ਸਹੁੰ ਚੁੱਕਣ ਤੋਂ 2 ਦਿਨ ਬਾਅਦ ਹੀ ਕਰਨਾਟਕ ਦੇ ਮੰਤਰੀ ਰੈੱਡੀ ਨੇ ਦਿੱਤਾ ਅਸਤੀਫਾ, ਹੈਰਾਨ ਕਰ ਦੇਵੇਗੀ ਵਜ੍ਹਾ

Saturday, Jun 06, 2026 - 07:40 AM (IST)

ਸਹੁੰ ਚੁੱਕਣ ਤੋਂ 2 ਦਿਨ ਬਾਅਦ ਹੀ ਕਰਨਾਟਕ ਦੇ ਮੰਤਰੀ ਰੈੱਡੀ ਨੇ ਦਿੱਤਾ ਅਸਤੀਫਾ, ਹੈਰਾਨ ਕਰ ਦੇਵੇਗੀ ਵਜ੍ਹਾ

ਬੈਂਗਲੁਰੂ (ਏਜੰਸੀ) - ਸੀਨੀਅਰ ਕਾਂਗਰਸੀ ਨੇਤਾ ਤੇ ਕਰਨਾਟਕ ਸਰਕਾਰ ’ਚ ਮੰਤਰੀ ਆਰ. ਰਾਮਲਿੰਗਾ ਰੈੱਡੀ ਨੇ ਸ਼ੁੱਕਰਵਾਰ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ 2 ਦਿਨ ਪਹਿਲਾਂ ਹੀ ਸਹੁੰ ਚੁੱਕੀ ਸੀ। ਉਹ ਬੈਂਗਲੁਰੂ ਵਿਕਾਸ ਵਿਭਾਗ ਨਾ ਦਿੱਤੇ ਜਾਣ ਕਾਰਨ ਨਾਰਾਜ਼ ਸਨ। ਮਿਲੀ ਜਾਣਕਾਰੀ ਮੁਤਾਬਕ ਬੈਂਗਲੁਰੂ ਦੇ ਬੀ. ਟੀ. ਐੱਮ. ਲੇਆਊਟ ਤੋਂ 8 ਵਾਰ ਦੇ ਵਿਧਾਇਕ ਤੇ ਬੈਂਗਲੁਰੂ ਦੇ ਸਭ ਤੋਂ ਪ੍ਰਮੁੱਖ ਕਾਂਗਰਸੀ ਨੇਤਾਵਾਂ ’ਚੋਂ ਇਕ ਰੈੱਡੀ ਨੇ ਕਿਹਾ ਕਿ ਸ਼ਿਵਕੁਮਾਰ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੂੰ ਬੈਂਗਲੁਰੂ ਵਿਕਾਸ ਵਿਭਾਗ ਦਿੱਤਾ ਜਾਵੇਗਾ ਪਰ ਉਨ੍ਹਾਂ ਨੂੰ ਸਿੰਚਾਈ ਵਿਭਾਗ ਦੇ ਦਿੱਤਾ।

ਪੜ੍ਹੋ ਇਹ ਵੀ - IIT ਪਾਸ ਬਾਬੇ ਦੀ ਖੁੱਲ੍ਹੀ ਪੋਲ, 24 ਕੁੜੀਆਂ ਨਾਲ ਬਣਾਏ ਸਬੰਧ, ਮੋਬਾਈਲ 'ਚੋਂ ਮਿਲੀਆਂ ਅਸ਼ਲੀਲ ਵੀਡੀਓਜ਼!

ਆਪਣੇ ਅਸਤੀਫ਼ੇ ’ਤੇ ਦਸਤਖਤ ਕਰਨ ਤੋਂ ਬਾਅਦ ਰੈੱਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਵਾਰ-ਵਾਰ ਅਪਮਾਨ ਕੀਤਾ ਗਿਆ। ਮੈਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਅਹਿਮ ਗੱਲ ਇਹ ਹੈ ਕਿ ਇਹ ਅਸਤੀਫਾ ਨਵੇਂ ਬਣੇ ਮੰਤਰੀ ਮੰਡਲ ਅੰਦਰ ਨਾਰਾਜ਼ਗੀ ਦਾ ਪਹਿਲਾ ਵੱਡਾ ਸੰਕੇਤ ਹੈ। ਇਹ ਸੱਤਾਧਾਰੀ ਕਾਂਗਰਸ ਅੰਦਰ ਵਿਭਾਗਾਂ ਦੀ ਵੰਡ ਤੇ ਅੰਦਰੂਨੀ ਸਿਆਸਤ ਬਾਰੇ ਅਨੁਮਾਨਾਂ ਨੂੰ ਹਵਾ ਦੇ ਸਕਦਾ ਹੈ।

ਪੜ੍ਹੋ ਇਹ ਵੀ - Heavy Rainfall: ਅਗਲੇ ਕੁਝ ਘੰਟੇ ਅਹਿਮ! ਹਨ੍ਹੇਰੀ-ਤੂਫਾਨ ਤੇ ਨਾਲ-ਨਾਲ ਪਵੇਗਾ ਭਾਰੀ ਮੀਂਹ, IMD ਦਾ ਅਲਰਟ ਜਾਰੀ

ਡੈਮੇਜ ਕੰਟਰੋਲ ’ਚ ਜੁਟੀ ਕਾਂਗਰਸ
ਰਾਮਲਿੰਗਾ ਰੈੱਡੀ ਦੇ ਅਸਤੀਫੇ ਤੋਂ ਬਾਅਦ ਸ਼ੁੱਕਰਵਾਰ ਕਰਨਾਟਕ ਕਾਂਗਰਸ ਪੂਰੀ ਤਰ੍ਹਾਂ ਡੈਮੇਜ ਕੰਟਰੋਲ ’ਚ ਜੁਟ ਗਈ। ਕਾਂਗਰਸ ਦੀ ਲੀਡਰਸ਼ਿਪ ਨੇ ਏਕਤਾ ਦਾ ਪ੍ਰਦਰਸ਼ਨ ਕਰਨ ਲਈ ਕਾਰਵਾਈ ਤੇਜ਼ ਕੀਤੀ। ਮੁੱਖ ਮੰਤਰੀ ਸ਼ਿਵਕੁਮਾਰ ਤੇ ਸੀਨੀਅਰ ਮੰਤਰੀ ਪ੍ਰਿਯਾਂਕ ਖੜਗੇ ਨੇ ਜਨਤਕ ਤੌਰ ’ਤੇ ਕਿਹਾ ਕਿ ਇਸ ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਵੇਗਾ। ਇਸ ਘਟਨਾਚੱਕਰ ਦੇ ਨਤੀਜੇ ਬਾਰੇ ਵਧਦੀਆਂ ਅਟਕਲਾਂ ਦਰਮਿਅਾਨ ਮੁੱਖ ਮੰਤਰੀ ਨੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਰੈੱਡੀ ਨੂੰ ਆਪਣੇ ਸਭ ਤੋਂ ਨੇੜਲੇ ਸਹਿਯੋਗੀਆਂ ’ਚੋਂ ਇਕ ਦੱਸਿਆ ਤੇ ਭਰੋਸਾ ਪ੍ਰਗਟ ਕੀਤਾ ਕਿ ਮਤਭੇਦ ਹੱਲ ਹੋ ਜਾਣਗੇ।

ਪੜ੍ਹੋ ਇਹ ਵੀ - ਮੋਹਾਲੀ 'ਚ ਵੱਡੀ ਵਾਰਦਾਤ: ਆਸ਼ਕ ਨੇ ਦਫ਼ਤਰ 'ਚ ਕਰ 'ਤਾ ਪ੍ਰੇਮਿਕਾ ਦਾ ਕਤਲ, 35 ਵਾਰ ਧੋਣ 'ਤੇ ਮਾਰਿਆ ਚਾਕੂ, ਫਿਰ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News