ਕਰਜ਼ਾ ਨਾ ਮਿਲਣ ’ਤੇ ਬੌਖਲਾਇਆ ਵਿਅਕਤੀ, ਬੈਂਕ ’ਚ ਹੀ ਲਾ ਦਿੱਤੀ ਅੱਗ

Wednesday, Jan 12, 2022 - 10:56 AM (IST)

ਕਰਜ਼ਾ ਨਾ ਮਿਲਣ ’ਤੇ ਬੌਖਲਾਇਆ ਵਿਅਕਤੀ, ਬੈਂਕ ’ਚ ਹੀ ਲਾ ਦਿੱਤੀ ਅੱਗ

ਬੇਂਗਲੁਰੂ- ਕਰਨਾਟਕ ’ਚ ਇਕ ਵਿਅਕਤੀ ਨੇ ਕਰਜ਼ਾ ਨਾ ਮਿਲਣ ’ਤੇ ਬੌਖਲਾਹਟ ’ਚ ਆ ਕੇ ਬੈਂਕ ’ਚ ਹੀ ਅੱਗ ਲਾ ਦਿੱਤੀ। ਮਾਮਲਾ ਹਾਵੇਰੀ ਜ਼ਿਲ੍ਹੇ ਦਾ ਹੈ। ਇਕ ਵਿਅਕਤੀ ਨੇ ਬੈਂਕ ’ਚ ਕਰਜ਼ੇ ਲਈ ਕਈ ਵਾਰ ਅਪਲਾਈ ਕੀਤਾ ਪਰ ਵਾਰ-ਵਾਰ ਮਿਲੇ ਰਿਜੈਕਸ਼ਨ ਤੋਂ ਬਾਅਦ ਉਹ ਪਰੇਸ਼ਾਨ ਹੋ ਗਿਆ। ਉਸ ਨੇ ਐਤਵਾਰ ਬੈਂਕ ’ਚ ਹੀ ਅੱਗ ਲਾ ਦਿੱਤੀ।

ਇਹ ਵੀ ਪੜ੍ਹੋ : ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਦਿੱਲੀ 'ਚ ਸਾਰੇ ਨਿੱਜੀ ਦਫ਼ਤਰ ਬੰਦ, ਘਰੋਂ ਕੰਮ ਕਰਨਗੇ ਕਰਮੀ

ਪੁਲਸ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਕਾਗਿਨੇਲੀ ਪੁਲਸ ਸਟੇਸ਼ਨ ’ਚ ਮਾਮਲਾ ਦਰਜ ਕੀਤਾ ਹੈ। ਪੁਲਸ ਇਸ ਮਾਮਲੇ ’ਚ ਮੁਲਜ਼ਮ ਤੋਂ ਪੁੱਛਗਿਛ ਕਰ ਰਹੀ ਹੈ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

DIsha

Content Editor

Related News