱਚ ਭੀੜ ਨੂੰ ਇਕੱਠਾ ਨਹੀਂ ਕਰਨਾ ਹੈ। ਸੂਬੇ ਵਿੱਚ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ- ਇਸ ਪਿੰਡ 'ਚ 200 ਸਾਲਾਂ ਤੋਂ ਨਹੀਂ ਖੇਡੀ ਗਈ ਹੋਲੀ, ਜਾਣੋਂ ਪੂਰੀ ਕਹਾਣੀ

ਉਥੇ ਹੀ ਸੂਬੇ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਸਕੂਲ ਅਤੇ ਕਾਲਜ ਬੰਦ ਕਰਨ ਨਹੀਂ ਜਾ ਰਹੇ। ਹਾਲਾਂਕਿ, ਸਕੂਲਾਂ ਨੂੰ ਬੰਦ ਕਰਨ ਬਾਰੇ ਸੁਝਾਅ ਲਿਆ ਹੈ ਅਤੇ 15 ਦਿਨਾਂ ਬਾਅਦ ਇਨ੍ਹਾਂ ਸੁਝਾਵਾਂ ਦੀ ਸਮੀਖਿਆ ਕੀਤੀ ਜਾਵੇਗੀ।

ਤੁਹਾਨੂੰ ਦੱਸ ਦਈਏ ਕਿ ਸੋਮਵਾਰ ਨੂੰ ਕਰਨਾਟਕ ਵਿੱਚ 2792 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ। 1964 ਡਿਸਚਾਰਜ ਕੀਤੇ ਗਏ ਅਤੇ 16 ਮੌਤਾਂ ਦਰਜ਼ ਕੀਤੀਆਂ ਗਈਆਂ। ਸੂਬੇ ਵਿੱਚ ਕੋਰੋਨਾ ਦੇ ਕੁਲ ਮਾਮਲੇ 9,89,804 ਦੇ ਅੰਕੜੇ 'ਤੇ ਪਹੁੰਚ ਗਏ ਹਨ। ਕੁਲ ਰਿਕਵਰੀ 9,53,416 ਹੈ, ਉਥੇ ਹੀ ਹੁਣ ਤੱਕ 12,520 ਲੋਕਾਂ ਦੀ ਕਰਨਾਟਕ ਵਿੱਚ ਕੋਰੋਨਾ ਦੇ ਚੱਲਦੇ ਜਾਨ ਜਾ ਚੁੱਕੀ ਹੈ। ਸੂਬੇ ਵਿੱਚ 23,849 ਸਰਗਰਮ ਮਾਮਲੇ ਅਜੇ ਵੀ ਮੌਜੂਦ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News